14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਨਸ਼ਾ ਵਿਰੋਧੀ ਐਕਸ਼ਨ ਕਮੇਟੀ ਭਾਈਰੂਪਾ ਨੇ ਪਰਵਿੰਦਰ ਸਿੰਘ ਝੋਟੇ ਦੇ ਕਤਲ ਦੇ ਰੋਸ ’ਚ ਮਾਰਚ ਕੱਢਿਆ

ਭਾਈਰੂਪਾ, 14 ਅਕਤੂਬਰ (ਵਰਿੰਦਰ ਲੱਕੀ)-ਬੀਤੇ ਕੱਲ੍ਹ ਮਾਨਸਾ ਵਿਖੇ ਇਕ ਮੈਡੀਕਲ ਸਟੋਰ ਦੇ ਮਾਲਕ ਵਲੋਂ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਸਮਾਜ ਸੇਵੀ ਤੇ ਨਸ਼ਾ ਵਿਰੋਧੀ ਕਮੇਟੀ ਮਾਨਸਾ ਦੇ ਮੈਂਬਰ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਦੇ ਰੋਸ ’ਚ ਨਗਰ ਭਾਈਰੂਪਾ ਦੀ ਨਸ਼ਾ ਵਿਰੋਧੀ ਕਮੇਟੀ ਵਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਇਕ ਕੋਸ ਮਾਰਚ ਕੱਢਿਆ ਗਿਆ, ਜਿਸ ’ਚ ਵੱਡੀ ਗਿਣਤੀ ’ਚ ਲੋਕਾਂ ਨੇ ਸ਼ਮੂਲੀਅਤ ਕੀਤੀ। ਰੋਸ ਮਾਰਚ ਦਿਵਾਨ ਹਾਲ ਤੋਂ ਸ਼ੁਰੂ ਹੋ ਕੇ ਬੱਸ ਸਟੈਂਡ ਭਾਈਰੂਪਾ ਤੱਕ ਚੱਲਿਆ।

Ad Position 21
No active advertisement
ਅਜੀਤ ਡੈਸਕ 15-10-2026
ਭਾਈਰੂਪਾ, 14 ਅਕਤੂਬਰ (ਵਰਿੰਦਰ ਲੱਕੀ)-ਬੀਤੇ ਕੱਲ੍ਹ ਮਾਨਸਾ ਵਿਖੇ ਇਕ ਮੈਡੀਕਲ ਸਟੋਰ ਦੇ ਮਾਲਕ ਵਲੋਂ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਸਮਾਜ ਸੇਵੀ ਤੇ ਨਸ਼ਾ ਵਿਰੋਧੀ ਕਮੇਟੀ ਮਾਨਸਾ ਦੇ ਮੈਂਬਰ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਦੇ ਰੋਸ ’ਚ ਨਗਰ ਭਾਈਰੂਪਾ ਦੀ ਨਸ਼ਾ ਵਿਰੋਧੀ ਕਮੇਟੀ ਵਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਇਕ ਕੋਸ ਮਾਰਚ ਕੱਢਿਆ ਗਿਆ, ਜਿਸ ’ਚ ਵੱਡੀ ਗਿਣਤੀ ’ਚ ਲੋਕਾਂ ਨੇ ਸ਼ਮੂਲੀਅਤ ਕੀਤੀ। ਰੋਸ ਮਾਰਚ ਦਿਵਾਨ ਹਾਲ ਤੋਂ ਸ਼ੁਰੂ ਹੋ ਕੇ ਬੱਸ ਸਟੈਂਡ ਭਾਈਰੂਪਾ ਤੱਕ ਚੱਲਿਆ। ਇਸ ਮੌਕੇ ਸੰਬੋਧਨ ਕਰਦੇ ਹੋਏ ਮਾਸਟਰ ਸੁਰਜੀਤ ਸਿੰਘ ਚੇਲਾ ਨੇ ਪਰਵਿਦਰ ਸਿੰਘ ਝੋਟੇ ਦੀ ਹੱਤਿਆ ਦੀ ਪੁਰਜ਼ੋਰ ਨਿਖੇਧੀ ਕਰਦੇ ਹੋਏ ਕਿਹਾ ਕਿ ਨਸ਼ਾ ਸਮਾਜ ਦੀ ਇਕ ਭੈੜੀ ਬਿਮਾਰੀ ਹੈ ਤੇ ਇਸ ਨੂੰ ਖਤਮ ਕਰਨ ਲਈ ਉਨ੍ਹਾਂ ਦੇ ਨਗਰ ਨਿਵਾਸੀਆਂ ਵਲੋਂ ਨਸ਼ਾ ਵਿਰੋਧੀ ਕਮੇਟੀ ਬਣਾਈ ਗਈ ਸੀ ਜੋ ਕਿ ਨਸ਼ਿਆਂ ਦੀ ਰੋਕਥਾਮ ਲਈ ਕਾਫ਼ੀ ਸਫ਼ਲ ਰਹੀ ਪ੍ਰੰਤੂ ਜਿਸ ਹਿਸਾਬ ਨਾਲ ਪ੍ਰਸ਼ਾਸ਼ਨ ਦਾ ਇਨ੍ਹਾਂ ਕਮੇਟੀਆਂ ਨੂੰ ਸਹਿਯੋਗ ਕਰਨਾ ਬਣਦਾ ਸੀ ਉਸ ਤਰ੍ਹਾਂ ਦਾ ਸਹਿਯੋਗ ਨਹੀਂ ਮਿਲਿਆ । ਉਨ੍ਹਾਂ ਦੱਸਿਆ ਕਿ ਪਰਵਿੰਦਰ ਸਿੰਘ ਝੋਟੇ ਦਾ ਸਮੇਂ-ਸਮੇਂ ’ਤੇ ਉਨ੍ਹਾਂ ਦੀ ਕਮੇਟੀ ਨੂੰ ਸਹਿਯੋਗ ਮਿਲਦਾ ਰਿਹਾ ਹੈ । ਇਸ ਮੌਕੇ ਪਰਵਿੰਦਰ ਝੋਟਾ ਅਮਰ ਰਹੇ ਦੇ ਨਾਅਰੇ ਵੀ ਲਗਾਏ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਪੰਚਾਇਤ ਭਾਈਰੂਪਾ ਦੇ ਸਾ: ਪ੍ਰਧਾਨ ਗੁਰਮੇਲ ਸਿੰਘ ਸਿੱਧੂ, ਧਰਮ ਸਿੰਘ ਖਾਲਸਾ, ਭਾਕਿਯੂ ਡਕੌਦਾਂ ਦੇ ਆਗੂ ਸੁਖਵਿੰਦਰ ਸਿੰਘ ਗਿਆਨੀ, ਸਵਰਨ ਸਿੰਘ ਮੈਂਗੀ, ਗਰਵਿੰਦਰ ਸਿੰਘ ਡੀ.ਸੀ, ਜਗਤਾਰ ਸਿੰਘ ਜਵੰਧਾ, ਕਮਲ ਸਿੱਧੂ, ਸਾਬਕਾ ਸਰਪੰਚ ਮੱਲ ਸਿੰਘ ਮੁੱਟੇ, ਜਦਰਾਜ ਸਿੰਘ, ਗੁਰਨੈਬ ਸਿੰਘ ਨੈਬੀ, ਕਸ਼ਮੀਰ ਸਿੰਘ ਸਿੱਧੂ, ਗੱਗੀ ਧਾਲੀਵਾਲ, ਸੰਦੀਪ ਜਵੰਧਾ, ਜਗਜੀਤ ਚੇਲਾ, ਲਵਲੀ ਜਵੰਧਾ, ਜਗਤਾਰ ਰਤਨ, ਕੁਲਦੀਪ ਸਿੰਘ ਚੇਲਾ, ਡਾ: ਸੁਰਜੀਤ ਸਿੰਘ, ਸੁਖਜੀਤ ਸਿੰਘ ਰਾਜੂ, ਦੇਸਪਾਲ, ਰਾਮਪਾਲ ਮਿੰਟੂ ਆਦਿ ਪ੍ਰਮੁੱਖ ਵਿਅਕਤੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੰਗਰੂਰ ’ਚ ਕੱਲ੍ਹ ਸੂਬਾ ਕਾਰਜਕਾਰਨੀ ਦੀ ਬੈਠਕ ’ਚ ਪੰਜਾਬ ਭਾਜਪਾ ਉਲੀਕੇਗੀ 2027 ਦੀ ਚੋਣ ਰਣਨੀਤੀ ਅਗਲੀ ਖ਼ਬਰ ਪਰਵਿੰਦਰ ਝੋਟਾ ਕਤਲ ਦੇ ਵਿਰੋਧ ’ਚ ਮਲੂਕਾ ਦੀ ਅਗਵਾਈ ਹੇਠ ਭਾਜਪਾ ਵਲੋਂ ਪ੍ਰਦਰਸ਼ਨ
Ad Position 24