ਪੰਜਾਬੀ ਸਾਹਿਤ ਸਭਾ ਮੌੜ ਦਾ ਤਿੰਨ ਰੋਜ਼ਾ ਸਾਹਿਤਕ ਮੇਲਾ ਅੱਜ ਤੋਂ
ਬਠਿੰਡਾ, 26 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਪੰਜਾਬੀ ਸਾਹਿਤ ਸਭਾ ਮੌੜ ਵਲੋਂ ਪੰਜਾਬੀ ਸਾਹਿਤ, ਮਾਂ ਬੋਲੀ ਤੇ ਸਾਹਿਤਕ ਸਰਗਰਮੀਆਂ ਨੂੰ ਸਮਰਪਿਤ ਤਿੰਨ ਰੋਜ਼ਾ ਸਾਹਿਤਕ ਮੇਲਾ 27 ਅਕਤੂਬਰ ਤੋਂ 29 ਅਕਤੂਬਰ ਤੱਕ ਪੰਜਾਬੀ ਯੂਨੀਵਰਸਿਟੀ ਨੇਬਰਹੁੱਡ ਕੈਂਪਸ, ਮੌੜ ਮੰਡੀ ਵਿਖੇ ਕਰਵਾਇਆ ਜਾ ਰਿਹਾ ਹੈ। ਸਭਾ ਦੇ ਸਰਪ੍ਰਸਤ ਸੁਰਿੰਦਰ ਗੁਪਤਾ ਤੇ ਪ੍ਰਧਾਨ ਭੁਪਿੰਦਰ ਸਿੰਘ ਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਾਹਿਤਕ ਮੇਲੇ ਦੌਰਾਨ ਸਾਹਿਤ ਪ੍ਰੇਮੀਆਂ ਨੂੰ ਵੱਖ-ਵੱਖ ਸਾਹਿਤਕ ਤੇ ਸੱਭਿਆਚਾਰਕ ਰੰਗ ਦੇਖਣ ਨੂੰ ਮਿਲਣਗੇ।
ਬਠਿੰਡਾ, 26 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਪੰਜਾਬੀ ਸਾਹਿਤ ਸਭਾ ਮੌੜ ਵਲੋਂ ਪੰਜਾਬੀ ਸਾਹਿਤ, ਮਾਂ ਬੋਲੀ ਤੇ ਸਾਹਿਤਕ ਸਰਗਰਮੀਆਂ ਨੂੰ ਸਮਰਪਿਤ ਤਿੰਨ ਰੋਜ਼ਾ ਸਾਹਿਤਕ ਮੇਲਾ 27 ਅਕਤੂਬਰ ਤੋਂ 29 ਅਕਤੂਬਰ ਤੱਕ ਪੰਜਾਬੀ ਯੂਨੀਵਰਸਿਟੀ ਨੇਬਰਹੁੱਡ ਕੈਂਪਸ, ਮੌੜ ਮੰਡੀ ਵਿਖੇ ਕਰਵਾਇਆ ਜਾ ਰਿਹਾ ਹੈ। ਸਭਾ ਦੇ ਸਰਪ੍ਰਸਤ ਸੁਰਿੰਦਰ ਗੁਪਤਾ ਤੇ ਪ੍ਰਧਾਨ ਭੁਪਿੰਦਰ ਸਿੰਘ ਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਾਹਿਤਕ ਮੇਲੇ ਦੌਰਾਨ ਸਾਹਿਤ ਪ੍ਰੇਮੀਆਂ ਨੂੰ ਵੱਖ-ਵੱਖ ਸਾਹਿਤਕ ਤੇ ਸੱਭਿਆਚਾਰਕ ਰੰਗ ਦੇਖਣ ਨੂੰ ਮਿਲਣਗੇ। ਮੇਲੇ ਵਿਚ ਰੁਬਰੂ ਪ੍ਰੋਗਰਾਮ, ਮਿੰਨੀ ਕਹਾਣੀ ਦਰਬਾਰ, ਗੀਤ-ਸੰਗੀਤ ਤੇ ਕਵੀ ਦਰਬਾਰ ਸਮੇਤ ਕਈ ਸਾਹਿਤਕ ਸਮਾਗਮ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਮੇਲੇ ਦੌਰਾਨ ਸਾਹਿਤ ਦੇ ਖੇਤਰ ਵਿਚ ਆਪਣਾ ਵਿਸ਼ੇਸ਼ ਯੋਗਦਾਨ ਪਾਉਣ ਵਾਲੀਆਂ ਤਿੰਨ ਸ਼ਖ਼ਸੀਅਤਾਂ ਨੂੰ ਯਾਦਗਾਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਉੱਘੇ ਆਲੋਚਕ ਡਾ. ਪ੍ਰਵੀਨ ਚੰਡੀਗੜ੍ਹ ਨੂੰ ‘ਸੁਖਵੀਰ ਜੋਗਾ ਯਾਦਗਾਰੀ ਪੁਰਸਕਾਰ’, ਕਹਾਣੀਕਾਰ ਮਨਜੀਤ ਸਿੰਘ ਬਠਿੰਡਾ ਨੂੰ ‘ਨਾਵਲਕਾਰ ਸੁਖਦੇਵ ਸਿੰਘ ਮਾਨ ਯਾਦਗਾਰੀ ਪੁਰਸਕਾਰ’ ਤੇ ਯੁਵਾ ਲੇਖਕ ਬੇਅੰਤ ਸਿੰਘ ਬਾਜਵਾ ਨੂੰ ‘ਇੰਜੀਨੀਅਰ ਟੇਕ ਸਿੰਘ ਯੁਵਾ ਯਾਦਗਾਰੀ ਪੁਰਸਕਾਰ’ ਪ੍ਰਦਾਨ ਕੀਤਾ ਜਾਵੇਗਾ। ਸਭਾ ਦੇ ਆਗੂਆਂ ਨੇ ਕਿਹਾ ਕਿ ਅਜਿਹੇ ਸਾਹਿਤਕ ਮੇਲੇ ਪੰਜਾਬੀ ਸਾਹਿਤ ਦੀਆਂ ਨਵੀਆਂ ਪੈੜਾਂ ਸਿਰਜਣ, ਲੇਖਕਾਂ ਨੂੰ ਸਨਮਾਨ ਦੇਣ ਤੇ ਨੌਜਵਾਨ ਪੀੜ੍ਹੀ ਨੂੰ ਮਾਂ ਬੋਲੀ ਤੇ ਸਾਹਿਤ ਨਾਲ ਜੋੜਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਮੌਕੇ ਸਭਾ ਦੇ ਮੀਤ ਪ੍ਰਧਾਨ ਅਮਰਜੀਤ ਸਿੰਘ ਮਾਨ, ਜਨਰਲ ਸਕੱਤਰ ਕੁਲਦੀਪ ਸਿੰਘ ਦੀਪ ਆਦਿ ਸਮੇਤ ਹੋਰ ਮੈਂਬਰ ਵੀ ਮੌਜੂਦ ਸਨ।