ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਭਗਤਾ ਭਾਈਕਾ ਦੀ ਮੀਟਿੰਗ
ਭਗਤਾ ਭਾਈਕਾ, 5 ਨਵੰਬਰ (ਸੁਖਪਾਲ ਸਿੰਘ ਸੋਨੀ): ਮੈਡੀਕਲ ਪੈ੍ਰਕਟੀਸ਼ਨਰ ਐਸੋਸੀਏਸ਼ਨ ਬਲਾਕ ਭਗਤਾ ਭਾਈਕਾ ਦੀ ਮੀਟਿੰਗ ਸਥਾਨਕ ਸ਼ਹਿਰ ਵਿਖੇ ਬਲਾਕ ਪ੍ਰਧਾਨ ਡਾਕਟਰ ਨਿਰਭੈ ਸਿੰਘ ਭਗਤਾ ਦੀ ਪ੍ਰਧਾਨਗੀ ਹੇਠ ਵਿਖੇ ਹੋਈ। ਮੀਟਿੰਗ ਨੂੰ ਬਲਾਕ ਪ੍ਰਧਾਨ ਡਾ.
ਭਗਤਾ ਭਾਈਕਾ, 5 ਨਵੰਬਰ (ਸੁਖਪਾਲ ਸਿੰਘ ਸੋਨੀ): ਮੈਡੀਕਲ ਪੈ੍ਰਕਟੀਸ਼ਨਰ ਐਸੋਸੀਏਸ਼ਨ ਬਲਾਕ ਭਗਤਾ ਭਾਈਕਾ ਦੀ ਮੀਟਿੰਗ ਸਥਾਨਕ ਸ਼ਹਿਰ ਵਿਖੇ ਬਲਾਕ ਪ੍ਰਧਾਨ ਡਾਕਟਰ ਨਿਰਭੈ ਸਿੰਘ ਭਗਤਾ ਦੀ ਪ੍ਰਧਾਨਗੀ ਹੇਠ ਵਿਖੇ ਹੋਈ। ਮੀਟਿੰਗ ਨੂੰ ਬਲਾਕ ਪ੍ਰਧਾਨ ਡਾ. ਨਿਰਭੈ ਸਿੰਘ, ਜ਼ਿਲ੍ਹਾ ਕੈਸ਼ੀਅਰ ਡਾ. ਭੁਪਿੰਦਰ ਸਿੰਘ ਗੁਰੂਸਰ ਨੇ ਸੰਬੋਧਨ ਕੀਤਾ। ਸਟੇਜ ਦੀ ਕਾਰਵਾਈ ਡਾਕਟਰ ਸੁਖਜਿੰਦਰ ਸਿੰਘ ਕੋਠਾ ਗੁਰੂ ਨੇ ਨਿਭਾਈ। ਸਾਰੇ ਬੁਲਾਰਿਆਂ ਵਲੋਂ ਨਸ਼ਾ ਵਿਰੋਧੀ ਆਗੂ ਪਰਮਿੰਦਰ ਸਿੰਘ ਝੋਟਾ ਦੀ ਬੇਵਕਤੀ ਮੌਤ ’ਤੇ ਅਫ਼ਸੋਸ ਪ੍ਰਗਟ ਕੀਤਾ ਗਿਆ ਤੇ ਡਾਕਟਰ ਸਾਥੀਆ ਨੂੰ ਆ ਰਹੀਆ ਸਮੱਸਿਆਵਾਂ ’ਤੇ ਚਰਚਾ ਕੀਤੀ ਗਈ। ਸਰਕਾਰ ਨੂੰ ਜਲਦ ਮੰਗਾ ਨੂੰ ਹੱਲ ਕਰਨ ਦੀ ਅਪੀਲ ਕੀਤੀ ਗਈ ਤੇ ਡਾਕਟਰ ਸਾਥੀਆ ਨੂੰ ਵੱਧ ਤੋਂ ਵੱਧ ਸਮਾਜ ਸੇਵਾ ਕਰਨ ਦੀ ਅਪੀਲ ਕੀਤੀ ਗਈ। ਸਮਾਜ ਵਿਚ ਵੱਧ ਰਹੀਆਂ ਸਮਾਜਿਕ ਬੁਰਾਈਆਂ ’ਤੇ ਡੂੰਘੀ ਚਿੰਤਾ ਜਤਾਈ ਗਈ। ਇਸ ਸਮੇਂ ਡਾ. ਗੁਰਜੰਟ ਭੋਡੀਪੁਰਾ ਕੈਸ਼ੀਅਰ, ਡਾ. ਕੁਲਵਿੰਦਰ ਸਿੰਘ ਹਮੀਰਗੜ੍ਹ, ਡਾ. ਮਲਕੀਤ ਗੁਰੂਸਰ, ਡਾ. ਕਰਮ ਹੁਸੈਨ ਜਲਾਲ, ਡਾ. ਸੁਖਵਿੰਦਰ ਹਮੀਰਗੜ੍ਹ, ਡਾ. ਡਾ.ਗੋਪਾਲ ਸਿੰਘ ਆਕਲੀਆ, ਡਾ. ਸਵਰਨ ਸਿੰਘ ਭਗਤਾ, ਡਾ. ਹਰਜਿੰਦਰ ਹਮੀਰਗੜ੍ਹ ਪੈੱਸ ਸਕੱਤਰ ਹਾਜ਼ਰ ਸਨ।