01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਬਠਿੰਡਾ ਲੋਕ ਸਭਾ ’ਚ ’ਆਪ’ ਦੀ ਪਹਿਲੀ ਸੂਚੀ ਨੇ ਵਧਾਈ ਹਲਚਲ

ਰਾਮਪੁਰਾ ਫੂਲ ,31 ਅਕਤੂਬਰ (ਨਰਪਿੰਦਰ ਸਿੰਘ ਧਾਲੀਵਾਲ)-ਪੰਜਾਬ ਵਿਧਾਨ ਸਭਾ ਚੋਣਾਂ 2027 ਲਈ ਆਮ ਆਦਮੀ ਪਾਰਟੀ ਵਲੋਂ ਜਾਰੀ ਕੀਤੀ ਗਈ ਉਮੀਦਵਾਰਾਂ ਦੀ ਪਹਿਲੀ ਸੂਚੀ ਨੇ ਬਠਿੰਡਾ ਲੋਕ ਸਭਾ ਹਲਕੇ ਦੇ ਰਾਜਨੀਤਿਕ ਸਮੀਕਰਨਾਂ ਨੂੰ ਪੂਰੀ ਤਰ੍ਹਾਂ ਭਖਾ ਦਿੱਤਾ ਹੈ। ਬਠਿੰਡਾ ਲੋਕ ਸਭਾ ਹੇਠ ਆਉਂਦੇ 9 ਵਿਧਾਨ ਸਭਾ ਹਲਕਿਆਂ ਵਿਚੋਂ ਪਾਰਟੀ ਨੇ ਸਿਰਫ਼ ਦੋ ਸੀਟਾਂ—ਤਲਵੰਡੀ ਸਾਬੋ ਤੋਂ ਬਲਜਿੰਦਰ ਕੌਰ ਅਤੇ ਸਰਦੂਲਗੜ੍ਹ ਤੋਂ ਗੁਰਪ੍ਰੀਤ ਸਿੰਘ ਬਣਾਂਵਾਲੀ ’ਤੇ ਹੀ ਆਪਣੇ ਪੁਰਾਣੇ ਚਿਹਰਿਆਂ ’ਤੇ ਭਰੋਸਾ ਜਤਾਇਆ ਹੈ।

Ad Position 21
No active advertisement
ਅਜੀਤ ਡੈਸਕ 01-11-2026
ਰਾਮਪੁਰਾ ਫੂਲ ,31 ਅਕਤੂਬਰ (ਨਰਪਿੰਦਰ ਸਿੰਘ ਧਾਲੀਵਾਲ)-ਪੰਜਾਬ ਵਿਧਾਨ ਸਭਾ ਚੋਣਾਂ 2027 ਲਈ ਆਮ ਆਦਮੀ ਪਾਰਟੀ ਵਲੋਂ ਜਾਰੀ ਕੀਤੀ ਗਈ ਉਮੀਦਵਾਰਾਂ ਦੀ ਪਹਿਲੀ ਸੂਚੀ ਨੇ ਬਠਿੰਡਾ ਲੋਕ ਸਭਾ ਹਲਕੇ ਦੇ ਰਾਜਨੀਤਿਕ ਸਮੀਕਰਨਾਂ ਨੂੰ ਪੂਰੀ ਤਰ੍ਹਾਂ ਭਖਾ ਦਿੱਤਾ ਹੈ। ਬਠਿੰਡਾ ਲੋਕ ਸਭਾ ਹੇਠ ਆਉਂਦੇ 9 ਵਿਧਾਨ ਸਭਾ ਹਲਕਿਆਂ ਵਿਚੋਂ ਪਾਰਟੀ ਨੇ ਸਿਰਫ਼ ਦੋ ਸੀਟਾਂ—ਤਲਵੰਡੀ ਸਾਬੋ ਤੋਂ ਬਲਜਿੰਦਰ ਕੌਰ ਅਤੇ ਸਰਦੂਲਗੜ੍ਹ ਤੋਂ ਗੁਰਪ੍ਰੀਤ ਸਿੰਘ ਬਣਾਂਵਾਲੀ ’ਤੇ ਹੀ ਆਪਣੇ ਪੁਰਾਣੇ ਚਿਹਰਿਆਂ ’ਤੇ ਭਰੋਸਾ ਜਤਾਇਆ ਹੈ। ਜਦਕਿ ਬਾਕੀ 7 ਹਲਕਿਆਂ ਨੂੰ ਪਹਿਲੀ ਸੂਚੀ ਵਿਚ ਰੋਕ ਕੇ ਪਾਰਟੀ ਹਾਈਕਮਾਂਡ ਨੇ ਸਾਫ਼ ਸੰਕੇਤ ਦਿੱਤੇ ਹਨ ਕਿ ਮੌਜੂਦਾ ਵਿਧਾਇਕਾਂ ਦੀ ਕਾਰਗੁਜ਼ਾਰੀ ਅਤੇ ਬਦਲਦੇ ਹਾਲਾਤਾਂ ਨੂੰ ਦੇਖਦਿਆਂ ਵੱਡੇ ਫੇਰਬਦਲ ਦੀ ਤਿਆਰੀ ਹੈ। ਸੂਤਰਾਂ ਅਤੇ ਸਿਆਸੀ ਮਾਹਿਰਾਂ ਮੁਤਾਬਿਕ ਇਨ੍ਹਾਂ 7 ਹਲਕਿਆਂ ਵਿਚੋਂ ਬਹੁਤੇ ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਉੱਤੇ ਖ਼ਤਰੇ ਦੇ ਬਾਦਲ ਮੰਡਰਾ ਰਹੇ ਹਨ। ਬਠਿੰਡਾ ਸ਼ਹਿਰੀ ਵਿਖੇ ਮੌਜੂਦਾ ਵਿਧਾਇਕ ਜਗਰੂਪ ਸਿੰਘ ਗਿੱਲ ਦੀ ਜਗ੍ਹਾ ਇਸ ਵਾਰ ਟਿਕਟ ਅਮਰਜੀਤ ਸਿੰਘ ‘ਮਹਿਤਾ ਪਰਿਵਾਰ’ ਦੀ ਝੋਲੀ ਪੈਣ ਦੇ ਚਰਚੇ ਸਿਆਸੀ ਗਲਿਆਰਿਆਂ ’ਚ ਜ਼ੋਰਾਂ ’ਤੇ ਹਨ। ਰਾਮਪੁਰਾ ਫੂਲ ਵਿਖੇ ਮੌਜੂਦਾ ਵਿਧਾਇਕ ਬਲਕਾਰ ਸਿੰਘ ਸਿੱਧੂ ਦੀ ਟਿਕਟ ’ਤੇ ਤਲਵਾਰ ਲਟਕ ਰਹੀ ਹੈ। ਪਾਰਟੀ ਪਿਛਲੇ ਸਮੇਂ ਤੋਂ ਮਾਰਕਫੈਡ ਦੇ ਚੇਅਰਮੈਨ ਇੰਦਰਜੀਤ ਸਿੰਘ ਮਾਨ ਨੂੰ ਖੇਤਰ ਵਿੱਚ ਸਰਗਰਮ ਕਰਕੇ ਪੂਰੀ ਥਾਪੀ ਦੇ ਰਹੀ ਹੈ। ਭੁੱਚੋ ਮੰਡੀ ਵਿਖੇ ਮੌਜੂਦਾ ਵਿਧਾਇਕ ਮਾ: ਜਗਸੀਰ ਸਿੰਘ ਦੀ ਥਾਂ ’ਤੇ ਉਨ੍ਹਾਂ ਦੇ ਸਪੁੱਤਰ ਨੂੰ ਮੈਦਾਨ ’ਚ ਉਤਾਰਨ ਦੀ ਚਰਚਾ ਹੈ, ਜਾਂ ਫ਼ਿਰ ਕਿਸੇ ਨਵੇਂ ਢੁਕਵੇਂ ਉਮੀਦਵਾਰ ਦਾ ਚਿਹਰਾ ਸਾਹਮਣੇ ਲਿਆਂਦਾ ਜਾ ਸਕਦਾ ਹੈ। ਬਠਿੰਡਾ ਦਿਹਾਤੀ ਤੋਂ ਵਿਧਾਇਕ ਅਮਿਤ ਰਤਨ ਦੇ ਵਿਵਾਦਾਂ ’ ਚ ਘਿਰਨ ਤੋਂ ਬਾਅਦ ਪਾਰਟੀ ਵਲੋਂ ਪਹਿਲਾਂ ਹੀ ਹਲਕਾ ਇੰਚਾਰਜ ਥਾਪੇ ਗਏ ਸਾਬਕਾ ਪੀ ਸੀ ਐਸ ਅਧਿਕਾਰੀ ਗੋਪਾਲ ਸਿੰਘ ਨੂੰ ਟਿਕਟ ਮਿਲਣਾ ਤਕਰੀਬਨ ਤੈਅ ਮੰਨਿਆ ਜਾ ਰਿਹਾ ਹੈ। ਮਾਨਸਾ ’ਚ ਵੀ ਇਸ ਹਲਕੇ ਤੋਂ ਮੌਜੂਦਾ ਸਥਿਤੀ ਨੂੰ ਦੇਖਦਿਆਂ ਵਿਜੇ ਸਿੰਗਲਾ ਦੀ ਜਗ੍ਹਾ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਚੁਸਪਿੰਦਰ ਸਿੰਘ ਚਹਿਲ ਦੀ ਕਿਸਮਤ ਚਮਕਣ ਦੇ ਪੂਰੇ ਆਸਾਰ ਹਨ। ਬੁਢਲਾਡਾ ਤੋਂ ਪ੍ਰਮੁੱਖ ਆਗੂ ਮਾਸਟਰ ਬੁੱਧ ਰਾਮ ਦੀ ਟਿਕਟ ਵੀ ਪੱਕੀ ਨਹੀਂ ਦਿਖ ਰਹੀ। ਇੱਥੋਂ ਪਾਰਟੀ ’ਲੰਮੀ ਹੇਕ’ ਵਾਲੇ ਨਾਮਵਰ ਗਾਇਕ ਕਮੇਟੀ ਕਲਾਕਾਰ ਕਰਮਜੀਤ ਅਨਮੋਲ ਨੂੰ ਦਾਅ ’ਤੇ ਲਗਾ ਸਕਦੀ ਹੈ। ਇਸੇ ਤਰ੍ਹਾਂ ਮੌੜ ਹਲਕੇ ਚ ਮੌਜੂਦਾ ਵਿਧਾਇਕ ਸੁਖਵੀਰ ਮਾਈਸਰਖਾਨਾ ਦੀ ਟਿਕਟ ਕੱਟ ਕੇ ਪਾਰਟੀ ਕਿਸੇ ਬਿਲਕੁਲ ਨਵੇਂ ਚਿਹਰੇ ਨੂੰ ਮੈਦਾਨ ਵਿਚ ਉਤਾਰਨ ਦੀ ਰਣਨੀਤੀ ਬਣਾ ਰਹੀ ਹੈ। ਪਾਰਟੀ ਦੇ ਅੰਦਰੂਨੀ ਸਰਵੇਖਣ ਅਤੇ ਜ਼ਮੀਨੀ ਹਕੀਕਤਾਂ ਇਹ ਇਸ਼ਾਰਾ ਕਰਦੀਆਂ ਹਨ ਕਿ ‘ਆਪ’ ਹਾਈਕਮਾਂਡ ਵਿਰੋਧੀ ਲਹਿਰ ਨੂੰ ਠੱਲ੍ਹ ਪਾਉਣ ਲਈ ਬਠਿੰਡਾ ਬੈਲਟ ’ਚ ਸਰਜਰੀ ਦੇ ਰੌਂਅ ਵਿਚ ਹੈ। 7 ਹਲਕਿਆਂ ਨੂੰ ਬੋਲਡ ਫੈਸਲਿਆਂ ਲਈ ਰੋਕ ਕੇ ਰੱਖਣਾ ਇਹ ਸਪੱਸ਼ਟ ਕਰਦਾ ਹੈ ਕਿ 2027 ’ਚ ਜਿੱਤ ਦਰਜ ਕਰਨ ਲਈ ਪਾਰਟੀ ਚਿਹਰੇ ਬਦਲਣ ਤੋਂ ਭੋਰਾ ਵੀ ਗੁਰੇਜ਼ ਨਹੀਂ ਕਰੇਗੀ। ਵੈਸੇ ਸਾਰੇ ਹੀ ਉਮੀਦਵਾਰ ਆਪਣੀ ਆਪਣੀ ਟਿਕਟ ਪੱਕੀ ਦੱਸ ਰਹੇ ਹਨ ਤੇ ਆਪਣੇ ਆਪਣੇ ਅਕਾਵਾਂ ਨਾਲ ਸਬੰਧ ਬਣਾ ਰਹੇ ਹਨ ਤਾਂ ਜੋ ਉਹਨਾਂ ਦਾ ਨਾਮ ਅਗਲੀ ਸੂਚੀ ਵਿਚ ਆ ਸਕੇ।
Ad Position 22
No active advertisement
ਪਿਛਲੀ ਖ਼ਬਰ ਆਦੇਸ਼ ਯੂਨੀਵਰਸਿਟੀ ਵਿਖੇ ਐਮ.ਐਸ.ਐਮ.ਈ.ਦੇ ਸਹਿਯੋਗ ਨਾਲ ਉੱਦਮਤਾ ਜਾਗਰੂਕਤਾ ਪ੍ਰੋਗਰਾਮ ਅਗਲੀ ਖ਼ਬਰ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਦੀ ਕਾਰਗੁਜ਼ਾਰੀ ਨੇ ਮੁੜ ਪਾਰਟੀ ਟਿਕਟ ਝੋਲੀ ਪਵਾਈ ਨਿਰਵਿਵਾਦ ਆਗੂ ਵਜੋਂ ਉੱਭਰਿਆ ਹੈ...
Ad Position 24