02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਤਾਜਪੋਸ਼ੀ ’ਤੇ ਵਿਸ਼ੇਸ਼- ਪਿੰਡ ਜਲਾਲ ਵਿਖੇ ਮਾਰਕੀਟ ਕਮੇਟੀ ਭਗਤਾ ਦੇ ਚੇਅਰਮੈਨ ਬੂਟਾ ਜਲਾਲ ਦੀ ਤਾਜਪੋਸ਼ੀ ਸਮਾਗਮ ਅੱਜ

ਭਗਤਾ ਭਾਈਕਾ, 2 ਨਵੰਬਰ (ਸੁਖਪਾਲ ਸਿੰਘ ਸੋਨੀ)-ਆਮ ਆਦਮੀ ਪਾਰਟੀ ਵਲੋਂ ਇਸੇ ਸਾਲ ਦੇ ਅਗਸਤ ਮਹੀਨੇ ਵਿਚ ਵੱਖ-ਵੱਖ ਮਾਰਕੀਟ ਕਮੇਟੀਆਂ ਦੇ ਨਵੇਂ ਚੇਅਰਮੈਨਾਂ ਦੀ ਐਲਾਨੀ ਸੂਚੀ ਅਨੁਸਾਰ ਵਿਚ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਨਿਧੱੜਕ ਅਤੇ ਟਕਸਾਲੀ ਆਪ ਆਗੂ ਬੂਟਾ ਸਿੰਘ ਜਲਾਲ ਨੂੰ ਮਾਰਕੀਟ ਕਮੇਟੀ ਭਗਤਾ ਭਾਈਕਾ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਜਲਾਲ ਦੇ ਚੇਅਰਮੈਨ ਬਣਨ ’ਤੇ ਸਮੁੱਚੇ ਹਲਕੇ ਅੰਦਰ ਖ਼ੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ।

Ad Position 21
No active advertisement
ਅਜੀਤ ਡੈਸਕ 03-11-2026
ਭਗਤਾ ਭਾਈਕਾ, 2 ਨਵੰਬਰ (ਸੁਖਪਾਲ ਸਿੰਘ ਸੋਨੀ)-ਆਮ ਆਦਮੀ ਪਾਰਟੀ ਵਲੋਂ ਇਸੇ ਸਾਲ ਦੇ ਅਗਸਤ ਮਹੀਨੇ ਵਿਚ ਵੱਖ-ਵੱਖ ਮਾਰਕੀਟ ਕਮੇਟੀਆਂ ਦੇ ਨਵੇਂ ਚੇਅਰਮੈਨਾਂ ਦੀ ਐਲਾਨੀ ਸੂਚੀ ਅਨੁਸਾਰ ਵਿਚ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਨਿਧੱੜਕ ਅਤੇ ਟਕਸਾਲੀ ਆਪ ਆਗੂ ਬੂਟਾ ਸਿੰਘ ਜਲਾਲ ਨੂੰ ਮਾਰਕੀਟ ਕਮੇਟੀ ਭਗਤਾ ਭਾਈਕਾ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਜਲਾਲ ਦੇ ਚੇਅਰਮੈਨ ਬਣਨ ’ਤੇ ਸਮੁੱਚੇ ਹਲਕੇ ਅੰਦਰ ਖ਼ੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ। ਚੇਅਰਮੈਨ ਜਲਾਲ ਦੀ ਤਾਜਪੋਸ਼ੀ ਸਮਾਗਮ ਪਿੰਡ ਜਲਾਲ ਵਿਖੇ ਵਿਕਟੋਰੀਆ ਪੈਲੇਸ ਵਿਖੇ ਅੱਜ 3 ਨਵੰਬਰ ਨੂੰ ਹੋ ਰਿਹਾ ਹੈ। ਤਾਜਪੋਸ਼ੀ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਗੁਰਮੀਤ ਸਿੰਘ ਖੁੱਡੀਆਂ ਕੈਬਨਿਟ ਮੰਤਰੀ ਪੰਜਾਬ, ਬੀਬੀ ਬਲਜੀਤ ਕੌਰ ਕੈਬਨਿਟ ਮੰਤਰੀ ਪੰਜਾਬ ਅਤੇ ਇੰਦਰਜੀਤ ਸਿੰਘ ਮਾਨ ਚੇਅਰਮੈਨ ਮਾਰਕਫੈੱਡ ਪੰਜਾਬ ਵਜੋਂ ਸ਼ਮੂਲੀਅਤ ਕਰ ਰਹੇ ਹਨ। ਇਸ ਨਿਯੁਕਤੀ ਉਪਰੰਤ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਦੇ ਅਤੀ ਕਰੀਬੀ ਸਾਥੀ ਅਤੇ ਪਹਿਲੇ ਚੇਅਰਮੈਨ ਬੇਅੰਤ ਸਿੰਘ ਸਲਾਬਤਪੁਰਾ ਨੇ ਨਿਯੁਕਤੀ ਦੇ ਵਿਰੋਧ ਵਿਚ ਮਾਨਯੋਗ ਅਦਾਲਤ ਦਾ ਦਰਵਾਜ਼ਾ ਖੜਕਾ ਦਿੱਤਾ ਸੀ, ਜਿਸ ਕਰਕੇ ਬੂਟਾ ਸਿੰਘ ਜਲਾਲ ਦੀ ਨਿਯੁਕਤੀ ਸੰਬੰਧੀ ਹੋਣ ਵਾਲਾ ਨੋਟੀਫ਼ਿਕੇਸ਼ਨ ਰੁਕ ਗਿਆ ਅਤੇ ਮੁੜ ਬੇਅੰਤ ਸਿੰਘ ਸਲਾਬਤਪੁਰਾ ਨੇ ਚੇਅਰਮੈਨ ਵਾਲੀ ਕੁਰਸੀ ਸੰਭਾਲਣ ਵਿਚ ਸਫਲ ਹੋ ਗਏ ਸਨ। ਇਸ ਮਾਮਲੇ ਵਿਚ ਹਲਕਾ ਵਿਧਾਇਕ ਸਿੱਧੂ ਵਲੋਂ ਚੇਅਰਮੈਨ ਬੇਅੰਤ ਸਿੰਘ ਸਲਾਬਤਪੁਰਾ ਦੀ ਹਮਾਇਤ ਵਿਚ ਡੱਟੇ ਰਹੇ। ਕੁਝ ਦਿਨਾਂ ਬਾਅਦ ਹੀ ਪੰਜਾਬ ਸਰਕਾਰ ਨੇ ਬੇਅੰਤ ਸਿੰਘ ਸਲਾਬਤਪੁਰਾ ਦੀ ਥਾਂ ਬੂਟਾ ਸਿੰਘ ਜਲਾਲ ਨੂੰ ਮਾਰਕੀਟ ਕਮੇਟੀ ਭਗਤਾ ਦਾ ਚੇਅਰਮੈਨ ਨਾਮਜਦ ਕਰਨ ਸੰਬੰਧੀ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ। ਜਿਸ ਤੋਂ ਬਾਅਦ ਜਿੱਥੇ ਬੂਟਾ ਸਿੰਘ ਜਲਾਲ ਦੇ ਸਮੱਰਥਕਾਂ ਵਿਚ ਖੁਸੀ ਦਾ ਮਾਹੌਲ ਬਣਿਆ, ਉੱਥੇ ਹਲਕਾ ਵਿਧਾਇਕ ਬਲਕਾਰ ਸਿੱਧੂ ਦੇ ਸਾਥੀਆਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਇਸ ਨਿਯੁਕਤੀ ਨੂੰ ਹਲਕਾ ਵਿਧਾਇਕ ਸਿੱਧੂ ਲਈ ਵੱਡਾ ਸਿਆਸੀ ਝਟਕਾ ਮੰਨੇ ਜਾਣ ਦੇ ਚਰਚੇ ਹੋ ਰਹੇ ਹਨ। ਜਾਣਕਾਰੀ ਅਨੁਸਾਰ ਆਪ ਆਗੂ ਬੂਟਾ ਸਿੰਘ ਜਲਾਲ ਆਪ ਦੇ ਹਲਕਾ ਕੋਆਰਡੀਨੇਟਰ ਵਜੋਂ ਸ਼ਲਾਘਾਯੋਗ ਸੇਵਾਵਾਂ ਨਿਭਾ ਚੁੱਕੇ ਹਨ। 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਦੀ ਜਿੱਤ ਵਿਚ ਬੂਟਾ ਸਿੰਘ ਜਲਾਲ ਦਾ ਅਹਿਮ ਰੋਲ ਰਿਹਾ। ਹਲਕੇ ਵਿਚ ਹਰ ਧੱਕੇਸ਼ਾਹੀ ਦੇ ਵਿਰੋਧ ਵਿਚ ਲੋਕਾਂ ਨਾਲ ਖੜ੍ਹਨ ਬਦਲੇ ਭਾਵੇਂ ਬੂਟਾ ਸਿੰਘ ਜਲਾਲ ਨੂੰ ਸਿਆਸੀ ਪਰਚਿਆ ਦਾ ਸਾਹਮਣਾ ਵੀ ਕਰਨਾ ਪਿਆ, ਅਜਿਹਾ ਹੋਣ ਨਾਲ ਜਲਾਲ ਦੀ ਲੋਕਾਂ ਦੇ ਦਿਲਾਂ ਅੰਦਰ ਪਕੜ ਮਜ਼ਬੂਤ ਹੋਈ। ਭਾਵੇ ਆਪਣੀ ਹੀ ਸਰਕਾਰ ਵਿਚ ਮੁਕੱਦਮੇ ਦਰਜ ਹੋਏ ਪਰ ਉਹ ਫਿਰ ਵੀ ਆਮ ਆਦਮੀ ਪਾਰਟੀ ਨਾਲ ਚਟਾਨ ਵਾਂਗ ਖੜੇ ਰਹੇ। ਬੂਟਾ ਸਿੰਘ ਜਲਾਲ ਆਪ ਦੇ ਟਕਸਾਲੀ ਵਰਕਰਾਂ ਨਾਲ ਖੜਨ ਵਾਲੇ ਆਗੂ ਵਜੋਂ ਜਾਣੇ ਜਾਦੇ ਹਨ। ਪਿਛਲੇ ਕੁਝ ਸਮੇਂ ਤੋਂ ਆਪ ਦੇ ਨੌਜਵਾਨ ਆਗੂ ਇੰਦਰਜੀਤ ਸਿੰਘ ਮਾਨ ਚੇਅਰਮੈਨ ਮਾਰਕਫੈੱਡ ਪੰਜਾਬ ਨਾਲ ਮਿਲਜੁੱਲ ਕੇ ਪਾਰਟੀ ਦੀ ਮਜ਼ਬੂਤੀ ਲਈ ਲਗਾਤਾਰ ਮਿਹਨਤ ਕਰ ਰਹੇ ਹਨ। ਉਹ ਹਮੇਸ਼ਾ ਪਾਰਟੀ ਦੇ ਵਰਕਰਾਂ ਨਾਲ ਚਟਾਨ ਵਾਂਗ ਖੜੇ ਰਹੇ ਹਨ। ਮਾਰਕੀਟ ਕਮੇਟੀ ਭਗਤਾ ਭਾਈਕਾ ਦੇ ਨਵ ਨਿਯੁਕਤ ਚੇਅਰਮੈਨ ਬੂਟਾ ਸਿੰਘ ਜਲਾਲ ਨੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ, ਸੀਨੀਅਰ ਆਪ ਆਗੂ ਮੁਨੀਸ਼ ਸਿਸੋਦੀਆ, ਆਪ ਸੂਬਾ ਪ੍ਰਧਾਨ ਅਮਨ ਅਰੋੜਾ ਅਤੇ ਇੰਦਰਜੀਤ ਸਿੰਘ ਮਾਨ ਚੇਅਰਮੈਨ ਮਾਰਕਫੈੱਡ ਪੰਜਾਬ ਦਾ ਧੰਨਵਾਦ ਕਰਦੇ ਕਿਹਾ ਕਿ ਉਹ ਆਪ ਦੀ ਹਲਕੇ ਵਿਚ ਹੋਰ ਮਜ਼ਬੂਤੀ ਲਈ ਮਿਹਨਤ ਨਾਲ ਕੰਮ ਕਰਨਗੇ। ਚੇਅਰਮੈਨ ਜਲਾਲ ਨੇ ਸਮੂਹ ਇਲਾਕਾ ਨਿਵਾਸੀ ਨੂੰ ਆਪਣੀ ਤਾਜਪੋਸ਼ੀ ਸਮਾਗਮ ਦੌਰਾਨ ਵੱਡੀ ਗਿਣਤੀ ਹੋਣ ਸ਼ਾਮਿਲ ਹੋਣਾ ਦੀ ਅਪੀਲ ਕੀਤੀ।
Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ, ਨੌਜਵਾਨਾਂ ਤੇ ਆਮ ਲੋਕਾਂ ਦੇ ਮੁੱਦੇ ਉਠਾਏਗੀ ਕਾਂਗਰਸ ਦੀ ਇਨਸਾਫ਼ ਰੈਲੀ- ਜਗਤਾਰ ਸਿੰਘ ਪਥਰਾਲਾ ਅਗਲੀ ਖ਼ਬਰ ਪਿੰਡ ਭੋਖੜਾ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ ਕੱਢੀ
Ad Position 24