03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਤੀਰਅੰਦਾਜ਼ੀ : ਭਾਰਤੀ ਰਿਕਰਵ ਟੀਮ ਨੂੰ ਚਾਂਦੀ ਦਾ ਤਗਮਾ

ਨਾਗੋਆ, 2 ਅਕਤੂਬਰ (ਪੀ. ਟੀ. ਆਈ.)-ਭਾਰਤ ਨੇ ਏਸ਼ਿਆਈ ਖੇਡਾਂ ਵਿਚ ਪੁਰਸ਼ਾਂ ਦੇ ਰਿਕਰਵ ਟੀਮ ਮੁਕਾਬਲੇ ਵਿਚ ਚਾਂਦੀ ਦਾ ਤਗਮਾ ਜਿੱਤ ਕੇ ਆਪਣੀ ਤੀਰਅੰਦਾਜ਼ੀ ਟੀਮ ਮੁਕਾਬਲੇ ਦੀ ਮੁਹਿੰਮ ਦੀ ਸਮਾਪਤ ਕੀਤੀ।ਧੀਰਜ ਬੋਮਾਦੇਵਰਾ, ...

Ad Position 21
No active advertisement
ਅਜੀਤ ਡੈਸਕ 03-10-2026

ਨਾਗੋਆ, 2 ਅਕਤੂਬਰ (ਪੀ. ਟੀ. ਆਈ.)-ਭਾਰਤ ਨੇ ਏਸ਼ਿਆਈ ਖੇਡਾਂ ਵਿਚ ਪੁਰਸ਼ਾਂ ਦੇ ਰਿਕਰਵ ਟੀਮ ਮੁਕਾਬਲੇ ਵਿਚ ਚਾਂਦੀ ਦਾ ਤਗਮਾ ਜਿੱਤ ਕੇ ਆਪਣੀ ਤੀਰਅੰਦਾਜ਼ੀ ਟੀਮ ਮੁਕਾਬਲੇ ਦੀ ਮੁਹਿੰਮ ਦੀ ਸਮਾਪਤ ਕੀਤੀ।ਧੀਰਜ ਬੋਮਾਦੇਵਰਾ, ਯਸ਼ਦੀਪ ਭੋਗੇ ਅਤੇ ਨੀਰਜ ਚੌਹਾਨ ਦੀ ਭਾਰਤੀ ਟੀਮ ਦੱਖਣੀ ਕੋਰੀਆ ਦੇ ਕਿਮ ਜੇ ਡਿਓਕ, ਕਿਮ ਵੂਜਿਨ ਅਤੇ ਲੀ ਵੂਸੋਕ ਤੋਂ 1-5 ਨਾਲ ਹਾਰ ਗਈ। ਏਸ਼ਿਆਈ ਖੇਡਾਂ ਦੇ ਇਤਿਹਾਸ ਵਿਚ ਇਸ ਮੁਕਾਬਲੇ ਵਿਚ ਭਾਰਤ ਦਾ ਇਹ ਚੌਥਾ ਤਗਮਾ ਹੈ। ਇਸ ਤੋਂ ਪਹਿਲਾਂ ਭਾਰਤ ਨੇ 2006 ਅਤੇ 2010 ਵਿਚ ਕਾਂਸੀ ਅਤੇ 2022 ਵਿਚ ਹਾਂਗਜ਼ੂ ਵਿਖੇ ਚਾਂਦੀ ਦਾ ਤਗਮਾ ਜਿੱਤਿਆ ਸੀ। ਧੀਰਜ ਉਸ ਭਾਰਤੀ ਤਿਕੜੀ ਦਾ ਹਿੱਸਾ ਸੀ, ਜੋ ਪਿਛਲੇ ਸੀਜ਼ਨ ਵਿਚ ਕੋਰੀਆਈ ਖਿਡਾਰੀਆਂ ਤੋਂ ਹਾਰ ਗਈ ਸੀ।ਸੋਨ ਤਗਮੇ ਲਈ ਮੁਕਾਬਲਾ ਬਰਾਬਰੀ ਨਾਲ ਸ਼ੁਰੂ ਹੋਇਆ, ਜਿਸ ਵਿਚ ਦੋਵਾਂ ਟੀਮਾਂ ਨੇ ਪਹਿਲੇ ਸੈੱਟ ਵਿਚ ਇਕ-ਇਕ ਅੰਕ ਹਾਸਿਲ ਕੀਤਾ ਪਰ ਫਿਰ ਕੋਰੀਆਈ ਖਿਡਾਰੀਆਂ ਨੇ ਅਗਲੇ ਦੋ ਸੈੱਟ ਜਿੱਤਣ ਲਈ 120 ਵਿਚੋਂ 113 ਅੰਕ ਬਣਾਏ, ਜਦਕਿ ਭਾਰਤ ਸਿਰਫ਼ 104 ਅੰਕ ਹੀ ਹਾਸਲ ਕਰ ਸਕਿਆ।ਇਸ ਤੋਂ ਪਹਿਲਾਂ ਦਿਨ ਵੇਲੇ, ਭਾਰਤੀ ਟੀਮ ਨੇ ਸੈਮੀਫਾਈਨਲ ਵਿਚ ਈਰਾਨ ਨੂੰ 6-0 ਨਾਲ ਹਰਾਇਆ ਸੀ।

Ad Position 22
No active advertisement
ਪਿਛਲੀ ਖ਼ਬਰ ਅੰਕੁਸ਼ ਨੇ ਵੀ ਮੁੱਕੇਬਾਜ਼ੀ ’ਚ ਜਿੱਤਿਆ ਸੋਨ ਤਗਮਾ ਅਗਲੀ ਖ਼ਬਰ ਕਿਸ਼ਤੀ ਚਾਲਨ : ਨੇਤਰਾ ਨੇ ਡਿੰਘੀ ਮੁਕਾਬਲੇ ’ਚ ਕਾਂਸੀ ਦਾ ਤਗਮਾ ਜਿੱਤਿਆ
Ad Position 24