22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਔਰਤਾਂ ਨੇ ਤੀਆਂ ਤੀਜ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ

ਰਾਏਕੋਟ, 22 ਅਗਸਤ (ਬਲਵਿੰਦਰ ਸਿੰਘ ਲਿੱਤਰ)-ਪੰਜਾਬੀ ਵਿਰਸੇ ਦੀ ਅਮੀਰ ਪਰੰਪਰਾ ਨੂੰ ਬਰਕਰਾਰ ਰੱਖਦਿਆਂ ਰਾਏਕੋਟ ਸ਼ਹਿਰ ਦੇ ਮੁਹੱਲਾ ਕੁੱਲਾਪੱਤੀ ਦੀਆਂ ਔਰਤਾਂ ਅਤੇ ਲੜਕੀਆਂ ਵਲੋਂ ਤੀਆਂ ਤੀਜ਼ ਦਾ ਤਿਉਹਾਰ ਉਤਸ਼ਾਹ ਅਤੇ ਧੂਮ-ਧਾਮ ਨਾਲ ਮਨਾਇਆ ਗਿਆ। ਇਹ ਸੱਭਿਆਚਾਰਕ ਸਮਾਗਮ ਪ੍ਰੀਤੀ ਗਰਗ ਅਤੇ ਲਵਲੀਨ ਮਿੱਤਲ ਦੀ ਦੇਖ-ਰੇਖ ਹੇਠ ਹੋਟਲ ਵਿਖੇ ਕਰਵਾਇਆ ਗਿਆ, ਜਿੱਥੇ ਪੂਰਾ ਮਾਹੌਲ ਪੰਜਾਬੀ ਰੰਗ ਵਿਚ ਰੰਗਿਆ ਨਜ਼ਰ ਆਇਆ।

Ad Position 21
No active advertisement
ਅਜੀਤ ਡੈਸਕ 23-08-2026
ਰਾਏਕੋਟ, 22 ਅਗਸਤ (ਬਲਵਿੰਦਰ ਸਿੰਘ ਲਿੱਤਰ)-ਪੰਜਾਬੀ ਵਿਰਸੇ ਦੀ ਅਮੀਰ ਪਰੰਪਰਾ ਨੂੰ ਬਰਕਰਾਰ ਰੱਖਦਿਆਂ ਰਾਏਕੋਟ ਸ਼ਹਿਰ ਦੇ ਮੁਹੱਲਾ ਕੁੱਲਾਪੱਤੀ ਦੀਆਂ ਔਰਤਾਂ ਅਤੇ ਲੜਕੀਆਂ ਵਲੋਂ ਤੀਆਂ ਤੀਜ਼ ਦਾ ਤਿਉਹਾਰ ਉਤਸ਼ਾਹ ਅਤੇ ਧੂਮ-ਧਾਮ ਨਾਲ ਮਨਾਇਆ ਗਿਆ। ਇਹ ਸੱਭਿਆਚਾਰਕ ਸਮਾਗਮ ਪ੍ਰੀਤੀ ਗਰਗ ਅਤੇ ਲਵਲੀਨ ਮਿੱਤਲ ਦੀ ਦੇਖ-ਰੇਖ ਹੇਠ ਹੋਟਲ ਵਿਖੇ ਕਰਵਾਇਆ ਗਿਆ, ਜਿੱਥੇ ਪੂਰਾ ਮਾਹੌਲ ਪੰਜਾਬੀ ਰੰਗ ਵਿਚ ਰੰਗਿਆ ਨਜ਼ਰ ਆਇਆ। ਸਮਾਗਮ ਦੌਰਾਨ ਮੁਹੱਲੇ ਦੀਆਂ ਔਰਤਾਂ ਅਤੇ ਮੁਟਿਆਰਾਂ ਵਲੋਂ ਪਰੰਪਰਾਗਤ ਪੰਜਾਬੀ ਪਹਿਰਾਵੇ ਪਹਿਨ ਕੇ ਸ਼ਿਰਕਤ ਕੀਤੀ ਅਤੇ ਰੰਗ-ਬਿਰੰਗੀਆਂ ਫੁੱਲਕਾਰੀਆਂ, ਸੂਟ ਅਤੇ ਗਹਿਣਿਆਂ ਵਿਚ ਸਜੀਆਂ ਔਰਤਾਂ ਨੇ ਪੰਜਾਬੀ ਸੱਭਿਆਚਾਰ ਦੀ ਵੱਖਰੀ ਰੰਗਤ ਬਿਖੇਰੀ। ਇਸ ਮੌਕੇ ਪ੍ਰਬੰਧਕ ਪ੍ਰੀਤੀ ਗਰਗ ਅਤੇ ਲਵਲੀਨ ਮਿੱਤਲ ਨੇ ਆਈਆਂ ਸਭ ਔਰਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਦੇ ਆਧੁਨਿਕ ਯੁੱਗ ਵਿਚ ਜਿੱਥੇ ਅਸੀਂ ਆਪਣੀਆਂ ਪੁਰਾਤਨ ਰੀਤਾਂ-ਰਿਵਾਜਾਂ ਤੋਂ ਦੂਰ ਹੁੰਦੇ ਜਾ ਰਹੇ ਹਾਂ, ਉੱਥੇ ਹੀ ਅਜਿਹੇ ਸਮਾਗਮ ਸਾਡੇ ਅਮੀਰ ਵਿਰਸੇ ਅਤੇ ਸੱਭਿਆਚਾਰ ਨੂੰ ਜਿਊਂਦਾ ਰੱਖਣ ਲਈ ਬਹੁਤ ਜ਼ਰੂਰੀ ਹਨ। ਤੀਆਂ ਦਾ ਤਿਉਹਾਰ ਔਰਤਾਂ ਲਈ ਆਪਸੀ ਭਾਈਚਾਰਕ ਸਾਂਝ, ਪਿਆਰ ਅਤੇ ਖ਼ੁਸ਼ੀਆਂ ਵੰਡਣ ਦਾ ਇੱਕ ਉਪਰਾਲਾ ਹੈ। ਇਸ ਮੌਕੇ ਰਜਨੀ ਗੁਲਾਟੀ, ਰਸ਼ਮੀ ਲਾਂਬਾ, ਜਸਵਿੰਦਰ ਕੌਰ, ਰੁਚੀ ਜਿੰਦਲ, ਅਨੂ ਮਿੱਤਲ, ਅਰਸ਼ਪ੍ਰੀਤ ਕੌਰ, ਪ੍ਰਵੀਨ ਮਹਿਰਾ, ਰਿਸ਼ਾ ਗਰਗ, ਦੀਆ ਸ਼ਰਮਾ, ਆਰਤੀ, ਜੈਸਮੀਨ, ਕਨਿਕਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਇਯਾਲੀ ਦੀ ਅਗਵਾਈ ਹੇਠ ਪੂਰੇ ਮਾਲਵਾ ਖੇਤਰ ’ਚ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ਹੋਰ ਮਜ਼ਬੂਤ ਹੋਈ- ਹਾਂਸ, ਭੁਮਾਲ ਅਗਲੀ ਖ਼ਬਰ ਪਿੰਡ ਖੁਦਾਈ ਚੱਕ ਵਿਖੇ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦੀ ਨੀਂਹ ਰੱਖੀ
Ad Position 24