ਭਾਜਪਾ ਵਲੋਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕੋਟਭਾਰਾ ’ਚ ਮੀਟਿੰਗ
ਕੋਟਫੱਤਾ, 27 ਅਕਤੂਬਰ (ਰਣਜੀਤ ਸਿੰਘ ਬੁੱਟਰ)- 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਭਾਜਪਾ ਦੀ ਮੌੜ ਇਕਾਈ ਵਲੋਂ ਹਲਕੇ ਦੇ ਪਿੰਡ ਕੋਟਭਾਰਾ ਵਿਚ ਇਕ ਵਰਕਰ ਮੀਟਿੰਗ ਕੀਤੀ ਗਈ। ਵਿਧਾਨ ਸਭਾ ਹਲਕਾ ਮੌੜ ਦੇ ਇੰਚਾਰਜ ਤੇ ਸੀਨੀਅਰ ਭਾਜਪਾ ਆਗੂ ਦਿਆਲ ਦਾਸ ਸੋਢੀ ਅਤੇ ਬਠਿੰਡਾ ਦਿਹਾਤੀ ਦੇ ਸਕੱਤਰ ਬਲਕੌਰ ਸਿੰਘ ਬੰਗੇਹਰ ਮੁਹੱਬਤ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਕੇਂਦਰ ਸਰਕਾਰ ਦੇ ਕੀਤੇ ਜਾ ਰਹੇ ਵਿਕਾਸ ਕਾਰਜਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ।
ਕੋਟਫੱਤਾ, 27 ਅਕਤੂਬਰ (ਰਣਜੀਤ ਸਿੰਘ ਬੁੱਟਰ)- 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਭਾਜਪਾ ਦੀ ਮੌੜ ਇਕਾਈ ਵਲੋਂ ਹਲਕੇ ਦੇ ਪਿੰਡ ਕੋਟਭਾਰਾ ਵਿਚ ਇਕ ਵਰਕਰ ਮੀਟਿੰਗ ਕੀਤੀ ਗਈ। ਵਿਧਾਨ ਸਭਾ ਹਲਕਾ ਮੌੜ ਦੇ ਇੰਚਾਰਜ ਤੇ ਸੀਨੀਅਰ ਭਾਜਪਾ ਆਗੂ ਦਿਆਲ ਦਾਸ ਸੋਢੀ ਅਤੇ ਬਠਿੰਡਾ ਦਿਹਾਤੀ ਦੇ ਸਕੱਤਰ ਬਲਕੌਰ ਸਿੰਘ ਬੰਗੇਹਰ ਮੁਹੱਬਤ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਕੇਂਦਰ ਸਰਕਾਰ ਦੇ ਕੀਤੇ ਜਾ ਰਹੇ ਵਿਕਾਸ ਕਾਰਜਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਮੌੜ ਦੇ ਹਲਕਾ ਇੰਚਾਰਜ ਦਿਆਲ ਦਾਸ ਸੋਢੀ ਨੇ 2027 ਵਿਚ ਵੱਧ ਤੋਂ ਵੱਧ ਭਾਜਪਾ ਉਮੀਦਵਾਰਾਂ ਨੂੰ ਵਿਧਾਨ ਸਭਾ ’ ਚ ਭੇਜਣ ਦੀ ਅਪੀਲ ਕੀਤੀ ਤਾਂ ਜੋ ਡਬਲ ਇੰਜਨ ਦੀ ਸਰਕਾਰ ਬਣਾ ਕੇ ਪੰਜਾਬ ਵਿਚ ਵਿਕਾਸ ਦੀ ਹਨੇਰੀ ਲਿਆਂਦੀ ਜਾ ਸਕੇ। ਇਸ ਮੌਕੇ ਜਸਵਿੰਦਰ ਸਿੰਘ ਜਰਨਲ ਸਕੱਤਰ ਸਰਕਲ ਮਾਈਸਰਖਾਨਾ ਮੰਡਲ, ਬੂਟਾ ਸਿੰਘ ਨੰਬਰਦਾਰ ਜਰਨਲ ਸਕੱਤਰ ਸਰਕਲ ਮਾਈਸਰਖਾਨਾ, ਜਸਕਰਨ ਸਿੰਘ, ਜੱਸਾ ਸਿੰਘ, ਬੂਟਾ ਸਿੰਘ, ਸੰਧੂ ਕੋਟਭਾਰਾ, ਹਰਜਿੰਦਰ ਸਿੰਘ ਖ਼ਾਲਸਾ ਅਤੇ ਲੋਕਿੰਦਰ ਸਿੰਘ ਆਦਿ ਹਾਜ਼ਰ ਸਨ।