ਮੰਦਰ ਕਮੇਟੀ ਦਿਉਣ ਵਲੋਂ ਜਗਰਾਤੇ ਮੌਕੇ ਪਿੰਡ ਦੇ ਖਿਡਾਰੀਆਂ ਦਾ ਸਨਮਾਨ
ਬੱਲੂਆਣਾ, 27 ਅਕਤੂਬਰ (ਗੁਰਨੈਬ ਸਾਜਨ)- ਮਨਸਾ ਦੇਵੀ ਮੰਦਰ ਦਿਉਣ ਵਲੋਂ 11ਵਾਂ ਵਿਸ਼ਾਲ ਜਾਗਰਣ ਸਾਬਕਾ ਸਰਪੰਚ ਸੁਖਵੀਰ ਕੌਰ, ਗੁਰਮੀਤ ਸਿੰਘ ਐਸ. ਸੀ.
ਬੱਲੂਆਣਾ, 27 ਅਕਤੂਬਰ (ਗੁਰਨੈਬ ਸਾਜਨ)- ਮਨਸਾ ਦੇਵੀ ਮੰਦਰ ਦਿਉਣ ਵਲੋਂ 11ਵਾਂ ਵਿਸ਼ਾਲ ਜਾਗਰਣ ਸਾਬਕਾ ਸਰਪੰਚ ਸੁਖਵੀਰ ਕੌਰ, ਗੁਰਮੀਤ ਸਿੰਘ ਐਸ.ਸੀ. ਵਿੰਗ ਜ਼ਿਲ੍ਹਾ ਵਾਈਸ ਪ੍ਰਧਾਨ ਕਾਂਗਰਸ ਅਤੇ ਮੰਦਰ ਕਮੇਟੀ ਮੈਂਬਰਾਂ ਦੇ ਸਾਂਝੇ ਉੱਦਮ ਸਦਕਾ ਕਰਵਾਇਆ ਗਿਆ। ਇਸ ਮੌਕੇ ਸਾਬਕਾ ਸਰਪੰਚ ਅਤੇ ਐਸ.ਸੀ. ਵਿੰਗ ਦੇ ਜ਼ਿਲ੍ਹਾ ਜਨਰਲ ਸਕੱਤਰ ਜਰਨੈਲ ਸਿੰਘ ਬੱਲੂਆਣਾ, ਲਾਭ ਸਿੰਘ ਸਿੰਘ ਸਰਾਂ ਕਾਂਗਰਸੀ ਆਗੂ ਵਿਸ਼ੇਸ਼ ਤੌਰ ‘ਤੇ ਪਹੁੰਚੇ। ਮੰਦਰ ਕਮੇਟੀ ਵਲੋਂ ਸਕੂਲੀ ਖੇਡਾਂ ਕਬੱਡੀ ਸਰਕਲ 17 ਸਾਲ ਤੋਂ ਘੱਟ ਪੰਜਾਬ ’ਚੋਂ ਜੇਤੂ ਸੁਖਪ੍ਰੀਤ ਸਿੰਘ ਸੁੱਖੀ, ਖੇਡਾਂ ਵਤਨ ਪੰਜਾਬ ਦੀਆਂ ਸਰਕਲ ਕਬੱਡੀ 14 ਸਾਲ ਤੋਂ ਘੱਟ ਪੰਜਾਬ ਪੱਧਰ ‘ਤੇ ਤੀਜੇ ਸਥਾਨ ਵਿਚ ਆਉਣ ਵਾਲੀ ਟੀਮ ਦੀਆਂ ਖਿਡਾਰਨਾਂ ‘ਚੋਂ ਸੁਖਵੀਰ ਕੌਰ, ਮਹਿਕਦੀਪ ਕੌਰ, ਖੁਸ਼ਮਨੀ ਕੌਰ ਅਤੇ ਉਨ੍ਹਾਂ ਦੇ ਕੋਚ ਅਮਨ ਦਿਉਣ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। ਕ੍ਰਿਕਟ ਕੋਚ ਰੂਪ ਸਿੰਘ ਦੀ ਕ੍ਰਿਕਟ ਟੀਮ ਦਾ ਵੀ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਡਿਫੈਂਸ ਅਕੈਡਮੀ ਦਿਉਣ ਦੇ ਕੋਚ ਪਰਮਜੀਤ ਸਿੰਘ ਪੰਮਾ ਅਤੇ ਅਥਲੈਟਿਕਸ ’ਚੋਂ ਪੰਜਾਬ ਪੱਧਰ ‘ਤੇ ਜੇਤੂ ਖਿਡਾਰੀ ਖੁਸ਼ਪ੍ਰੀਤ ਕੌਰ, ਕੋਮਲ ਕੌਰ, ਅਨਮੋਲਦੀਪ ਸਿੰਘ ਫ਼ੌਜੀ, ਗੁਰਪ੍ਰੀਤ ਸਿੰਘ ਫ਼ੌਜੀ, ਸਤਨਾਮ ਸਿੰਘ ਫ਼ੌਜੀ ਦਾ ਵੀ ਵਿਸ਼ੇਸ਼ ਤੌਰ ‘ਤੇ ਵਿਸ਼ੇਸ਼ ਸਨਮਾਨ ਜਰਨੈਲ ਸਿੰਘ ਸਾਬਕਾ ਸਰਪੰਚ, ਲਾਭ ਸਿੰਘ ਸਰਾਂ ਬੱਲੂਆਣਾ, ਸੁਖਵੀਰ ਕੌਰ ਸਾਬਕਾ ਸਰਪੰਚ, ਗੁਰਮੀਤ ਸਿੰਘ ਦਿਉਣ, ਮੰਦਿਰ ਕਮੇਟੀ ਵਲੋਂ ਸਨਮਾਨ ਕੀਤਾ ਗਿਆ। ਗੁਰਮੀਤ ਸਿੰਘ ਦਿਉਣ ਨੇ ਕਿਹਾ ਕਿ ਸਾਡੇ ਪਿੰਡ ਦੇ ਬੱਚੇ ਖੇਡ ਗਰਾਊਂਡਾਂ ਵਿਚ ਜਾ ਕੇ ਜਿੱਥੇ ਨਸ਼ਿਆਂ ਤੋਂ ਦੂਰ ਰਹਿੰਦੇ ਹਨ, ਉੱਥੇ ਖੇਡਾਂ ਵਿਚ ਸਾਡੇ ਪਿੰਡ ਦਾ ਨਾਂਅ ਰੌਸ਼ਨ ਕਰ ਰਹੇ ਹਨ। ਇਸ ਲਈ ਅਸੀਂ ਕੋਚ ਅਮਨ ਦਿਉਣ, ਰੂਪ ਦਿਉਣ ਅਤੇ ਪਰਮਜੀਤ ਪੰਮਾ ਦਿਉਣ ਦਾ ਮੰਦਿਰ ਕਮੇਟੀ ਧੰਨਵਾਦ ਕਰਦੀ ਹੈ।