23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਸਾਹਿਤ ਸਭਾ ਸਮਰਾਲਾ ਦੇ ਸਿਮਰਜੀਤ ਸਿੰਘ ਕੰਗ ਪ੍ਰਧਾਨ ਅਤੇ ਦੀਪ ਦਿਲਬਰ ਜਨਰਲ ਸਕੱਤਰ ਚੁਣੇ

Ad Position 21
No active advertisement
ਅਜੀਤ ਡੈਸਕ 01-01-2026
ਸਮਰਾਲਾ, 31 ਦਸੰਬਰ (ਗੋਪਾਲ ਸੋਫਤ, ਕੁਲਵਿੰਦਰ ਸਿੰਘ)-ਪੰਜਾਬ ਦੀ ਨਾਮੀ ਸਾਹਿੱਤਿਕ ਸੰਸਥਾ ਸਾਹਿਤ ਸਭਾ ਸਮਰਾਲਾ ਦੀ ਦੋ ਸਾਲਾਂ ਲਈ ਸਰਬਸੰਮਤੀ ਨਾਲ ਚੋਣ ਕੀਤੀ ਗਈ | ਸਾਹਿਤ ਸਭਾ ਦੇ ਨਵੇਂ ਚੁਣੇ ਜਨਰਲ ਸਕੱਤਰ ਦੀਪ ਦਿਲਬਰ ਅਤੇ ਪ੍ਰੈੱਸ ਸਕੱਤਰ ਇੰਦਰਜੀਤ ਸਿੰਘ ਕੰਗ ਨੇ ਦੱਸਿਆ ਕਿ ਸਭਾ ਦੀ ਕਾਰਜਕਾਰਨੀ ਦੀ ਵਿਸ਼ੇਸ਼ ਇਕੱਤਰਤਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸਮਰਾਲਾ ਵਿਖੇ ਕੀਤੀ ਗਈ | ਜਿਸ ਵਿਚ ਪਹਿਲਾਂ ਚੁਣੇ ਹੋਏ ਅਹੁਦੇਦਾਰਾਂ ਦੀ ਟੀਮ ਨੂੰ ਭੰਗ ਕਰ ਦਿੱਤਾ ਗਿਆ | ਗੁਰਦੀਪ ਕੌਰ (ਸੁਖਜੀਤ) ਮਾਛੀਵਾੜਾ ਦੀ ਅਗਵਾਈ ਵਿਚ ਨਵੇਂ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਚੋਣ ਕਰਦੇ ਹੋਏ ਇਤਿਹਾਸਕਾਰ ਸਿਮਰਜੀਤ ਸਿੰਘ ਕੰਗ ਨੂੰ ਪ੍ਰਧਾਨ, ਕਹਾਣੀਕਾਰ ਸੰਦੀਪ ਸਮਰਾਲਾ ਅਤੇ ਕਹਾਣੀਕਾਰਾ ਯਤਿੰਦਰ ਮਾਹਲ ਨੂੰ ਮੀਤ ਪ੍ਰਧਾਨ, ਦੀਪ ਦਿਲਬਰ ਨੂੰ ਜਨਰਲ ਸਕੱਤਰ, ਗੁਰਦੀਪ ਸਿੰਘ ਮਹੌਣ ਨੂੰ ਸਹਿ ਸਕੱਤਰ, ਇੰਦਰਜੀਤ ਸਿੰਘ ਕੰਗ ਨੂੰ ਪ੍ਰੈੱਸ ਸਕੱਤਰ, ਅਮਨਦੀਪ ਸਮਰਾਲਾ ਨੂੰ ਖ਼ਜ਼ਾਨਚੀ, ਮਾ. ਪੁਖਰਾਜ ਸਿੰਘ ਨੂੰ ਸਹਿ ਖ਼ਜ਼ਾਨਚੀ, ਮਨਦੀਪ ਡਡਿਆਣਾ ਅਤੇ ਡਾ. ਸੁਖਪਾਲ ਸਮਰਾਲਾ ਨੂੰ ਰਾਸ਼ਟਰੀ ਪ੍ਰਚਾਰ ਸਕੱਤਰ, ਦਲਜਿੰਦਰ ਸਿੰਘ ਰਹਿਲ (ਇਟਲੀ), ਬਲਵਿੰਦਰ ਸਿੰਘ ਚਾਹਲ (ਇੰਗਲੈਂਡ) ਅਤੇ ਨਵਦੀਪ ਸਿੱਧੂ (ਕੈਨੇਡਾ) ਨੂੰ ਕੌਮਾਂਤਰੀ ਪ੍ਰਚਾਰ ਸਕੱਤਰ ਚੁਣਿਆ ਗਿਆ | ਚੁਣੇ ਹੋਏ ਅਹੁਦੇਦਾਰਾਂ ਦੀ ਸਹਿਮਤੀ ਨਾਲ ਦਰਸ਼ਨ ਸਿੰਘ ਕੰਗ, ਕਹਾਣੀਕਾਰ ਮੁਖ਼ਤਿਆਰ ਸਿੰਘ ਅਤੇ ਗੁਰਦੀਪ ਕੌਰ ਮਾਛੀਵਾੜਾ ਨੂੰ ਸਰਪ੍ਰਸਤ ਥਾਪਿਆ ਗਿਆ | ਨਵੀਂ ਚੁਣੀ ਹੋਈ ਅਹੁਦੇਦਾਰਾਂ ਦੀ ਟੀਮ ਨੇ ਸਾਹਿਤ ਸਭਾ ਸਮਰਾਲਾ ਦੇ ਬਾਨੀ ਚੇਅਰਮੈਨ ਅਤੇ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ 'ਕਹਾਣੀਕਾਰ ਸੁਖਜੀਤ ਯਾਦਗਾਰੀ ਸਨਮਾਨ' ਸਮਾਗਮ ਫ਼ਰਵਰੀ ਮਹੀਨੇ ਵਿਚ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ | ਸਮਰਾਲਾ ਦਾ ਮਾਣ ਇਨਕਲਾਬੀ ਕਵੀ ਲਾਲ ਸਿੰਘ ਦਿਲ ਦਾ ਵਿਸ਼ੇਸ਼ 'ਕੈਲੰਡਰ 2026' ਛਾਪਣ ਲਈ ਅਖ਼ਬਾਰ ਦਾ ਧੰਨਵਾਦ ਕੀਤਾ ਗਿਆ | ਉੱਘੇ ਕਵੀ ਸਵਰਨ ਪੱਲ੍ਹਾ ਦੇ ਨੌਜਵਾਨ ਪੁੱਤਰ ਅਮਰਿੰਦਰ ਸਿੰਘ ਦੀ ਸੰਖੇਪ ਬਿਮਾਰੀ ਕਾਰਨ ਹੋਈ ਮੌਤ 'ਤੇ ਹਾਜ਼ਰੀਨ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਮੀਟਿੰਗ ਦੇ ਅੰਤ ਵਿਚ ਨਵੇਂ ਚੁਣੇ ਪ੍ਰਧਾਨ ਸਿਮਰਜੀਤ ਸਿੰਘ ਕੰਗ ਨੇ ਸਾਰੇ ਅਹੁਦੇਦਾਰਾਂ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਮਨਰੇਗਾ ਯੋਜਨਾ 'ਚ ਬਦਲਾਅ ਨਾਲ ਮਜ਼ਦੂਰਾਂ ਨੂੰ ਵੱਧ ਰੋਜ਼ਗਾਰ ਮਿਲੇਗਾ-ਸੁੱਖੀ ਸ਼ਰਮਾ/ਸੰਜੀਵ ਲੀਹਲ ਅਗਲੀ ਖ਼ਬਰ ਗੁਰਪ੍ਰੀਤ ਸਿੰਘ ਜੀ. ਪੀ. ਨੇ ਪਿੰਡ ਸੇਹ 'ਚ 'ਸੋਧੀ ਮਗਨਰੇਗਾ ਯੋਜਨਾ' ਦੇ ਵਿਰੋਧ ਵਿਚ ਮਜ਼ਦੂਰਾਂ ਨੂੰ ਕੀਤਾ ਲਾਮਬੰਦ
Ad Position 24