ਸ਼੍ਰੋਮਣੀ ਅਕਾਲੀ ਦਲ ਬੀ.ਸੀ. ਵਿੰਗ ਦੇ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ
ਮੌੜ ਮੰਡੀ, 24 ਅਕਤੂਬਰ (ਗੁਰਜੀਤ ਸਿੰਘ ਕਮਾਲੂ)-ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਵਿਚ ਵਿਸਥਾਰ ਕਰਦਿਆਂ ਪਾਰਟੀ ਹਾਈ ਕਮਾਨ ਵਲੋਂ ਹਲਕਾ ਮੌੜ ਦੇ ਬੀ. ਸੀ.
ਮੌੜ ਮੰਡੀ, 24 ਅਕਤੂਬਰ (ਗੁਰਜੀਤ ਸਿੰਘ ਕਮਾਲੂ)-ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਵਿਚ ਵਿਸਥਾਰ ਕਰਦਿਆਂ ਪਾਰਟੀ ਹਾਈ ਕਮਾਨ ਵਲੋਂ ਹਲਕਾ ਮੌੜ ਦੇ ਬੀ.ਸੀ. ਵਿੰਗ ਦੇ ਸਰਕਲ ਪ੍ਰਧਾਨਾਂ ਨੂੰ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਵਲੋਂ ਨਿਯੁਕਤੀ ਪੱਤਰ ਦਿੱਤੇ ਗਏ। ਨਵ ਨਿਯੁਕਤ ਸਰਕਲ ਪ੍ਰਧਾਨਾਂ ਵਿਚ ਸਰਕਲ ਮੌੜ ਤੋਂ ਰਮੇਸ਼ ਕੁਮਾਰ, ਸਰਕਲ ਮਾਈਸਰਖਾਨਾ ਤੋਂ ਗੁਰਮੇਲ ਸਿੰਘ, ਸਰਕਲ ਰਾਮਪੁਰਾ ਤੋਂ ਗੁਰਵਿੰਦਰ ਸਿੰਘ, ਬਾਲਿਆਂਵਾਲੀ ਸਰਕਲ ਤੋਂ ਗੁਰਜੀਵਨ ਸਿੰਘ, ਸਰਕਲ ਭਾਈ ਬਖਤੌਰ ਤੋਂ ਕਸ਼ਮੀਰ ਸਿੰਘ, ਸਰਕਲ ਜੋਧਪੁਰ ਤੋਂ ਰੇਸ਼ਮ ਸਿੰਘ, ਸਰਕਲ ਚਾਉਕੇ ਤੋਂ ਕਰਮਜੀਤ ਸਿੰਘ ਆਦਿ ਨੂੰ ਨਿਯੁਕਤੀ ਪੱਤਰ ਦਿੱਤੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਜੱਸਾ, ਹਲਕਾ ਮੌੜ ਦੇ ਪ੍ਰਧਾਨ ਜਸਵੀਰ ਸਿੰਘ ਬਾਲਿਆਂਵਾਲੀ ਮੰਦਰ ਸਿੰਘ ਮੌੜ ਕਲਾਂ, ਜਥੇਦਾਰ ਕੁਲਵੰਤ ਸਿੰਘ ਗਿੱਲ ਕਲਾਂ, ਲਖਵੀਰ ਸਿੰਘ ਲੱਖੀ ਐਮ ਸੀ, ਗੁਰਬਚਨ ਸਿੰਘ ਬਾਬੇਕਾ, ਜਥੇਦਾਰ ਹਰਦਿਆਲ ਸਿੰਘ ਮਿੱਠੂ, ਸੁਖਦੀਪ ਸਿੰਘ ਮਿੰਟੂ, ਮੱਖਣ ਸਿੰਘ ਮੌੜ ਖੁਰਦ ਆਦਿ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ ।