14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਧੋਖਾਧੜੀ ਦੇ ਮਾਮਲੇ ’ਚ ਅੰਕੁਰ ਮਿੱਤਲ ਨੂੰ ਦੋ ਸਾਲ ਦੀ ਕੈਦ ਅਤੇ 5,000 ਰੁਪਏ ਜੁਰਮਾਨਾ

ਤਲਵੰਡੀ ਸਾਬੋ, 14 ਅਕਤੂਬਰ (ਪੱਤਰ ਪ੍ਰੇਰਕ)- ਰਾਮਾਂ ਮੰਡੀ ਦੇ ਵਸਨੀਕ ਅਜੀਤ ਕੁਮਾਰ ਗੁਪਤਾ ਪੁੱਤਰ ਨੰਦ ਲਾਲ ਗੁਪਤਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਵਲੋਂ ਸਾਲ 2016 ਵਿਚ ਅੰਕੁਰ ਮਿੱਤਲ ਵਾਸੀ ਰਾਮਾਂ ਮੰਡੀ ਵਿਰੁੱਧ ਰਾਮਾਂ ਥਾਣੇ ਵਿਚ ਧਾਰਾ 420 ਤਹਿਤ ਧੋਖਾਧੜੀ ਦਾ ਮੁਕੱਦਮਾ ਦਰਜ ਕਰਵਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਅਦਾਲਤ ਤਲਵੰਡੀ ਸਾਬੋ ਵਿਖੇ ਕਰੀਬ ਦਸ ਸਾਲ ਚੱਲੇ ਮੁਕੱਦਮੇ ਵਿਚ ਉਨ੍ਹਾਂ ਵਲੋਂ ਇਸ ਕੇਸ ਦੀ ਪੈਰਵੀ ਕਰਦਿਆਂ ਐਡਵੋਕੇਟ ਸਰਬਜੀਤ ਸਿੰਘ ਨੇ ਅਦਾਲਤ ਵਿਚ ਆਪਣੀਆਂ ਦਲੀਲਾਂ ਪੇਸ਼ ਕੀਤੀਆਂ।

Ad Position 21
No active advertisement
ਸਨਿਚਰਵਾਰ, 1 ਅਗਸਤ, 2026 15-10-2026
ਤਲਵੰਡੀ ਸਾਬੋ, 14 ਅਕਤੂਬਰ (ਪੱਤਰ ਪ੍ਰੇਰਕ)- ਰਾਮਾਂ ਮੰਡੀ ਦੇ ਵਸਨੀਕ ਅਜੀਤ ਕੁਮਾਰ ਗੁਪਤਾ ਪੁੱਤਰ ਨੰਦ ਲਾਲ ਗੁਪਤਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਵਲੋਂ ਸਾਲ 2016 ਵਿਚ ਅੰਕੁਰ ਮਿੱਤਲ ਵਾਸੀ ਰਾਮਾਂ ਮੰਡੀ ਵਿਰੁੱਧ ਰਾਮਾਂ ਥਾਣੇ ਵਿਚ ਧਾਰਾ 420 ਤਹਿਤ ਧੋਖਾਧੜੀ ਦਾ ਮੁਕੱਦਮਾ ਦਰਜ ਕਰਵਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਅਦਾਲਤ ਤਲਵੰਡੀ ਸਾਬੋ ਵਿਖੇ ਕਰੀਬ ਦਸ ਸਾਲ ਚੱਲੇ ਮੁਕੱਦਮੇ ਵਿਚ ਉਨ੍ਹਾਂ ਵਲੋਂ ਇਸ ਕੇਸ ਦੀ ਪੈਰਵੀ ਕਰਦਿਆਂ ਐਡਵੋਕੇਟ ਸਰਬਜੀਤ ਸਿੰਘ ਨੇ ਅਦਾਲਤ ਵਿਚ ਆਪਣੀਆਂ ਦਲੀਲਾਂ ਪੇਸ਼ ਕੀਤੀਆਂ। ਵਕੀਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਜੁਡੀਸ਼ਲ ਮੈਜਿਸਟ੍ਰੇਟ ਮੈਡਮ ਨੀਰਜ ਗੋਇਲ ਵਲੋਂ ਅੰਕੁਰ ਮਿੱਤਲ ਨੂੰ ਦੋ ਸਾਲ ਦੀ ਕੈਦ ਅਤੇ 5,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ।
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਕੋਟਫੱਤਾ ਦੀ ਪ੍ਰਧਾਨਗੀ ਦੀ ਚੋਣ ਨੇਪਰੇ ਚੜ੍ਹੀ ਆਜ਼ਾਦ ਉਮੀਦਵਾਰ ਸਿਰ ਸਜਿਆ ਪ੍ਰਧਾਨਗੀ ਦਾ ਤਾਜ ਅਗਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਦੀ ਮੌਤ ਦੇ ਰੋਸ ਵਜੋਂ 15 ਦੇ ਪੰਜਾਬ ਬੰਦ ਦੇ ਸੱਦੇ ਦੀ ਭਾਕਿਯੂ ਲੱਖੋਵਾਲ-ਟਿਕੈਤ ਵਲੋਂ ਹਮਾਇਤ
Ad Position 24