14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਨਗਰ ਕੌਂਸਲ ਕੋਟਫੱਤਾ ਦੀ ਪ੍ਰਧਾਨਗੀ ਦੀ ਚੋਣ ਨੇਪਰੇ ਚੜ੍ਹੀ ਆਜ਼ਾਦ ਉਮੀਦਵਾਰ ਸਿਰ ਸਜਿਆ ਪ੍ਰਧਾਨਗੀ ਦਾ ਤਾਜ

ਕੋਟਫੱਤਾ, 14 ਅਕਤੂਬਰ (ਰਣਜੀਤ ਸਿੰਘ ਬੁੱਟਰ)- ਲੰਮੇ ਸਮੇਂ ਤੋਂ ਲਟਕ ਰਹੀ ਨਗਰ ਕੌਂਸਲ ਕੋਟਫੱਤਾ ਦੀ ਪ੍ਰਧਾਨਗੀ ਦੀ ਚੋਣ ਆਖ਼ਰ ਨੇਪਰੇ ਚੜ੍ਹ ਗਈ। ਜੇਤੂ ਕੌਂਸਲਰਾਂ ਨੇ ਆਜ਼ਾਦ ਉਮੀਦਵਾਰ ਦੇ ਤੌਰ ‘ਤੇ ਜੇਤੂ ਪ੍ਰਵੀਨ ਪਤਨੀ ਸੁਖਮੰਦਰ ਖਾਨ ਨੂੰ ਪ੍ਰਧਾਨ ਚੁਣ ਲਿਆ।

Ad Position 21
No active advertisement
ਨਗਰ ਕੌਂਸਲ ਕੋਟਫੱਤਾ ਦੀ ਚੁਣੀ ਪ੍ਰਧਾਨ ਪ੍ਰਵੀਨ ਤੇ ਸਾਥੀ ਕੌਂਸਲਰ ਵਿਧਾਇਕ ਅਮਿਤ ਰਤਨ ਕੋਟਫੱਤਾ ਤੇ ਹੋਰ ਪਤਵੰਤਿਆਂ ਨਾਲ। ਅਜੀਤ ਤਸਵੀਰ 15-10-2026
ਕੋਟਫੱਤਾ, 14 ਅਕਤੂਬਰ (ਰਣਜੀਤ ਸਿੰਘ ਬੁੱਟਰ)- ਲੰਮੇ ਸਮੇਂ ਤੋਂ ਲਟਕ ਰਹੀ ਨਗਰ ਕੌਂਸਲ ਕੋਟਫੱਤਾ ਦੀ ਪ੍ਰਧਾਨਗੀ ਦੀ ਚੋਣ ਆਖ਼ਰ ਨੇਪਰੇ ਚੜ੍ਹ ਗਈ। ਜੇਤੂ ਕੌਂਸਲਰਾਂ ਨੇ ਆਜ਼ਾਦ ਉਮੀਦਵਾਰ ਦੇ ਤੌਰ ‘ਤੇ ਜੇਤੂ ਪ੍ਰਵੀਨ ਪਤਨੀ ਸੁਖਮੰਦਰ ਖਾਨ ਨੂੰ ਪ੍ਰਧਾਨ ਚੁਣ ਲਿਆ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਅਨੁਸਾਰ ਨਗਰ ਕੌਂਸਲ ਕੋਟ ਫੱਤਾ ਦੀ ਚੋਣ ਐਸ.ਡੀ.ਐਮ. ਮਨਵੀਰ ਸਿੰਘ ਮਾਵੀ ਦੀ ਨਿਗਰਾਨੀ ਹੇਠ ਹੋਈ। ਚੋਣ ਵਿਚ ਪ੍ਰਧਾਨ ਪ੍ਰਵੀਨ ਤੋਂ ਇਲਾਵਾ ਮੀਤ ਪ੍ਰਧਾਨ ਇਕਬਾਲ ਸਿੰਘ ਮੇਟ ਨੂੰ ਚੁਣਿਆ ਗਿਆ। ਨਗਰ ਕੌਂਸਲ ਦੀ ਪ੍ਰਧਾਨਗੀ ਦੀ ਚੋਣ ਮੁਕੰਮਲ ਹੋਣ ਨਾਲ ਨਗਰ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਤੇ ਆਪਣੇ ਕੰਮ ਕਾਜ ਤੇ ਨਗਰ ਦਾ ਵਿਕਾਸ ਹੋਣ ਦੀ ਉਮੀਦ ਦੀ ਜਿਤਾਈ। ਡੀ.