ਪ੍ਰਗਟ ਦਿਵਸ ਨੂੰ ਸਮਰਪਿਤ ਸ਼ੋਭਾ ਯਾਤਰਾ ਕੱਢੀ
ਰਾਮਾਂ ਮੰਡੀ, 26 ਅਕਤੂਬਰ (ਤਰਸੇਮ ਸਿੰਗਲਾ)- ਸਥਾਨਕ ਭਗਵਾਨ ਵਾਲਮੀਕ ਮੰਦਰ ਕਮੇਟੀ ਅਤੇ ਸਫ਼ਾਈ ਸੇਵਕ ਯੂਨੀਅਨ ਵੱਲੋਂ ਭਗਵਾਨ ਵਾਲਮੀਕ ਦੇ ਪ੍ਰਗਟ ਦਿਵਸ ਦੇ ਸਬੰਧ ਵਿਚ ਸ਼ੋਭਾ ਯਾਤਰਾ ਕੱਢੀ ਗਈ। ਇਸ ਸ਼ੋਭਾ ਯਾਤਰਾ ਨੂੰ ਵਾਰਡ ਦੀ ਕੌਂਸਲਰ ਪੂਜਾ ਰਾਣੀ ਨੇ ਰਵਾਨਾਂ ਕੀਤਾ।
ਰਾਮਾਂ ਮੰਡੀ, 26 ਅਕਤੂਬਰ (ਤਰਸੇਮ ਸਿੰਗਲਾ)- ਸਥਾਨਕ ਭਗਵਾਨ ਵਾਲਮੀਕ ਮੰਦਰ ਕਮੇਟੀ ਅਤੇ ਸਫ਼ਾਈ ਸੇਵਕ ਯੂਨੀਅਨ ਵੱਲੋਂ ਭਗਵਾਨ ਵਾਲਮੀਕ ਦੇ ਪ੍ਰਗਟ ਦਿਵਸ ਦੇ ਸਬੰਧ ਵਿਚ ਸ਼ੋਭਾ ਯਾਤਰਾ ਕੱਢੀ ਗਈ। ਇਸ ਸ਼ੋਭਾ ਯਾਤਰਾ ਨੂੰ ਵਾਰਡ ਦੀ ਕੌਂਸਲਰ ਪੂਜਾ ਰਾਣੀ ਨੇ ਰਵਾਨਾਂ ਕੀਤਾ। ਸ਼ੋਭਾ ਯਾਤਰਾ ਵਿਚ ਵਾਲਮੀਕਿ ਮੰਦਰ ਕਮੇਟੀ ਦੇ ਪ੍ਰਧਾਨ ਮੰਗਤ ਬਾਬਾ, ਆਕਾਸ਼ ਚੌਹਾਨ, ਅਮਿਤ ਕੁਮਾਰ, ਮੌਂਟੀ, ਸਫ਼ਾਈ ਸੇਵਕ ਯੂਨੀਅਨ ਪ੍ਰਧਾਨ ਸੋਮ ਨਾਥ, ਪ੍ਰਵੀਨ ਕੁਮਾਰ ਤੇ ਸਮੂਹ ਮੈਂਬਰ ਹਾਜ਼ਰ ਸਨ।