ਪੁਲਿਸ ਦੀ ਮੁਸਤੈਦੀ ਨਾਲ ਹਿੱਟ ਐਂਡ ਰਨ ਮਾਮਲੇ ’ਚ ਬਲੈਰੋ ਗੱਡੀ ਸਮੇਤ ਚਾਲਕ ਕਾਬੂ
ਰਾਮਪੁਰਾ ਫੂਲ, 25 ਅਕਤੂਬਰ (ਹੇਮੰਤ ਕੁਮਾਰ ਸ਼ਰਮਾ)- ਥਾਣਾ ਸਿਟੀ ਰਾਮਪੁਰਾ ਦੇ ਏਰੀਏ ਵਿਚ ਇੱਕ ਬਲੈਰੋ ਗੱਡੀ ਵਲੋਂ ਬੱਚੇ ਨੂੰ ਟੱਕਰ ਮਾਰ ਕੇ ਫੂਲ ਵੱਲ ਜਾਣ ਸੰਬੰਧੀ ਸੂਚਨਾ ਮਿਲਣ ’ਤੇ ਪੁਲਿਸ ਵਲੋਂ ਤੁਰੰਤ ਕਾਰਵਾਈ ਕੀਤੀ ਗਈ। ਸੂਚਨਾ ਮਿਲਦਿਆਂ ਹੀ ਪੀ.
ਰਾਮਪੁਰਾ ਫੂਲ, 25 ਅਕਤੂਬਰ (ਹੇਮੰਤ ਕੁਮਾਰ ਸ਼ਰਮਾ)- ਥਾਣਾ ਸਿਟੀ ਰਾਮਪੁਰਾ ਦੇ ਏਰੀਏ ਵਿਚ ਇੱਕ ਬਲੈਰੋ ਗੱਡੀ ਵਲੋਂ ਬੱਚੇ ਨੂੰ ਟੱਕਰ ਮਾਰ ਕੇ ਫੂਲ ਵੱਲ ਜਾਣ ਸੰਬੰਧੀ ਸੂਚਨਾ ਮਿਲਣ ’ਤੇ ਪੁਲਿਸ ਵਲੋਂ ਤੁਰੰਤ ਕਾਰਵਾਈ ਕੀਤੀ ਗਈ। ਸੂਚਨਾ ਮਿਲਦਿਆਂ ਹੀ ਪੀ.ਸੀ.ਆਰ ਪਾਰਟੀ ਨੂੰ ਚੌਕਸ ਕੀਤਾ ਗਿਆ, ਜਿਸ ’ਤੇ ਪੁਲਿਸ ਨੇ ਮੁਸਤੈਦੀ ਦਿਖਾਉਂਦਿਆਂ ਪਿੰਡ ਹਰਨਾਮ ਸਿੰਘ ਵਾਲਾ ਨੇੜੇ ਪੈਟਰੋਲ ਪੰਪ ਕੋਲ ਉਕਤ ਬਲੈਰੋ ਗੱਡੀ ਨੂੰ ਰੋਕ ਕੇ ਚਾਲਕ ਨੂੰ ਕਾਬੂ ਕਰ ਲਿਆ। ਗੱਡੀ ਵਿਚ ਚਾਲਕ ਦੇ ਨਾਲ ਉਸ ਦਾ ਪਰਿਵਾਰ ਵੀ ਮੌਜੂਦ ਸੀ। ਪੁਲਿਸ ਵਲੋਂ ਗੱਡੀ ਅਤੇ ਚਾਲਕ ਨੂੰ ਅਗਲੇਰੀ ਕਾਨੂੰਨੀ ਕਾਰਵਾਈ ਲਈ ਥਾਣਾ ਫੂਲ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਸ ਘਟਨਾ ਵਿਚ ਰਾਹਤ ਦੀ ਗੱਲ ਇਹ ਰਹੀ ਕਿ ਬੱਚੇ ਨੂੰ ਹਲਕੀਆਂ ਸੱਟਾਂ ਲੱਗੀਆਂ ਹਨ ਅਤੇ ਉਸ ਦੀ ਹਾਲਤ ਸੁਰੱਖਿਅਤ ਹੈ। ਪੁਲਿਸ ਵਲੋਂ ਬੱਚੇ ਨੂੰ ਉਸ ਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ। ਪੁਲਿਸ ਦੀ ਤੁਰੰਤ ਕਾਰਵਾਈ ਅਤੇ ਮੁਸਤੈਦੀ ਨਾਲ ਮਾਮਲੇ ਵਿਚ ਸਮੇਂ ਸਿਰ ਕਾਰਵਾਈ ਅਮਲ ਵਿਚ ਲਿਆਂਦੀ ਗਈ। ਪੁਲਿਸ ਲੋਕਾਂ ਦੀ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਵਚਨਬੱਧ ਹੈ।