ਸਮਰਾਲਾ, 31 ਦਸੰਬਰ (ਗੋਪਾਲ ਸੋਫਤ)-ਬਰਮਾ ਪਿੰਡ ਦੇ ਨੌਜਵਾਨ ਸਰਪੰਚ ਮਨਦੀਪ ਸਿੰਘ ਦੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ, ਉਨ੍ਹਾਂ ਨੂੰ ਹਲਕਾ ਸਮਰਾਲਾ ਤੋਂ ਆਪ ਦਾ ਯੂਥ ਕੋਆਰਡੀਨੇਟਰ ਨਿਯੁਕਤ ਕੀਤਾ ਹੈ | ਇਸ ਨਿਯੁਕਤੀ ਦਾ ਸਮਰਾਲਾ ਹਲਕੇ ਦੇ 'ਆਪ' ਆਗੂਆਂ, ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ, ਸੰਮਤੀ ਮੈਂਬਰਾਂ, ਪਿੰਡਾਂ ਦੇ ਸਰਪੰਚਾਂ, ਪੰਚਾਂ ਅਤੇ ਨੰਬਰਦਾਰਾਂ ਭਰਵਾਂ ਸਵਾਗਤ ਕੀਤਾ ਹੈ | ਸਵਾਗਤ ਕਰਨ ਵਾਲਿਆਂ ਵਿਚ ਪ੍ਰਮੁੱਖ ਤੌਰ 'ਤੇ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ, ਜਗਰੂਪ ਸਿੰਘ ਰਿੰਕੂ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਬਰਿੰਦਰਦੀਪ ਕੌਰ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਮੋਹਿਤ ਕੁੰਦਰਾ ਪ੍ਰਧਾਨ ਨਗਰ ਪੰਚਾਇਤ ਮਾਛੀਵਾੜਾ, ਮੇਜਰ ਸਿੰਘ ਬਾਲਿਓਾ ਚੇਅਰਮੈਨ ਮਾਰਕੀਟ ਕਮੇਟੀ ਸਮਰਾਲਾ, ਹਰਗੁਰਮੁਖ ਸਿੰਘ ਦਿਆਲਪੁਰਾ ਚੇਅਰਮੈਨ ਪੀ. ਏ. ਡੀ. ਬੀ., ਕਸ਼ਮੀਰੀ ਲਾਲ ਜ਼ਿਲ੍ਹਾ ਪ੍ਰਧਾਨ, ਜਸਪ੍ਰੀਤ ਸਿੰਘ ਜੱਸਾ ਘੁਲਾਲ ਸੰਗਠਨ ਇੰਚਾਰਜ ਹਲਕਾ ਸਮਰਾਲਾ, ਨਵਜੀਤ ਸਿੰਘ ਪੀ. ਏ., ਨਛੱਤਰ ਸਿੰਘ ਬੌਂਦਲੀ ਬਲਾਕ ਸੰਮਤੀ ਮੈਂਬਰ, ਜਸਵੀਰ ਸਿੰਘ ਹਰਿਓਾ ਬਲਾਕ ਸੰਮਤੀ ਮੈਂਬਰ, ਰਾਜਿੰਦਰ ਸਿੰਘ ਝਾੜ ਸਾਹਿਬ ਸੰਮਤੀ ਮੈਂਬਰ, ਤੇਜਪਾਲ ਸਿੰਘ ਤੇਜੀ ਸੰਮਤੀ ਮੈਂਬਰ, ਪਵਨਦੀਪ ਸਿੰਘ ਸਰਪੰਚ ਮੱਲ ਮਾਜਰਾ, ਕਰਮਜੀਤ ਸਿੰਘ ਸਰਪੰਚ ਹੇੜੀਆਂ, ਰਾਣਾ ਸਰਪੰਚ ਬਹਿਲੋਲਪੁਰ, ਲਾਲੀ ਸਰਪੰਚ ਗਗੜਾ, ਜਸਪਾਲ ਸਿੰਘ ਪਾਲੀ ਸਾਬਕਾ ਸੰਮਤੀ ਮੈਂਬਰ ਆਦਿ ਨੇ ਵਧਾਈ ਦਿੱਤੀ | ਇਸ ਮੌਕੇ ਮਨਦੀਪ ਸਿੰਘ ਸਰਪੰਚ ਬਰਮਾ ਨੇ ਕਿਹਾ ਕਿ ਹਲਕਾ ਵਿਧਾਇਕ ਦਿਆਲਪੁਰਾ ਨੇ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਹੈ, ਉਸ ਨੰੂ ਉਹ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ |