25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

'ਮਹਾਰਾਜਾ ਦਲੀਪ ਸਿੰਘ ਦੇ ਇਤਿਹਾਸ ਨਾਲ ਸੰਬੰਧਿਤ ਵਿਸ਼ੇਸ਼ ਰਿਪੋਰਟ'

Ad Position 21
No active advertisement
ਅਜੀਤ ਡੈਸਕ 01-01-2026
ਰਾਏਕੋਟ, 31 ਦਸੰਬਰ (ਬਲਵਿੰਦਰ ਸਿੰਘ ਲਿੱਤਰ)-ਸਿੱਖ ਰਾਜ ਦੇ ਆਖ਼ਰੀ ਵਾਰਿਸ ਮਹਾਰਾਜਾ ਦਲੀਪ ਸਿੰਘ ਦੀ ਯਾਦ 'ਚ ਪਿੰਡ ਬੱਸੀਆਂ (ਤਹਿਸੀਲ ਰਾਏਕੋਟ) ਵਿਖੇ ਬਣੀ ਯਾਦਗਾਰੀ 'ਵਿਰਾਸਤੀ ਕੋਠੀ' ਆਪਣੇ ਅੰਦਰ ਸਿੱਖ ਇਤਿਹਾਸ ਦੀ ਵੱਡੀ ਘਟਨਾਕ੍ਰਮ ਨੂੰ ਸਮੋਈ ਬੈਠੀ ਹੈ | ਸਿੱਖ ਰਾਜ ਦੇ ਸ਼ੇਰੇ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਅਤੇ ਰਾਣੀ ਜਿੰਦਾ ਕੌਰ ਦੇ ਸਪੁੱਤਰ ਮਹਾਰਾਜਾ ਦਲੀਪ ਸਿੰਘ ਜੀ ਦਾ ਜਨਮ 4 ਸਤੰਬਰ 1838 ਨੂੰ ਲਾਹੌਰ ਵਿਖੇ ਹੋਇਆ | ਮਹਾਰਾਜਾ ਦਲੀਪ ਸਿੰਘ ਨੂੰ 11 ਸਾਲ 3 ਮਹੀਨੇ 15 ਦਿਨ ਦੀ ਉਮਰ ਵਿਚ 21 ਸਤੰਬਰ 1849 ਨੂੰ ਲਾਹੌਰ ਤੋਂ ਅੰਗਰੇਜ਼ਾਂ ਵਲੋਂ ਕੈਦ ਕੀਤਾ ਗਿਆ ਅਤੇ ਪੰਜਾਬ ਤੋਂ ਬਾਹਰੋ-ਬਾਹਰ ਫਤਿਹਗੜ੍ਹ (ਯੂ.ਪੀ.) ਵਿਚ ਕੈਦ ਰੱਖਿਆ ਗਿਆ ਅਤੇ ਕੁਝ ਸਮਾਂ ਬਾਅਦ ਕੱਛਾ, ਕਲਿਆਣੀ, ਫਿਰੋਜ਼ਪੁਰ, ਮੁੱਦਕੀ, ਬਾਘਾਪੁਰਾਣਾ, ਲੰਮਾ-ਜੱਟਪੁਰਾ ਤੋਂ ਹੁੰਦੇ ਹੋਏ ਅੰਗਰੇਜ਼ਾਂ ਵਲੋਂ ਮਹਾਰਾਜਾ ਦਲੀਪ ਸਿੰਘ ਨੂੰ 31 ਦਸੰਬਰ 1849 ਦੀ ਰਾਤ ਨੂੰ ਕੋਠੀ ਪਿੰਡ ਬੱਸੀਆਂ (ਨੇੜੇ ਰਾਏਕੋਟ) ਵਿਖੇ ਰੱਖਿਆ ਗਿਆ | ਜਿੱਥੇ ਅਗਲੇ ਦਿਨ ਨਵੇਂ ਸਾਲ ਦਾ ਜਸ਼ਨ ਮਨਾਉਣ ਉਪਰੰਤ ਯੂ.ਪੀ. ਲੈ ਗਏ | ਜਦ ਮਹਾਰਾਜਾ ਦਲੀਪ ਸਿੰਘ ਪੂਰੀ ਤਰ੍ਹਾਂ ਇਸਾਈ ਬਣ ਚੁੱਕੇ ਸਨ ਤਾਂ ਉਨ੍ਹਾਂ ਨੂੰ ਸੰਨ 1851 ਵਿਚ ਕਲਕੱਤਾ ਤੋਂ ਇੰਗਲੈਂਡ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ 22 ਅਕਤੂਬਰ 1893 ਨੂੰ ਮੌਤ ਹੋ ਜਾਂਦੀ ਹੈ | ਸਿੱਖ ਰਾਜ ਦੀ ਯਾਦਗਾਰ ਨੂੰ ਸੰਭਾਲਣ ਲਈ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਅੱਜ ਤੋਂ 9 ਸਾਲ ਪਹਿਲਾਂ 24 ਮਈ 2015 ਨੂੰ 7 ਕਰੋੜ 50 ਲੱਖ ਦੀ ਲਾਗਤ ਨਾਲ ਇਹ ਯਾਦਗਾਰੀ ਕੋਠੀ ਬੱਸੀਆਂ ਨੂੰ ਸੰਭਾਲਣ ਦਾ ਨੀਂਹ ਪੱਥਰ ਲਗਾਇਆ, ਜਿਸ ਦੇ ਬਾਅਦ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਯਾਦਗਾਰੀ ਕੋਠੀ ਬੱਸੀਆਂ ਨੂੰ ਇਕ ਵਿਰਾਸਤੀ ਪਹਿਚਾਣ ਮਿਲੀ | ਜਿਸ ਨੂੰ ਸਮੇਂ-ਸਮੇਂ ਦੀਆਂ ਸਰਕਾਰਾਂ ਵਲੋਂ ਸੰਭਾਲਣ 'ਤੇ ਪ੍ਰਫ਼ੁੱਲਿਤ ਕਰਨ 'ਚ ਬਿਲਕੁੱਲ ਧਿਆਨ ਨਹੀਂ ਦਿੱਤਾ ਗਿਆ, ਜਿਸ ਕਰਕੇ ਅੱਜ ਵਿਰਾਸਤੀ ਕੋਠੀ ਬੱਸੀਆਂ ਆਪਣੀ ਸ਼ਾਨ 'ਤੇ ਪਹਿਚਾਣ ਨੂੰ ਗੁਆ ਰਹੀ ਹੈ | ਇਸ ਲਈ ਰਾਏਕੋਟ ਪ੍ਰਸ਼ਾਸਨ ਇਤਿਹਾਸਕ ਕੋਠੀ ਨੂੰ ਸੰਭਾਲਣ ਲਈ ਜਲਦ ਯਤਨ ਕਰੇ |
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਪਾਰਟੀ ਦੇ ਜਿੱਤੇ ਹੋਏ ਉਮੀਦਵਾਰਾਂ ਸਮੇਤ ਸਾਬਕਾ ਮੰਤਰੀ ਕੋਟਲੀ ਗੁ: ਮੰਜੀ ਸਾਹਿਬ ਕੋਟਾਂ ਵਿਖੇ ਨਤਮਸਤਕ ਹੋਏ ਅਗਲੀ ਖ਼ਬਰ ਮੁਕੇਸ਼ ਮਲੌਦ ਦੀ ਗਿ੍ਫ਼ਤਾਰੀ ਵਿਰੁੱਧ ਭਗਵੰਤ ਮਾਨ ਦਾ ਪੁਤਲਾ ਫੂਕਿਆ <br/>
Ad Position 24