10 ਹਜ਼ਾਰ ਦੀ ਆਬਾਦੀ ਵਾਲੇ ਨਗਰ ਕੋਟਸ਼ਮੀਰ ’ਚ ਟਾਵਰ ਹੋਣ ਦੇ ਬਾਵਜੂਦ ਜੀਓ ਨੈਟਵਰਕ ਦੀ ਸਮੱਸਿਆ, ਖ਼ਪਤਕਾਰ ਡਾਢੇ ਪ੍ਰੇਸ਼ਾਨ
ਕੋਟਫੱਤਾ, 26 ਅਕਤੂਬਰ (ਰਣਜੀਤ ਸਿੰਘ ਬੁੱਟਰ)- ਜੀਓ ਦੇ ਨੈੱਟਵਰਕ ਤੋਂ ਖ਼ਪਤਕਾਰ ਡਾਢੇ ਪ੍ਰੇਸ਼ਾਨ ਹਨ। 10 ਹਜ਼ਾਰ ਦੀ ਆਬਾਦੀ ਵਾਲੇ ਨਗਰ ਕੋਟਸ਼ਮੀਰ ਵਿਚ ਜੀਓ ਮੋਬਾਈਲ ਗਾਹਕਾਂ ਨੂੰ ਉਸ ਸਮੇਂ ਹੋਰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਦੋਂ ਬਿਜਲੀ ਸਪਲਾਈ ਕਿਸੇ ਕਾਰਨ ਬੰਦ ਹੋ ਜਾਂਦੀ ਹੈ ਤਾਂ ਮੋਬਾਈਲ ਨੈੱਟਵਰਕ ਵੀ ਗਾਇਬ ਹੋ ਜਾਂਦਾ ਹੈ।
ਕੋਟਫੱਤਾ, 26 ਅਕਤੂਬਰ (ਰਣਜੀਤ ਸਿੰਘ ਬੁੱਟਰ)- ਜੀਓ ਦੇ ਨੈੱਟਵਰਕ ਤੋਂ ਖ਼ਪਤਕਾਰ ਡਾਢੇ ਪ੍ਰੇਸ਼ਾਨ ਹਨ। 10 ਹਜ਼ਾਰ ਦੀ ਆਬਾਦੀ ਵਾਲੇ ਨਗਰ ਕੋਟਸ਼ਮੀਰ ਵਿਚ ਜੀਓ ਮੋਬਾਈਲ ਗਾਹਕਾਂ ਨੂੰ ਉਸ ਸਮੇਂ ਹੋਰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਦੋਂ ਬਿਜਲੀ ਸਪਲਾਈ ਕਿਸੇ ਕਾਰਨ ਬੰਦ ਹੋ ਜਾਂਦੀ ਹੈ ਤਾਂ ਮੋਬਾਈਲ ਨੈੱਟਵਰਕ ਵੀ ਗਾਇਬ ਹੋ ਜਾਂਦਾ ਹੈ। ਖ਼ਪਤਕਾਰਾਂ ਦਾ ਰੋਸ ਸੀ ਕਿ ਬਿਜਲੀ ਸਪਲਾਈ ਠੱਪ ਹੋਣ ਨਾਲ ਜੀਓ ਨੈੱਟਵਰਕ ਦੀ ਸਮੱਸਿਆ ਖੜੀ ਹੋ ਜਾਂਦੀ ਹੈ, ਜਿਸ ਨਾਲ ਜਿੱਥੇ ਵਾਈ-ਫ਼ਾਈ ਰਾਹੀਂ ਹੋਣ ਵਾਲੇ ਕੰਮ ਠੱਪ ਹੋ ਜਾਂਦੇ ਆ ਉਥੇ ਫੋਨ ਕਰਨ ਦੀ ਸਮੱਸਿਆ ਵੀ ਖੜੀ ਹੋ ਜਾਂਦੀ ਹੈ। ਖਪਤਕਾਰਾਂ ਦਾ ਕਹਿਣਾ ਸੀ ਕਿ ਜੀਓ ਦੀ ਇਹ ਸਮੱਸਿਆ ਕੋਈ ਇਕ-ਅੱਧੇ ਦਿਨ ਦੀ ਨਹੀਂ, ਸਗੋਂ ਪਿਛਲੇ 8-9 ਮਹੀਨਿਆਂ ਤੋਂ ਖਪਤਕਾਰਾਂ ਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਦੋਂ ਇਸ ਸਮੱਸਿਆ ਸਬੰਧੀ ਜੀਓ ਕੰਪਨੀ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਸਾਈਟ ਦਾ ਜਨਰੇਟਰ ਓਵਰਏਜ ਹੋਣ ਕਾਰਨ ਖ਼ਰਾਬ ਹੈ ਤੇ ਬਾਹਰ ਵਾਲੇ ਜਨਰੇਟਰ ਨੂੰ ਖੜਕਾ ਹੋਣ ਕਾਰਨ ਗੁਆਂਢੀ ਚਲਾਉਣ ਨਹੀਂ ਦੇ ਰਹੇ, ਜਿਸ ਲਈ ਇਹ ਸਮੱਸਿਆ ਆ ਰਹੀ ਹੈ। ਜਦੋਂ ਕੰਪਨੀ ਅਧਿਕਾਰੀ ਆਂ ਨੂੰ ਕਿਹਾ ਗਿਆ ਕਿ ਖ਼ਪਤਕਾਰਾਂ ਤੇ ਗੁਆਂਢੀਆਂ ਨੂੰ ਸੰਤੁਸ਼ਟ ਕਰਨਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਕ ਦੋ ਦਿਨ ਵਿਚ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ।