ਫਲਿੱਪਕਾਰਟ ਸਟੋਰ ’ਚੋਂ ਕਰੋੜਾਂ ਦੇ ਮੋਬਾਈਲ ਚੋਰੀ ਕਰਨ ਦੇ ਮਾਮਲੇ ਦਾ ਪਰਦਾਫਾਸ਼
ਭੁੱਚੋ ਮੰਡੀ, 25 ਅਕਤੂਬਰ (ਬਿੱਕਰ ਸਿੰਘ ਸਿੱਧੂ)- ਭੁੱਚੋ ਕੈਂਚੀਆਂ ਰੋਡ ‘ਤੇ ਸਥਿਤ ਫਲਿੱਪਕਾਰਟ ਸਟੋਰ ‘ਚੋਂ ਕਰੀਬ 4 ਕਰੋੜ 58 ਲੱਖ ਰੁਪਏ ਦੀ ਕੀਮਤ ਦੇ 980 ਮੋਬਾਈਲ ਫ਼ੋਨ ਚੋਰੀ ਹੋਣ ਦੇ ਮਾਮਲੇ ਦਾ ਪੁਲਿਸ ਨੇ 24 ਘੰਟਿਆਂ ਤੋਂ ਵੀ ਘੱਟ ਸਮੇਂ ‘ਚ ਪਰਦਾਫਾਸ਼ ਕਰਨ ਦਾ ਦਾਅਵਾ ਕਰਦਿਆਂ 2 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਥਾਣਾ ਨਥਾਣਾ ਦੇ ਮੁਖੀ ਜਗਦੀਪ ਸਿੰਘ ਅਤੇ ਭੁੱਚੋ ਪੁਲਿਸ ਚੌਕੀ ਦੇ ਇੰਚਾਰਜ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਮੁਲਜ਼ਮਾਂ ਨੂੰ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ, ਤਾਂ ਜੋ ਚੋਰੀ ਦੀ ਇਸ ਵੱਡੀ ਵਾਰਦਾਤ ‘ਚ ਸ਼ਾਮਿਲ ਹੋਰ ਵਿਅਕਤੀਆਂ ਦਾ ਪਤਾ ਲਗਾਉਣ ਦੇ ਨਾਲ-ਨਾਲ ਚੋਰੀ ਹੋਏ ਮੋਬਾਈਲ ਫੋਨਾਂ ਦੀ ਬਰਾਮਦਗੀ ਕੀਤੀ ਜਾ ਸਕੇ।
ਭ
ਭੁੱਚੋ ਮੰਡੀ ਕੈਂਚੀਆਂ ਰੋਡ ਤੇ ਫਲਿੱਪਕਾਰਟ ਸਟੋਰ ‘ਚ ਚੋਰੀ ਸਬੰਧੀ ਹੋਰ ਸਬੂਤ ਖੰਘਾਲਣ ਦੀ ਕੋਸ਼ਿਸ਼ ਵਿਚ ਪੁਲਿਸ ਅਧਿਕਾਰੀ। ਤਸਵੀਰ: ਬਿੱਕਰ ਸਿੰਘ ਸਿੱਧੂ
26-10-2026
ਭੁੱਚੋ ਮੰਡੀ, 25 ਅਕਤੂਬਰ (ਬਿੱਕਰ ਸਿੰਘ ਸਿੱਧੂ)- ਭੁੱਚੋ ਕੈਂਚੀਆਂ ਰੋਡ ‘ਤੇ ਸਥਿਤ ਫਲਿੱਪਕਾਰਟ ਸਟੋਰ ‘ਚੋਂ ਕਰੀਬ 4 ਕਰੋੜ 58 ਲੱਖ ਰੁਪਏ ਦੀ ਕੀਮਤ ਦੇ 980 ਮੋਬਾਈਲ ਫ਼ੋਨ ਚੋਰੀ ਹੋਣ ਦੇ ਮਾਮਲੇ ਦਾ ਪੁਲਿਸ ਨੇ 24 ਘੰਟਿਆਂ ਤੋਂ ਵੀ ਘੱਟ ਸਮੇਂ ‘ਚ ਪਰਦਾਫਾਸ਼ ਕਰਨ ਦਾ ਦਾਅਵਾ ਕਰਦਿਆਂ 2 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਥਾਣਾ ਨਥਾਣਾ ਦੇ ਮੁਖੀ ਜਗਦੀਪ ਸਿੰਘ ਅਤੇ ਭੁੱਚੋ ਪੁਲਿਸ ਚੌਕੀ ਦੇ ਇੰਚਾਰਜ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਮੁਲਜ਼ਮਾਂ ਨੂੰ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ, ਤਾਂ ਜੋ ਚੋਰੀ ਦੀ ਇਸ ਵੱਡੀ ਵਾਰਦਾਤ ‘ਚ ਸ਼ਾਮਿਲ ਹੋਰ ਵਿਅਕਤੀਆਂ ਦਾ ਪਤਾ ਲਗਾਉਣ ਦੇ ਨਾਲ-ਨਾਲ ਚੋਰੀ ਹੋਏ ਮੋਬਾਈਲ ਫੋਨਾਂ ਦੀ ਬਰਾਮਦਗੀ ਕੀਤੀ ਜਾ ਸਕੇ। ਪ੍ਰਾਪਤ ਜਾਣਕਾਰੀ ਅਨੁਸਾਰ 23 ਅਕਤੂਬਰ ਦੀ ਦੇਰ ਰਾਤ ਚੋਰਾਂ ਵਲੋਂ ਉਕਤ ਸਟੋਰ ‘ਚੋਂ ਸੈਮਸੰਗ ਕੰਪਨੀ ਦੇ 980 ਮੋਬਾਈਲ ਫ਼ੋਨ ਚੋਰੀ ਕਰ ਲਏ ਗਏ ਸਨ, ਜਿਨ੍ਹਾਂ ਦੀ ਬਾਜ਼ਾਰੀ ਕੀਮਤ ਕਰੀਬ 4 ਕਰੋੜ 58 ਲੱਖ ਰੁਪਏ ਦੱਸੀ ਗਈ ਹੈ। ਅਗਲੀ ਸਵੇਰ ਚੋਰੀ ਦਾ ਪਤਾ ਲੱਗਣ ‘ਤੇ ਸਟੋਰ ਦੇ ਅਧਿਕਾਰੀ ਹਰਜਿੰਦਰ ਕੁਮਾਰ ਵਾਸੀ ਅੰਮ੍ਰਿਤਸਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਵੱਲੋਂ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਗਈ ਅਤੇ ਸਟੋਰ ‘ਚ ਕੰਮ ਕਰਦੇ ਮੁਲਾਜ਼ਮਾਂ ਤੋਂ ਪੁੱਛਗਿੱਛ ਕੀਤੀ ਗਈ। ਪੁਲਿਸ ਅਧਿਕਾਰੀਆਂ ਅਨੁਸਾਰ ਮੁੱਢਲੀ ਜਾਂਚ ਅਤੇ ਪੁੱਛਗਿੱਛ ਦੌਰਾਨ ਸਾਹਮਣੇ ਆਏ ਤੱਥਾਂ ਦੇ ਆਧਾਰ ‘ਤੇ ਲਵਪ੍ਰੀਤ ਸਿੰਘ ਵਾਸੀ ਅੱਕਾਂਵਾਲੀ, ਜ਼ਿਲ੍ਹਾ ਮਾਨਸਾ, ਬਲਜਿੰਦਰ ਸਿੰਘ ਵਾਸੀ ਹੜੌਲੀ (ਹਰਿਆਣਾ), ਸੁਰਿੰਦਰ ਸਿੰਘ ਉਰਫ਼ ਬੱਬੂ ਵਾਸੀ ਆਜ਼ਾਦ ਨਗਰ ਤਪਾ ਮੰਡੀ, ਸੁਖਪ੍ਰੀਤ ਸਿੰਘ ਵਾਸੀ ਮਾਨਸਾ ਅਤੇ ਕੁਝ ਅਣਪਛਾਤੇ ਵਿਅਕਤੀਆਂ ਨੂੰ ਮਾਮਲੇ ‘ਚ ਨਾਮਜ਼ਦ ਕੀਤਾ ਗਿਆ ਹੈ। ਪੁਲਿਸ ਨੇ ਕਾਰਵਾਈ ਕਰਦਿਆਂ ਲਵਪ੍ਰੀਤ ਸਿੰਘ ਅਤੇ ਸੁਰਿੰਦਰ ਸਿੰਘ ਉਰਫ਼ ਬੱਬੂ ਨੂੰ ਕਾਬੂ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਚੋਰੀ ਦੀ ਵਾਰਦਾਤ ਸਬੰਧੀ ਹੋਰ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਵਾਰਦਾਤ ‘ਚ ਸ਼ਾਮਿਲ ਬਾਕੀ ਮੁਲਜ਼ਮਾਂ ਦੀ ਭਾਲ ਅਤੇ ਚੋਰੀ ਹੋਏ ਮੋਬਾਈਲ ਫੋਨਾਂ ਦੀ ਬਰਾਮਦਗੀ ਲਈ ਪੁਲਿਸ ਵਲੋਂ ਅਗਲੇਰੀ ਕਾਰਵਾਈ ਜਾਰੀ ਹੈ।