ਭਾਈਚਾਰੇ ਨੂੰ ਮਜ਼ਬੂਤ ਬਣਾਉਣ ਦਾ ਸੁਨੇਹਾ ਦਿੰਦਾ ਹੈ ਦੀਵਾਲੀ ਦਾ ਤਿਉਹਾਰ : ਸੁਮਿਤ ਸਿੰਘ ਬਰਾੜ
ਕੋਟਕਪੂਰਾ, 7 ਨਵੰਬਰ (ਮੋਹਰ ਸਿੰਘ ਗਿੱਲ)-ਦੀਵਾਲੀ ਦਾ ਪਵਿੱਤਰ ਤਿਉਹਾਰ ਸਾਡੇ ਸਮਾਜ ਦਾ ਇਕ ਸਾਂਝਾ, ਪਵਿੱਤਰ ਅਤੇ ਖੁਸ਼ੀਆਂ ਭਰਿਆ ਤਿਉਹਾਰ ਹੈ, ਇਸ ਨੂੰ ਸਦਭਾਵਨਾ, ਪਿਆਰ-ਸਤਿਕਾਰ ਮਨਾਉਣਾ ਚਾਹੀਦਾ ਹੈ ਅਤੇ ਕਿਸੇ ਪ੍ਰਤੀ ਵੀ ਨਫ਼ਰਤ ਨਾ ਰੱਖਣ ਦਾ ਇਹ ਤਿਉਹਾਰ ਸੁਨੇਹਾ ਦਿੰਦਾ ਹੈ। ਇਹ ਪ੍ਰਗਟਾਵਾ ਜ਼ਿਲ੍ਹਾ ਯੂਥ ਕਾਂਗਰਸ ਫ਼ਰੀਦਕੋਟ ਦੇ ਪ੍ਰਧਾਨ ਸੁਮਿਤ ਸਿੰਘ ਬਰਾੜ ਪੰਜਗਰਾਈਂ ਨੇ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ।
ਕੋਟਕਪੂਰਾ, 7 ਨਵੰਬਰ (ਮੋਹਰ ਸਿੰਘ ਗਿੱਲ)-ਦੀਵਾਲੀ ਦਾ ਪਵਿੱਤਰ ਤਿਉਹਾਰ ਸਾਡੇ ਸਮਾਜ ਦਾ ਇਕ ਸਾਂਝਾ, ਪਵਿੱਤਰ ਅਤੇ ਖੁਸ਼ੀਆਂ ਭਰਿਆ ਤਿਉਹਾਰ ਹੈ, ਇਸ ਨੂੰ ਸਦਭਾਵਨਾ, ਪਿਆਰ-ਸਤਿਕਾਰ ਮਨਾਉਣਾ ਚਾਹੀਦਾ ਹੈ ਅਤੇ ਕਿਸੇ ਪ੍ਰਤੀ ਵੀ ਨਫ਼ਰਤ ਨਾ ਰੱਖਣ ਦਾ ਇਹ ਤਿਉਹਾਰ ਸੁਨੇਹਾ ਦਿੰਦਾ ਹੈ। ਇਹ ਪ੍ਰਗਟਾਵਾ ਜ਼ਿਲ੍ਹਾ ਯੂਥ ਕਾਂਗਰਸ ਫ਼ਰੀਦਕੋਟ ਦੇ ਪ੍ਰਧਾਨ ਸੁਮਿਤ ਸਿੰਘ ਬਰਾੜ ਪੰਜਗਰਾਈਂ ਨੇ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਦੀਵਾਲੀ ਦੇ ਤਿਉਹਾਰ ਦੀ ਵਧਾਈ ਦਿੰਦਿਆਂ ਕਿਹਾ ਕਿ ਇਹ ਤਿਉਹਾਰ ਪਰਜਾਪਤ ਬਰਾਦਰੀ ਦੇ ਲੋਕਾਂ ਲਈ ਵਿਸ਼ੇਸ਼ ਅਹਿਮੀਅਤ ਰੱਖਦਾ ਹੈ। ਪੁਰਾਤਨ ਸਮੇਂ ਤੋਂ ਹੀ ਦੀਵਾਲੀ ਦੇ ਸ਼ੁਭ ਅਵਸਰ ’ ਤੇ ਮਿੱਟੀ ਦੇ ਦੀਵੇ ਅਤੇ ਮਸਾਲ ਬਾਲਣ ਦੀ ਪਰੰਪਰਾ ਚੱਲੀ ਆ ਰਹੀ ਹੈ, ਜਿਸ ਨਾਲ ਲੋੜਵੰਦ ਦੀਵੇ ਬਣਾਉਣ ਵਾਲੇ ਪਰਿਵਾਰਾਂ ਦਾ ਗੁਜ਼ਾਰਾ ਚੱਲਦਾ ਸੀ। ਬਰਾੜ ਨੇ ਕਿਹਾ ਕਿ ਲੋਕ ਮਿੱਟੀ ਦੇ ਦੀਵੇ ਬਾਲ ਕੇ ਸਦੀਆਂ ਤੋਂ ਆਪਣੀ ਪ੍ਰ੍ਰਪੰਰਾ ਨਾਲ ਜੁੜੇ ਪਰਿਵਾਰਾਂ ਦੀਆਂ ਖ਼ੁਸ਼ੀਆਂ ’ਚ ਵਾਧਾ ਕਰਨ ਲਈ ਅੱਗੇ ਆਉਣ। ਉਨ੍ਹਾਂ ਕਿਹਾ ਕਿ ਵਾਤਾਵਰਨ ਦੇ ਬਚਾਅ ਹਿਤ ਜ਼ਿਆਦਾ ਬਾਰੂਦ ਵਾਲੇ ਪਟਾਕੇ, ਆਤਿਸ਼ਬਾਜੀਆਂ ਵਗੈਰਾ ਨਾ ਚਲਾਈਆਂ ਜਾਣ, ਸਗੋਂ ਇਸ ਪਾਵਨ ਤਿਉਹਾਰ ’ਤੇ ਹਰੇਕ ਮਨੁੱਖ ਨੂੰ ਇਕ-ਇਕ ਪੌਦਾ ਲਾਜ਼ਮੀ ਲਾ ਕੇ ਉਸ ਦੀ ਸੁਚੱਜੀ ਸਾਂਭ-ਸੰਭਾਲ ਕਰਨ ਦਾ ਪ੍ਰਣ ਕਰਨਾ ਚਾਹੀਦਾ ਹੈ।