02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਯੂਕਰੇਨ ਸੰਘਰਸ਼ ਦੇ ਹੱਲ ਲਈ ਮੋਦੀ ਕੋਲ ਚੰਗੇ ਵਿਚਾਰ-ਪੁਤਿਨ

ਮਾਸਕੋ, 2 ਅਕਤੂਬਰ (ਪੀ.ਟੀ.ਆਈ.)-ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਯੂਕਰੇਨ ਸੰਘਰਸ਼ ਦੇ ਆਪਸੀ ਸਹਿਮਤੀ ਨਾਲ ਹੱਲ ਲਈ ਬਹੁਤ ਚੰਗੇ ਵਿਚਾਰ ਹਨ ਤੇ ਉਹ ਹਰ ....

Ad Position 21
No active advertisement
ਅਜੀਤ ਡੈਸਕ 03-10-2026

ਮਾਸਕੋ, 2 ਅਕਤੂਬਰ (ਪੀ.ਟੀ.ਆਈ.)-ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਯੂਕਰੇਨ ਸੰਘਰਸ਼ ਦੇ ਆਪਸੀ ਸਹਿਮਤੀ ਨਾਲ ਹੱਲ ਲਈ ਬਹੁਤ ਚੰਗੇ ਵਿਚਾਰ ਹਨ ਤੇ ਉਹ ਹਰ ਮੁਲਾਕਾਤ ਦੌਰਾਨ ਇਸ ਮੁੱਦੇ ਨੂੰ ਉਠਾਉਂਦੇ ਹਨ। ਸਰਕਾਰੀ ਸਮਾਚਾਰ ਏਜੰਸੀ ‘ਤਾਸ’ ਮੁਤਾਬਕ ਪੁਤਿਨ ਨੇ ਵੀਰਵਾਰ ਨੂੰ ਵਾਲਦਾਈ ਇੰਟਰਨੈਸ਼ਨਲ ਡਿਸਕਸ਼ਨ ਕਲੱਬ ਦੀ ਸਾਲਾਨਾ ਬੈਠਕ ਦੌਰਾਨ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਭਾਰਤ ਤੇ ਰੂਸ ਦੇ ਚੰਗੇ ਤੇ ਦੋਸਤਾਨਾ ਸਬੰਧਾਂ ਦੇ ਬਾਵਜੂਦ ਮੋਦੀ ਲਗਾਤਾਰ ਯੂਕਰੇਨ ’ਚ ਸੰਘਰਸ਼ ਖਤਮ ਕਰਨ ਦਾ ਮੁੱਦਾ ਉਠਾਉਂਦੇ ਹਨ ਤੇ ਇਸ ਸਬੰਧੀ ਸਵਾਲ ਪੁੱਛਦੇ ਹਨ। ਪੁਤਿਨ ਨੇ ਕਿਹਾ ਕਿ ਮੋਦੀ ਹਰ ਮੁਲਾਕਾਤ ’ਚ ਇਸ ਮਾਮਲੇ ਨੂੰ ਉਠਾਉਂਦੇ ਹਨ ਤੇ ਇਸ ’ਚ ਡੂੰਘੀ ਦਿਲਚਸਪੀ ਲੈਂਦੇ ਹਨ। ਉਨ੍ਹਾਂ ਕਿਹਾ ਕਿ ਮੋਦੀ ਕੋਲ ਅਜਿਹੇ ਬਹੁਤ ਚੰਗੇ ਵਿਚਾਰ ਹਨ, ਜਿਨ੍ਹਾਂ ਰਾਹੀਂ ਸਾਰਿਆਂ ਨੂੰ ਮਨਜ਼ੂਰ ਹੋ ਸਕਣ ਵਾਲੇ ਹੱਲ ਲੱਭੇ ਜਾ ਸਕਦੇ ਹਨ।

Ad Position 22
No active advertisement
ਪਿਛਲੀ ਖ਼ਬਰ ਨੀਰੂ ਢਾਂਡਾ ਏਸ਼ਿਆਈ ਖੇਡਾਂ ਦੀ ਸਮਾਪਤੀ ਸਮਾਰੋਹ ਵਿਚ ਝੰਡਾ-ਬਰਦਾਰ ਹੋਵੇਗੀ ਅਗਲੀ ਖ਼ਬਰ ਘੱਗਰ ’ਚ ਨਾਜਾਇਜ਼ ਮਾਈਨਿੰਗ ਦਾ ਦੋਸ਼, ਵਿਕਾਸ ਸਿੰਗਲਾ ਸਮੇਤ ਸੱਤ ਖ਼ਿਲਾਫ਼ ਕੇਸ
Ad Position 24