03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਨੈਸ਼ਨਲ ਥੀਏਟਰ ਫ਼ੈਸਟੀਵਲ ਵਿਚ ਜੈਪੁਰ ਦੇ ‘ਰੰਗ ਮਸਤਾਨੇ ਗਰੁੱਪ’ ਵਲੋਂ ਨਾਟਕ ‘ਮਹਾਂਰਥੀ’ ਦੀ ਪੇਸ਼ਕਾਰੀ

ਬਠਿੰਡਾ, 2 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਇੱਥੋਂ ਦੇ ਰੋਜ਼ ਗਾਰਡਨ ਵਿਚ ਸਥਿਤ ਬਲਵੰਤ ਗਾਰਗੀ ਆਡੀਟੋਰੀਅਮ ’ਚ ਚੱਲ ਰਹੇ ‘ਨਾਟਿਅਮ’ ਦੇ 15ਵੇਂ ਨੈਸ਼ਨਲ ਥੀਏਟਰ ਫ਼ੈਸਟੀਵਲ ਦੇ ਛੇਵੇਂ ਦਿਨ ਦੀ ਰਾਤ ਨੂੰ ਜੈਪੁਰ ਦੇ ‘ਰੰਗ ਮਸਤਾਨੇ ਗਰੁੱਪ’ ਵਲੋਂ ਵਿਭਾਂਸ਼ੂ ਵੈਭਵ ਦੇ ਲਿਖੇ ਨਾਟਕ ‘ਮਹਾਂਰਥੀ’ ਦੀ ਪੇਸ਼ਕਾਰੀ ਕੀਤੀ ਗਈ। ਅਭਿਸ਼ੇਕ ਮੁਦਗਲ ਦੇ ਨਿਰਦੇਸ਼ਨ ਹੇਠ ਪੇਸ਼ ਕੀਤੇ ਇਸ ਨਾਟਕ ਨੇ ਮਹਾਂਭਾਰਤ ਦੇ ਮਹਾਨ ਯੋਧੇ ਕਰਨ ਦੀ ਕਥਾ ਦੇ ਰਾਹੀਂ ਸਮਾਜਿਕ ਭੇਦਭਾਵ, ਪਛਾਣ, ਸਨਮਾਨ ਤੇ ਮਨੁੱਖ ਦੇ ਅੰਦਰ ਚੱਲ ਰਹੇ ਦਵੰਧ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸਾਹਮਣੇ ਲਿਆਂਦਾ।’

Ad Position 21
No active advertisement
ਅਜੀਤ ਡੈਸਕ 03-10-2026
ਬਠਿੰਡਾ, 2 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਇੱਥੋਂ ਦੇ ਰੋਜ਼ ਗਾਰਡਨ ਵਿਚ ਸਥਿਤ ਬਲਵੰਤ ਗਾਰਗੀ ਆਡੀਟੋਰੀਅਮ ’ਚ ਚੱਲ ਰਹੇ ‘ਨਾਟਿਅਮ’ ਦੇ 15ਵੇਂ ਨੈਸ਼ਨਲ ਥੀਏਟਰ ਫ਼ੈਸਟੀਵਲ ਦੇ ਛੇਵੇਂ ਦਿਨ ਦੀ ਰਾਤ ਨੂੰ ਜੈਪੁਰ ਦੇ ‘ਰੰਗ ਮਸਤਾਨੇ ਗਰੁੱਪ’ ਵਲੋਂ ਵਿਭਾਂਸ਼ੂ ਵੈਭਵ ਦੇ ਲਿਖੇ ਨਾਟਕ ‘ਮਹਾਂਰਥੀ’ ਦੀ ਪੇਸ਼ਕਾਰੀ ਕੀਤੀ ਗਈ। ਅਭਿਸ਼ੇਕ ਮੁਦਗਲ ਦੇ ਨਿਰਦੇਸ਼ਨ ਹੇਠ ਪੇਸ਼ ਕੀਤੇ ਇਸ ਨਾਟਕ ਨੇ ਮਹਾਂਭਾਰਤ ਦੇ ਮਹਾਨ ਯੋਧੇ ਕਰਨ ਦੀ ਕਥਾ ਦੇ ਰਾਹੀਂ ਸਮਾਜਿਕ ਭੇਦਭਾਵ, ਪਛਾਣ, ਸਨਮਾਨ ਤੇ ਮਨੁੱਖ ਦੇ ਅੰਦਰ ਚੱਲ ਰਹੇ ਦਵੰਧ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸਾਹਮਣੇ ਲਿਆਂਦਾ।’ਮਹਾਂਰਥੀ’ ਦੀ ਕਥਾ ਕਰਨ ਦੇ ਜੀਵਨ ਤੇ ਉਸ ਦੇ ਸੰਘਰਸ਼ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਸਨਮਾਨ ਹਾਸਲ ਕਰਨ ਲਈ ਲਗਾਤਾਰ ਸੰਘਰਸ਼ ਕਰਦਾ ਹੈ। ਨਾਟਕ ਇਹ ਸਵਾਲ ਵੀ ਉਠਾਉਂਦਾ ਹੈ ਕਿ ਵਿਅਕਤੀ ਦੀ ਪਛਾਣ ਉਸ ਦੇ ਜਨਮ ਨਾਲ ਤੈਅ ਹੁੰਦੀ ਹੈ ਜਾਂ ਉਸ ਦੇ ਕਰਮ ਅਤੇ ਪ੍ਰਤਿਭਾ ਨਾਲ। ਨਾਟਿਅਮ ਦੇ ਡਾਇਰੈਕਟਰ ਕੀਰਤੀ ਕਿਰਪਾਲ, ਮੁੱਖ ਸਰਪ੍ਰਸਤ ਡਾ. ਕਸ਼ਿਸ਼ ਗੁਪਤਾ, ਫ਼ੈਸਟੀਵਲ ਡਾਇਰੈਕਟਰ ਗੁਰਨੂਰ ਸਿੰਘ, ਨਾਟਿਅਮ ਦੇ ਪ੍ਰਧਾਨ ਸੁਰਿੰਦਰ ਕੌਰ, ਸਰਪ੍ਰਸਤ ਸੁਦਰਸ਼ਨ ਗੁਪਤਾ ਨੇ ਦੱਸਿਆ ਕਿ ਇਹ ਫ਼ੈਸਟੀਵਲ 10 ਅਕਤੂਬਰ ਤੱਕ ਚੱਲਣਾ ਹੈ, ਜਿਸ ਵਿਚ ਲੋਕ ਸ਼ਮੂਲੀਅਤ ਕਰਕੇ ਵੱਖ-ਵੱਖ ਸੂਬਿਆਂ ਦੇ ਹੋਣ ਵਾਲੇ ਰੰਗ ਮੰਚ ਦਾ ਆਨੰਦ ਮਾਨਣ। ਇਸ ਮੌਕੇ ਮਿੱਤਲ ਗਰੁੱਪ ਦੇ ਐਮ.ਡੀ. ਰਾਜਿੰਦਰ ਮਿੱਤਲ, ਸੁਨੀਲ ਬਾਂਸਲ, ਅਨੀਸ਼ ਗੁਪਤਾ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਅਣਪਛਾਤੇ ਵਾਹਨ ਦੀ ਟੱਕਰ ਕਾਰਨ ਅਪਾਹਜ ਵਿਅਕਤੀ ਗੰਭੀਰ ਜ਼ਖਮੀ ਅਗਲੀ ਖ਼ਬਰ ਪੰਜਾਬ ਦੇ ਗੁਦਾਮਾਂ ’ਚੋਂ ਚਾਵਲ ਦੀ ਲਿਫ਼ਟਿੰਗ ’ਚ ਦੇਰੀ ਕੇਂਦਰ ਦੀ ਨੀਤੀ ’ਚ ਖੋਟ-ਚੇਅਰਮੈਨ ਪਰਮਜੀਤ ਸਿੰਘ ਕੋਟਫੱਤਾ
Ad Position 24