26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

350 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਿਜਦਾ ਕਰਨ ਲਈ 'ਚਾਂਦਨੀ ਚੌਕ ਤੋਂ ਸਰਹਿੰਦ ਤੱਕ' ਨਾਟਕ ਦਾ ਮੰਚਨ ਕਰਵਾਇਆ

Ad Position 21
No active advertisement
ਅਜੀਤ ਡੈਸਕ 02-01-2026
ਸਮਰਾਲਾ, 1 ਜਨਵਰੀ (ਕੁਲਵਿੰਦਰ ਸਿੰਘ)-ਸ਼ੋ੍ਰਮਣੀ ਗੁਰਮਤਿ ਪ੍ਰਚਾਰ ਸਭਾ ਸਮਰਾਲਾ ਵਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹਾਦਤ ਨੂੰ ਸਮਰਪਿਤ ਨਾਟਕ 'ਚਾਂਦਨੀ ਚੌਕ ਤੋਂ ਸਰਹਿੰਦ ਤੱਕ' ਦੇ ਨਾਟਕ ਦਾ ਮੰਚਨ ਸ਼ਾਹੀ ਪੈਲੇਸ ਵਿਖੇ ਕਰਵਾਇਆ ਗਿਆ | ਡਾਇਰੈਕਟਰ ਰਾਜਵਿੰਦਰ ਸਮਰਾਲਾ ਦੀ ਨਿਰਦੇਸ਼ਨਾ ਹੇਠ ਅਕਸ ਰੰਗ ਮੰਚ ਸਮਰਾਲਾ ਦੇ ਕਲਾਕਾਰਾਂ ਵਲੋਂ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਨਾਟਕ ਪੇਸ਼ ਕੀਤਾ ਗਿਆ | ਜਿਸ ਨੇ ਸਮਰਾਲਾ ਇਲਾਕੇ ਦੇ ਸਰੋਤਿਆਂ ਨੂੰ ਭਾਵੁਕ ਕਰ ਦਿੱਤਾ, ਨਾਟਕ ਦੇ ਦਿ੍ਸ਼ ਦੇਖਦਿਆਂ ਸਰੋਤਿਆਂ ਦੀਆਂ ਅੱਖਾਂ ਨਮ ਹੋ ਗਈਆਂ | ਇਸ ਮੌਕੇ ਸ਼ੋ੍ਰਮਣੀ ਗੁਰਮਤਿ ਪ੍ਰਚਾਰ ਸਭਾ ਦੇ ਮੁੱਖ ਸੇਵਾਦਾਰ ਲਖਬੀਰ ਸਿੰਘ ਬਲਾਲਾ, ਪਰਮਜੀਤ ਸਿੰਘ ਖੜਗ ਉਟਾਲਾਂ, ਪਿ੍ੰਸੀਪਲ ਡਾ. ਪਰਮਿੰਦਰ ਸਿੰਘ ਬੈਨੀਪਾਲ ਅਤੇ ਡਾ. ਹਰਿੰਦਰਜੀਤ ਸਿੰਘ ਕਲੇਰ ਨੇ 350 ਸਾਲ ਪਹਿਲਾਂ ਗੁਰੂ ਸਾਹਿਬ ਦੁਆਰਾ ਕੀਤੀਆਂ ਲਾਸਾਨੀ ਕੁਰਬਾਨੀਆਂ ਨੂੰ ਯਾਦ ਕੀਤਾ ਗਿਆ | ਇਸ ਮੌਕੇ ਐਡਵੋਕੇਟ ਦਲਜੀਤ ਸਿੰਘ ਸ਼ਾਹੀ ਸਰਪ੍ਰਸਤ ਲੇਖਕ ਮੰਚ, ਬੰਤ ਸਿੰਘ ਖ਼ਾਲਸਾ, ਡਾ. ਤੇਜਿੰਦਰ ਸਿੰਘ, ਡਾ. ਸੁਖਪਾਲ ਕੌਰ ਸਮਰਾਲਾ, ਗੁਰਜੀਤ ਸਿੰਘ ਪਾਲ ਮਾਜਰਾ, ਕੁਲਬੀਰ ਸਿੰਘ, ਅੰਮਿ੍ਤਪੁਰੀ ਐੱਮ. ਸੀ., ਐਡਵੋਕੇਟ ਧਰਮ ਸਿੰਘ, ਮਲਕੀਤ ਸਿੰਘ ਕਕਰਾਲਾ ਖ਼ੁਰਦ, ਪਿ੍ੰਸੀਪਲ ਰਾਜਿੰਦਰ ਸਿੰਘ, ਯਾਦਵਿੰਦਰ ਸਿੰਘ ਸ਼ਾਹੀ, ਸਤਨਾਮ ਸਿੰਘ ਸਾਗੀ, ਸੂਬੇਦਾਰ ਜਸਪਾਲ ਸਿੰਘ, ਡਾ. ਕੁਲਬੀਰ ਸਿੰਘ ਅਰੋੜਾ ਕੇਰਲਾ ਆਯੁਰਵੈਦਿਕ ਕੇਂਦਰ ਸਮਰਾਲਾ, ਹਰਜਿੰਦਰਪਾਲ ਸਿੰਘ, ਕਸ਼ਮੀਰੀ ਸਿੰਘ ਸਰਬਰਪੁਰਾ, ਡਾ. ਸਿਮਰਪ੍ਰੀਤ ਸਿੰਘ ਦਸਮੇਸ਼ ਡੈਂਟਲ ਕਲੀਨਿਕ ਅਤੇ ਗੁਰਚਰਨ ਸਿੰਘ ਆਦਿ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸ਼ਖ਼ਸੀਅਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਘੁਲਾਲ ਟੋਲ ਪਲਾਜ਼ਾ ਤੋਂ 28 ਸਾਲਾ ਨੌਜਵਾਨ ਦੀ ਲਾਸ਼ ਮਿਲੀ ਅਗਲੀ ਖ਼ਬਰ ਗੁਰਦੁਆਰਾ ਕਲਗ਼ੀਧਰ ਸਾਹਿਬ ਵਿਖੇ ਨਵੇਂ ਸਾਲ ਦੀ ਖ਼ੁਸ਼ੀ ਵਿਚ ਵਿਸ਼ੇਸ਼ ਸਮਾਗਮ
Ad Position 24