03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਸਾਹਿਤਕ ਮੇਲੇ ’ਚ ਧਵਲੇਸ਼ਬੀਰ ਸਿੰਘ ਦਾ ਨਾਟਕ ਬਣਿਆ ਖਿੱਚ ਦਾ ਕੇਂਦਰ

ਬਠਿੰਡਾ , 2 ਨਵੰਬਰ ( ਅੰਮ੍ਰਿਤਪਾਲ ਸਿੰਘ ਵਲ੍ਹਾਣ )- ਮੌੜ ਸਾਹਿਤਕ ਮੇਲੇ ਦੌਰਾਨ ਨੌਜਵਾਨ ਕਲਾਕਾਰ ਧਵਲੇਸ਼ਬੀਰ ਸਿੰਘ ਵਲੋਂ ਪੇਸ਼ ਕੀਤਾ ਗਿਆ ਨਾਟਕ ‘ ਸੁਤ ਅਪਰਾਧ ਕਰਤ ਹੈ ਜੇਤੇ ’ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਬਣਿਆ ਰਿਹਾ । ਨਸ਼ਿਆਂ ਦੀ ਲਾਹਨਤ , ਬੱਚਿਆਂ ਦੀ ਵਿਗੜਦੀ ਸੰਗਤ ਅਤੇ ਮਾਪਿਆਂ ਦੀ ਜ਼ਿੰਮੇਵਾਰੀ ਵਰਗੇ ਗੰਭੀਰ ਸਮਾਜਿਕ ਮੁੱਦਿਆਂ ਨੂੰ ਛੂੰਹਦੇ ਇਸ ਨਾਟਕ ਨੇ ਦਰਸ਼ਕਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ।

Ad Position 21
No active advertisement
ਅਜੀਤ ਡੈਸਕ 03-11-2026
ਬਠਿੰਡਾ , 2 ਨਵੰਬਰ ( ਅੰਮ੍ਰਿਤਪਾਲ ਸਿੰਘ ਵਲ੍ਹਾਣ )- ਮੌੜ ਸਾਹਿਤਕ ਮੇਲੇ ਦੌਰਾਨ ਨੌਜਵਾਨ ਕਲਾਕਾਰ ਧਵਲੇਸ਼ਬੀਰ ਸਿੰਘ ਵਲੋਂ ਪੇਸ਼ ਕੀਤਾ ਗਿਆ ਨਾਟਕ ‘ ਸੁਤ ਅਪਰਾਧ ਕਰਤ ਹੈ ਜੇਤੇ ’ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਬਣਿਆ ਰਿਹਾ । ਨਸ਼ਿਆਂ ਦੀ ਲਾਹਨਤ , ਬੱਚਿਆਂ ਦੀ ਵਿਗੜਦੀ ਸੰਗਤ ਅਤੇ ਮਾਪਿਆਂ ਦੀ ਜ਼ਿੰਮੇਵਾਰੀ ਵਰਗੇ ਗੰਭੀਰ ਸਮਾਜਿਕ ਮੁੱਦਿਆਂ ਨੂੰ ਛੂੰਹਦੇ ਇਸ ਨਾਟਕ ਨੇ ਦਰਸ਼ਕਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ । ਨਾਟਕ ਦੇ ਲੇਖਕ ਐਡਵੋਕੇਟ ਰਣਬੀਰ ਸਿੰਘ ਬਰਾੜ ਗਿੱਲਪੱਤੀ ਨੇ ਦੱਸਿਆ ਕਿ ਆਮ ਤੌਰ ’ ਤੇ ਹਰ ਕੋਈ ਔਰਤਾਂ ਦੇ ਅਧਿਕਾਰਾਂ ਦੀ ਗੱਲ ਕਰਦਾ ਹੈ , ਪਰ ਇਸ ਨਾਟਕ ਰਾਹੀਂ ਔਰਤਾਂ ਨੂੰ ਆਪਣੇ ਫ਼ਰਜ਼ਾਂ ਅਤੇ ਬੱਚਿਆਂ ਪ੍ਰਤੀ ਜ਼ਿੰਮੇਵਾਰੀਆਂ ਬਾਰੇ ਵੀ ਜਾਗਰੂਕ ਕਰਨ ਦਾ ਯਤਨ ਕੀਤਾ ਗਿਆ ਹੈ । ਨਾਟਕ ਦਾ ਮੁੱਖ ਪਾਤਰ ਨਸ਼ਿਆਂ ਦੀ ਲਪੇਟ ਵਿਚ ਆ ਕੇ ਮਾਨਸਿਕ ਸੰਤੁਲਨ ਗੁਆ ਚੁੱਕਿਆ ਦਿਖਾਇਆ ਗਿਆ ਹੈ , ਜੋ ਗੁਰੂ ਘਰ ਦੇ ਬਾਹਰ ਜੂਠੀਆਂ ਪੱਤਲਾਂ ਵਿਚੋਂ ਰੋਟੀ ਖਾਂਦਿਆਂ ਇਕ ਪਾਸੇ ਬਾਬੇ ਨਾਲ ਗੱਲਾਂ ਕਰਦਾ ਹੈ ਅਤੇ ਦੂਜੇ ਪਾਸੇ ਆਪਣੀ ਮਰ ਚੁੱਕੀ ‘ ਮਾਂ ’ ਨੂੰ ਆਪਣੇ ਇਸ ਹਾਲਾਤ ਲਈ ਜ਼ਿੰਮੇਵਾਰ ਠਹਿਰਾਉਂਦਾ ਹੈ ਕਿਉਂਕਿ ਸਭ ਤੋਂ ਪਹਿਲਾਂ ‘ ਮਾਂ ’ ਨੂੰ ਹੀ ਪੁੱਤਰ ਦੇ ਵਿਗੜਦੇ ਕਦਮਾਂ ਦਾ ਪਤਾ ਲੱਗਿਆ ਸੀ , ਜਦੋਂ ਉਸ ਦੇ ਸਕੂਲ ਬੈਗ ਵਿਚੋਂ ਨਸ਼ਾ ਮਿਲਿਆ ਪਰ ‘ ਮਾਂ ’ ਵਲੋਂ ਸਮੇਂ ਸਿਰ ਸਖ਼ਤੀ ਨਾ ਕਰਨ ਅਤੇ ਪਿਤਾ ਨੂੰ ਇਸ ਬਾਰੇ ਜਾਣਕਾਰੀ ਨਾ ਦੇਣ ਕਾਰਨ ਹਾਲਾਤ ਵਿਗੜਦੇ ਚਲੇ ਗਏ । ਲੇਖਕ ਨੇ ਕਿਹਾ ਕਿ ਇਹ ਨਾਟਕ ਸੱਚੀਆਂ ਘਟਨਾਵਾਂ ’ ਤੇ ਆਧਾਰਿਤ ਹੈ ਤੇ ਅਜੋਕੇ ਸਮੇਂ ਵਿਚ ਅਜਿਹੀਆਂ ਸਮਾਜਿਕ ਪੇਸ਼ਕਾਰੀਆਂ ਦੀ ਵੱਡੀ ਲੋੜ ਹੈ । ਨਾਟਕ ਦੇ ਕਲਾਕਾਰ ਧਵਲੇਸ਼ਬੀਰ ਸਿੰਘ ਨੇ ਆਪਣੀ ਦਮਦਾਰ ਅਦਾਕਾਰੀ ਨਾਲ ਪੂਰੇ ਨਾਟਕ ਦੌਰਾਨ ਦਰਸ਼ਕਾਂ ਨੂੰ ਕੀਲ ਕੇ ਰੱਖਿਆ । ਜ਼ਿਕਰਯੋਗ ਹੈ ਕਿ ਧਵਲੇਸ਼ਬੀਰ ਸਿੰਘ ‘ ਜ਼ਫ਼ਰਨਾਮਾ ਸਾਹਿਬ ’ ਜ਼ੁਬਾਨੀ ਯਾਦ ਕਰਨ ਵਾਲਾ ਦੁਨੀਆ ਦਾ ਪਹਿਲਾ ਬੱਚਾ ਹੈ । ਮੇਲਾ ਪ੍ਰਬੰਧਕ ਭੁਪਿੰਦਰ ਸਿੰਘ ਮਾਨ ਨੇ ਧਵਲੇਸ਼ਬੀਰ ਸਿੰਘ ਦੇ ਨਾਟਕ ਦੀ ਸ਼ਲਾਘਾ ਕੀਤੀ ।
Ad Position 22
No active advertisement
ਪਿਛਲੀ ਖ਼ਬਰ ਡਾ. ਵਿਜੇ ਸ਼ਰਮਾ ਵੱਕਾਰੀ ‘ਫੈਲੋ ਆਫ਼ ਦਿ ਇੰਸਟੀਚਿਊਟ ਆਫ਼ ਇੰਜੀਨੀਅਰਜ਼’ ਅਤੇ ‘ਚਾਰਟਰਡ ਇੰਜੀਨੀਅਰ (ਇੰਡੀਆ)’ ਨਾਲ ਸਨਮਾਨਿਤ ਅਗਲੀ ਖ਼ਬਰ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਹਜ਼ਾਰਾਂ ਲਾਭਪਾਤਰੀਆਂ ਨੂੰ ਵੰਡੇ ਸਿਹਤ ਬੀਮਾ ਕਾਰਡ
Ad Position 24