ਐਸ.ਪੀ. ਬਠਿੰਡਾ ਦਿਹਾਤੀ ਹਰਵਿੰਦਰ ਸਿੰਘ ਸਰਾਂ ਦੀ ਰਹਿਨੁਮਾਈ ਹੇਠ ਪੁਲਿਸ ਦੇ ਸਖ਼ਤ ਪਹਿਰੇ ਹੇਠ ਮੁਕੰਮਲ ਹੋਈ ਚੋਣ ਮੌਕੇ ਬਠਿੰਡਾ ਦਿਹਾਤੀ ਤੋਂ ‘ਆਪ’ ਵਿਧਾਇਕ ਇੰਜੀ ਅਮਿਤ ਰਤਨ ਕੋਟਫੱਤਾ, ਅਕਾਲੀ ਦਲ ਦੇ ਹਲਕਾ ਇੰਚਾਰਜ ਜਸਕਰਨ ਸਿੰਘ ਗਹਿਰੀ ਬੁੱਟਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਇਸ ਮੌਕੇ ਕੌਂਸਲਰ ਰੀਟਾ ਰਾਣੀ ਪਤਨੀ ਹਰਵਿੰਦਰ ਕੁਮਾਰ ਹੈਪੀ, ਦਾਰਾ ਸਿੰਘ ਕੌਂਸਲਰ, ਕੌਂਸਲਰ ਸੁਖਦੀਪ ਕੌਰ, ਮਲਕੀਤ ਕੌਰ ਕੌਂਸਲਰ, ਪਰਮਜੀਤ ਕੌਰ ਕੌਂਸਲਰ, ਕਰਮਜੀਤ ਕੌਰ ਕੌਂਸਲਰ, ਸੁਖਬੀਰ ਸਿੰਘ ਜੌੜਾ ਕੌਂਸਲਰ, ਭੋਲਾ ਸਿੰਘ ਕੌਂਸਲਰ ਤੇ ਕੌਂਸਲਰ ਅਮਰੀਕ ਸਿੰਘ ਯੂ.ਏ.ਈ. ਅਕਾਲੀ ਦਲ ਦੇ ਸਰਕਲ ਪ੍ਰਧਾਨ ਬਲਜਿੰਦਰ ਸਿੰਘ ਢਿੱਲੋਂ, ਸਾਬਕਾ ਸਰਕਲ ਜਥੇਦਾਰ ਹਰਤੇਜ ਸਿੰਘ ਢਿੱਲੋਂ, ਸਾਬਕਾ ਪ੍ਰਧਾਨ ਨਗਰ ਕੌਂਸਲ ਤੇਜਵੀਰ ਸਿੰਘ ਢਿੱਲੋਂ, ਅਕਾਲੀ ਦਲ ਦੇ ਐਸ.ਸੀ. ਵਿੰਗ ਦੇ ਸਰਕਲ ਪ੍ਰਧਾਨ ਸੋਹਣ ਸਿੰਘ ਕੋਟਫੱਤਾ, ਦਲਜੀਤ ਸਿੰਘ ਢਿੱਲੋਂ ਤੋਂ ਇਲਾਵਾ ਥਾਣਾ ਕੋਟਫੱਤਾ ਦੇ ਐਸ.ਐਚ.ਓ. ਹਰਬੰਸ ਸਿੰਘ ਮਾਨ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਬਾਅਦ ਪਹਿਲੀਵਾਰ ਬਠਿੰਡਾ ਪੁੱਜੇ ਪਰਗਟ ਸਿੰਘ ਅਗਲੀ ਖ਼ਬਰ ਧੋਖਾਧੜੀ ਦੇ ਮਾਮਲੇ ’ਚ ਅੰਕੁਰ ਮਿੱਤਲ ਨੂੰ ਦੋ ਸਾਲ ਦੀ ਕੈਦ ਅਤੇ 5,000 ਰੁਪਏ ਜੁਰਮਾਨਾ
Ad Position 24