27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪਿੰਡ ਮਲੂਕਾ ਵਿਖੇ ਖੇਡ ਮੇਲਾ ਕਰਵਾਇਆ

ਭਗਤਾ ਭਾਈਕਾ, 26 ਅਕਤੂਬਰ (ਸੁਖਪਾਲ ਸਿੰਘ ਸੋਨੀ)-‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪਿੰਡ ਮਲੂਕਾ ਵਿਖੇ ਡੀ. ਐੱਸ.

Ad Position 21
No active advertisement
ਪਿੰਡ ਮਲੂਕਾ ਵਿਖੇ ਖਿਡਾਰੀਆਂ ਨਾਲ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ, ਉਨ੍ਹਾਂ ਨਾਲ ਡੀ.ਐਸ.ਪੀ. ਫੂਲ ਮਨੋਜ ਕੁਮਾਰ ਆਦਿ। ਤਸਵੀਰ : ਸੁਖਪਾਲ ਸਿੰਘ ਸੋਨੀ 27-10-2026
ਭਗਤਾ ਭਾਈਕਾ, 26 ਅਕਤੂਬਰ (ਸੁਖਪਾਲ ਸਿੰਘ ਸੋਨੀ)-‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪਿੰਡ ਮਲੂਕਾ ਵਿਖੇ ਡੀ.ਐੱਸ.ਪੀ. ਮਨੋਜ ਕੁਮਾਰ ਦੀ ਅਗਵਾਈ ਹੇਠ ਖੇਡ ਮੇਲਾ ਕਰਵਾਇਆ, ਜਿਸ ਵਿਚ ਡਿਪਟੀ ਕਮਿਸ਼ਨਰ ਬਠਿੰਡਾ ਰਾਜੇਸ਼ ਧੀਮਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਖੇਡ ਮੇਲੇ ਵਿਚ ਦੌੜਾਂ ਤੇ ਲੰਬੀ ਛਾਲ ਦੇ ਮੁਕਾਬਲਿਆਂ ਵਿਚ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਤੇ ਉਨ੍ਹਾਂ ਦੀ ਊਰਜਾ ਨੂੰ ਉਸਾਰੂ ਪਾਸੇ ਲਾਉਣ ਲਈ ਖੇਡਾਂ ਬਹੁਤ ਮਹੱਤਵਪੂਰਨ ਹਨ। ਡੀ. ਐਸ. ਪੀ. ਫੂਲ ਮਨੋਜ ਕੁਮਾਰ ਨੇ ਕਿਹਾ ਕਿ ਪੰਜਾਬ ਪੁਲਿਸ ਵਲੋਂ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਕਰਨ ਦੇ ਨਾਲ-ਨਾਲ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਖੇਡ ਮੁਕਾਬਲਿਆਂ ਦੇ ਨਤੀਜਿਆਂ ਵਿਚ 100 ਮੀਟਰ ਦੌੜ ਅੰਡਰ-14 ਲੜਕਿਆਂ ਵਿਚ ਗੁਰਨੂਰ ਸਿੰਘ ਨੇ ਪਹਿਲਾ, ਸੰਦੀਪ ਸਿੰਘ ਨੇ ਦੂਜਾ ਤੇ ਸੇਵਕ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-17 ਲੜਕਿਆਂ ਦੀ 100 ਮੀਟਰਦੌੜ ਵਿੱਚ ਮਨਪ੍ਰੀਤ ਸਿੰਘ ਪਹਿਲੇ, ਮਨਜੋਤ ਸਿੰਘ ਦੂਜੇ ਅਤੇ ਮਨਜੀਤ ਸਿੰਘ ਤੀਜੇ ਸਥਾਨ ’ਤੇ ਰਹੇ। ਅੰਡਰ-19 ਲੜਕਿਆਂ ਦੀ 100 ਮੀਟਰ ਦੌੜ ਵਿਚ ਗੁਰਸ਼ਰਨ ਸਿੰਘ ਨੇ ਪਹਿਲਾ ਤੇ ਜਸ਼ਨਦੀਪ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਜਦਕਿ ਅੰਡਰ-19 ਲੜਕੀਆਂ ਦੀ 100 ਮੀਟਰ ਦੌੜ ਵਿਚ ਪ੍ਰਨੀਤ ਕੌਰ ਪਹਿਲੇ ਤੇ ਜਸਵਿੰਦਰ ਕੌਰ ਦੂਜੇ ਸਥਾਨ ’ਤੇ ਰਹੀਆਂ। ਅੰਡਰ-19 ਲੜਕਿਆਂ ਦੇ ਮੁਕਾਬਲੇ ਵਿਚ ਸੁਖਜੀਤ ਸਿੰਘ ਪਹਿਲੇ ਅਤੇਅਰਮਾਨ ਸੇਠੀ ਦੂਜੇ ਸਥਾਨ ’ਤੇ ਰਹੇ, ਜਦਕਿ ਲੜਕੀਆਂ ਦੇ ਇਸੇ ਵਰਗ ਵਿੱਚ ਪੂਜਾ ਨੇ ਪਹਿਲਾ, ਹਰਮਨਪ੍ਰੀਤ ਨੇਦੂਜਾ ਅਤੇ ਨਿਤਿਕਾ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਪ੍ਰਿੰਸੀਪਲ ਰਾਕੇਸ਼ ਕੁਮਾਰ, ਮਨਦੀਪ ਸਿੰਘ ਜ਼ੋਨਲ ਖੇਡ ਇੰਚਾਰਜ, ਰੇਸ਼ਮ ਸਿੰਘ ਮਲੂਕਾ, ਇਕੱਤਰ ਸਿੰਘ ਮਲੂਕਾ, ਗੁਰਮੀਤ ਸਿੰਘ ਮਲੂਕਾ, ਬੇਅੰਤ ਸਿੰਘ ਮਲੂਕਾ ਗੁਰਦੀਪਸਿੰਘ ਹਾਕੀ ਕੋਚ ਤੇ ਸਵਰਨਜੀਤ ਕੌਰ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭੁੱਚੋ ਮੰਡੀ ਵਿਖੇ ਭਗਵਾਨ ਵਾਲਮੀਕਿ ਦਾ ਪ੍ਰਗਟ ਦਿਵਸ ਉਤਸ਼ਾਹ ਨਾਲ ਮਨਾਇਆ ਅਗਲੀ ਖ਼ਬਰ ਗਰੀਬ ਵਰਗ ਦੀ ਭਲਾਈ ਲਈ ਸਕੀਮਾਂ ਅਕਾਲੀ ਦਲ ਦੀਆਂ ਸਰਕਾਰਾਂ ਵੇਲੇ ਲਾਗੂ ਹੋਈਆਂ-ਗੁਲਜ਼ਾਰ ਸਿੰਘ ਰਣੀਕੇ
Ad Position 24