07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਡਾਕਟਰੀ ਦੀ ਪੜ੍ਹਾਈ ਕਰਦੇ ਦੋ ਵਿਦਿਆਰਥੀਆਂ ਦੇ ਬੁਲੱਟ ਮੋਟਰਸਾਈਕਲ ਚੋਰੀ

ਫ਼ਰੀਦਕੋਟ , 7 ਨਵੰਬਰ ( ਸਰਬਜੀਤ ਸਿੰਘ )- ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿਚ ਡਾਕਟਰੀ ਦੀ ਪੜ੍ਹਾਈ ਕਰਦੇ ਦੋ ਵਿਦਿਆਰਥੀਆਂ ਦੇ ਉਨ੍ਹਾਂ ਦੀ ਰਿਹਾਇਸ਼ ਅੱਗਿਓਂ ਉਨ੍ਹਾਂ ਦੇ ਬੁਲੱਟ ਮੋਟਰਸਾਈਕਲ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ । ਪੁਲਿਸ ਵਲੋਂ ਦੋਵਾਂ ਦੀ ਦਰਖਾਸਤ ਲੈ ਕੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ।

Ad Position 21
No active advertisement
ਅਜੀਤ ਡੈਸਕ 08-11-2026
ਫ਼ਰੀਦਕੋਟ , 7 ਨਵੰਬਰ ( ਸਰਬਜੀਤ ਸਿੰਘ )- ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿਚ ਡਾਕਟਰੀ ਦੀ ਪੜ੍ਹਾਈ ਕਰਦੇ ਦੋ ਵਿਦਿਆਰਥੀਆਂ ਦੇ ਉਨ੍ਹਾਂ ਦੀ ਰਿਹਾਇਸ਼ ਅੱਗਿਓਂ ਉਨ੍ਹਾਂ ਦੇ ਬੁਲੱਟ ਮੋਟਰਸਾਈਕਲ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ । ਪੁਲਿਸ ਵਲੋਂ ਦੋਵਾਂ ਦੀ ਦਰਖਾਸਤ ਲੈ ਕੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ । ਪ੍ਰਾਪਤ ਸੂਚਨਾ ਅਨੁਸਾਰ ਅਸੀਮ ਪੁੱਤਰ ਸੋਮਰਾਜ ਵਲੋਂ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ ਕਿ ਉਹ ਸਥਾਨਕ ਮੈਡੀਕਲ ਕਾਲਜ ਦੇ ਸਾਹਮਣੇ ਬਣੀ ਗੁਰੂ ਨਾਨਕ ਕਾਲੋਨੀ ਸਥਿਤ ਇਕ ਪੀ . ਜੀ . ਵਿਚ ਕਿਰਾਏ ’ ਤੇ ਰਹਿੰਦਾ ਹੈ ਤੇ ਉਹ ਗੁਰੂ ਗੋਬਿੰਦ ਮੈਡੀਕਲ ਕਾਲਜ ਤੇ ਹਸਪਤਾਲ ਫ਼ਰੀਦਕੋਟ ਵਿਚ ਡਾਕਟਰੀ ਦੀ ਪੜ੍ਹਾਈ ਕਰ ਰਿਹਾ ਹੈ । ਉਸ ਨੇ ਆਪਣੀ ਰਿਹਾਇਸ਼ ਅੱਗੇ ਮੋਟਰਸਾਈਕਲ ਮਾਰਕਾ ਬੁਲੱਟ ਸਟੈਂਡਰਡ , ਰੰਗ ਕਾਲਾ , ਨੰਬਰ ਪੀ . ਬੀ . 08 ਈ ਐਸ 8838 ਖੜਾ ਕਰ ਕੇ ਕਮਰੇ ਅੰਦਰ ਚਲਾ ਗਿਆ । ਜਦ ਸਵੇਰੇ ਬਾਹਰ ਨਿਕਲ ਕੇ ਦੇਖਿਆ ਤਾਂ ਉਸ ਦਾ ਬੁਲੱਟ ਮੋਟਰ ਸਾਈਕਲ ਉਸ ਜਗ੍ਹਾ ਪਰ ਨਹੀਂ ਸੀ । ਜਿਸਦੀ ਕਾਫੀ ਭਾਲ ਕੀਤੀ ਪ੍ਰੰਤੂ ਕੋਈ ਸੁਰਾਗ ਨਹੀ ਮਿਲਿਆ । ਜਿਸਨੂੰ ਕੋਈ ਨਾਮਾਲੂਮ ਵਿਅਕਤੀ ਚੋਰੀ ਕਰਕੇ ਲੈ ਗਿਆ । ਇਸੇ ਤਰ੍ਹਾਂ ਹੀ ਇਸੇ ਕਾਲਜ ਵਿਚ ਡਾਕਟਰੀ ਦੀ ਪੜ੍ਹਾਈ ਕਰ ਰਹੇ ਰਾਜਕਨਵਰ ਸਿੰਘ ਪੁੱਤਰ ਗੁਰਬਖ਼ਸ਼ ਸਿੰਘ ਵਲੋਂ ਵੀ ਉਸ ਦਾ ਬੁਲੱਟ ਮੋਟਰਸਾਈਕਲ ਨੰਬਰੀ ਪੀ . ਬੀ . 02 ਈਬੀ 6826 ਮੋਹਨ ਐਵੀਨਿਊ ਵਿਖੇ ਸਥਿਤ ਢਿੱਲੋਂ ਪੀ . ਜੀ . ਦੇ ਬਾਹਰੋਂ ਚੋਰੀ ਹੋਣ ਸੰਬੰਧੀ ਸ਼ਿਕਾਇਤ ਦਰਜ ਕਰਵਾਈ ਗਈ ਹੈ । ਸਹਾਇਕ ਥਾਣੇਦਾਰ ਸਰਬਜੀਤ ਸਿੰਘ ਨੇ ਦੱਸਿਆ ਕਿ ਦੋਵਾਂ ਮੋਟਰਸਈਕਲਾਂ ਦੇ ਚੋਰੀ ਸੰਬੰਧੀ ਪੁਲਿਸ ਨੂੰ ਸ਼ਿਕਾਇਤਾਂ ਮਿਲੀਆਂ ਹਨ ਅਤੇ ਇਨ੍ਹਾਂ ਸ਼ਿਕਾਇਤਾਂ ਦੇ ਆਧਾਰ ’ ਤੇ ਥਾਣਾ ਸਿਟੀ -2, ਫ਼ਰੀਦਕੋਟ ਵਿਖੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਦੋ ਵੱਖ - ਵੱਖ ਮੁਕੱਦਮੇ ਦਰਜ ਕੀਤੇ ਗਏ ਹਨ ਅਤੇ ਮੋਟਰਸਾਈਕਲਾਂ ਦੀ ਭਾਲ ਲਈ ਕਾਰਵਾਈ ਅਮਲ ’ ਚ ਲਿਆਂਦੀ ਜਾ ਰਹੀ ਹੈ ।
Ad Position 22
No active advertisement
ਪਿਛਲੀ ਖ਼ਬਰ ਸਰਸਵਤੀ ਜੀਨੀਅਸ ਸਕੂਲ ਜੈਤੋ ਨੇ ਦੀਵਾਲੀ ਉਤਸ਼ਾਹ ਨਾਲ ਮਨਾਈ ਨਵੀਂ ਬਣੀ ਇਮਾਰਤ ਅਤੇ ਲਿਫ਼ਟ ਦਾ ਕੀਤਾ ਉਦਘਾਟਨ ਅਗਲੀ ਖ਼ਬਰ ਪੂਜਾ ਪਾਠ ਲਈ ਹੀ ਵਰਤੇ ਜਾਂਦੇ ਹਨ ਹੁਣ ਦੀਵੇ
Ad Position 24