26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਨਵੇਂ ਸਾਲ 'ਤੇ ਖੰਨਾ ਪੁਲਿਸ ਦਾ ਵੱਡਾ ਤੋਹਫ਼ਾ

Ad Position 21
No active advertisement
ਅਜੀਤ ਡੈਸਕ 02-01-2026

ਖੰਨਾ ਪੁਲਿਸ ਨੇ 83 ਗੁੰਮ ਮੋਬਾਈਲ ਲੱਭ ਕੇ ਲੋਕਾਂ ਤੱਕ ਪਹੁੰਚਾਏ
ਖੰਨਾ, 1 ਜਨਵਰੀ (ਹਰਜਿੰਦਰ ਸਿੰਘ ਲਾਲ)-ਖੰਨਾ ਪੁਲਿਸ ਨੇ ਨਵੇਂ ਸਾਲ ਦੇ ਮੌਕੇ ਉੱਪਰ 83 ਗੁੰਮ ਹੋਏ ਮੋਬਾਈਲ ਬਰਾਮਦ ਕਰਨ ਮਗਰੋਂ ਵਾਰਸਾਂ ਨੂੰ ਸੌਂਪੇ | ਐਸ. ਐਸ. ਪੀ ਡਾ. ਜਯੋਤੀ ਯਾਦਵ ਬੈਂਸ ਨੇ ਇਹ ਮੋਬਾਈਲ ਸੌਂਪੇ ਤੇ ਕਿਹਾ ਕਿ ਪੁਲਿਸ ਜਨਤਾ ਦੀ ਸੁਰੱਖਿਆ ਲਈ ਵਚਨਬੱਧ ਹੈ | ਉਨ੍ਹਾਂ ਕਿਹਾ ਕਿ ਤਕਨੀਕੀ ਸਾਧਨਾਂ ਦੀ ਮਦਦ ਨਾਲ ਮੋਬਾਈਲ ਟਰੇਸ ਕਰਕੇ ਪੁਲਿਸ ਇਹਨਾਂ ਤੱਕ ਪੁੱਜੀ | ਦੂਜੇ ਪਾਸੇ ਲੋਕ ਵੀ ਮੋਬਾਈਲ ਮਿਲਣ ਮਗਰੋਂ ਖ਼ੁਸ਼ ਦਿਖਾਈ ਦਿੱਤੇ |
83 ਗੁੰਮ ਮੋਬਾਈਲ ਟਰੇਸ, ਖੰਨਾ ਪੁਲਿਸ ਨੇ ਲੋਕਾਂ ਤੱਕ ਪਹੁੰਚਾਏ
ਨਵੇਂ ਸਾਲ ਦੀ ਸ਼ੁਰੂਆਤ ਖੰਨਾ ਵਾਸੀਆਂ ਲਈ ਖ਼ੁਸ਼ਖ਼ਬਰੀ ਲੈ ਕੇ ਆਈ ਹੈ | ਖੰਨਾ ਪੁਲਿਸ ਨੇ ਇਮਾਨਦਾਰੀ ਅਤੇ ਜ਼ਿੰਮੇਵਾਰੀ ਦੀ ਮਿਸਾਲ ਕਾਇਮ ਕਰਦਿਆਂ ਲੋਕਾਂ ਦੇ ਗੁੰਮ ਅਤੇ ਚੋਰੀ ਹੋਏ ਮੋਬਾਈਲ ਫ਼ੋਨ ਉਨ੍ਹਾਂ ਨੂੰ ਵਾਪਸ ਸੌਂਪੇ ਹਨ | ਨਵੇਂ ਸਾਲ ਦੇ ਮੌਕੇ ਤੇ ਖੰਨਾ ਪੁਲਿਸ ਵੱਲੋਂ ਇਹ ਇੱਕ ਸਰਾਹਣਯੋਗ ਪਹਿਲ ਕੀਤੀ ਗਈ, ਜਿਸ ਤਹਿਤ ਲੰਮੇ ਸਮੇਂ ਤੋਂ ਗੁੰਮਸ਼ੁਦਾ ਅਤੇ ਚੋਰੀ ਹੋਏ ਮੋਬਾਈਲ ਫ਼ੋਨ ਲੱਭ ਕੇ ਕਰਕੇ ਉਨ੍ਹਾਂ ਦੇ ਅਸਲ ਮਾਲਕਾਂ ਤੱਕ ਪਹੁੰਚਾਏ ਗਏ | ਇਸ ਖ਼ਾਸ ਮੌਕੇ 'ਤੇ ਖੰਨਾ ਦੀ ਐਸ. ਐਸ. ਪੀ. ਜਯੋਤੀ ਯਾਦਵ ਬੈਂਸ ਨੇ ਖ਼ੁਦ ਪੁਲਿਸ ਦਫ਼ਤਰ ਵਿਚ ਪਹੁੰਚ ਕੇ ਲੋਕਾਂ ਨੂੰ ਉਨ੍ਹਾਂ ਦੇ ਕੀਮਤੀ ਮੋਬਾਈਲ ਫ਼ੋਨ ਵਾਪਸ ਕੀਤੇ | ਆਪਣੇ ਫ਼ੋਨ ਮੁੜ ਪ੍ਰਾਪਤ ਕਰਕੇ ਲੋਕਾਂ ਦੇ ਚਿਹਰਿਆਂ 'ਤੇ ਖ਼ੁਸ਼ੀ ਸਾਫ਼ ਨਜ਼ਰ ਆਈ ਅਤੇ ਉਨ੍ਹਾਂ ਨੇ ਖੰਨਾ ਪੁਲਿਸ ਦਾ ਦਿਲੋਂ ਧੰਨਵਾਦ ਕੀਤਾ |
ਇਸੇ ਸੰਬੰਧੀ ਐਸ. ਐਸ. ਪੀ ਜਯੋਤੀ ਯਾਦਵ ਬੈਂਸ ਨੇ ਦੱਸਿਆ ਕਿ ਅੱਜ ਨਵੇਂ ਸਾਲ ਦੇ ਸ਼ੁੱਭ ਮੌਕੇ 'ਤੇ ਖੰਨਾ ਪੁਲਿਸ ਵਲੋਂ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ | ਇਹ ਸਾਰੇ ਮੋਬਾਈਲ ਸੀ. ਆਰ. ਸੀ.ਆਈ.ਆਰ. ਪੋਰਟਲ ਦੀ ਮਦਦ ਨਾਲ ਟਰੇਸ ਕੀਤੇ ਗਏ | ਵਾਪਸ ਕੀਤੇ ਗਏ ਫੋਨਾਂ ਵਿਚ ਆਈਫੋਨ, ਸੈਮਸੰਗ ਸਮੇਤ ਹੋਰ ਵੱਖ-ਵੱਖ ਕੰਪਨੀਆਂ ਦੇ ਮਹਿੰਗੇ ਮੋਬਾਈਲ ਸ਼ਾਮਲ ਸਨ, ਜਿਨ੍ਹਾਂ ਦੀ ਕੁੱਲ ਕੀਮਤ ਲਗਭਗ 18 ਲੱਖ ਰੁਪਏ ਦੇ ਕਰੀਬ ਹੈ | ਐਸ. ਐਸ. ਪੀ ਨੇ ਦੱਸਿਆ ਕਿ ਬੀਤੇ ਸਾਲ ਦੌਰਾਨ ਵੀ ਖੰਨਾ ਪੁਲਿਸ ਵਲੋਂ ਦੋ ਵੱਡੇ ਅਭਿਆਨ ਚਲਾਏ ਗਏ ਸਨ, ਜਿਨ੍ਹਾਂ ਵਿਚ ਇਕ ਵਾਰ ਕਰੀਬ 100 ਅਤੇ ਦੂਜੀ ਵਾਰ ਲਗਭਗ 40 ਮੋਬਾਈਲ ਫੋਨ ਲੋਕਾਂ ਨੂੰ ਵਾਪਸ ਕੀਤੇ ਗਏ | ਹੁਣ ਤੱਕ ਖੰਨਾ ਪੁਲਿਸ ਵਲੋਂ 320 ਤੋਂ ਵੱਧ ਗੁੰਮ ਹੋਏ ਮੋਬਾਈਲ ਫ਼ੋਨ ਟਰੇਸ ਕਰਕੇ ਲੋਕਾਂ ਨੂੰ ਉਨ੍ਹਾਂ ਦੀ ਗੁੰਮ ਹੋਈ ਜਾਇਦਾਦ ਵਾਪਸ ਕੀਤੀ ਜਾ ਚੁੱਕੀ ਹੈ | ਨਵੇਂ ਸਾਲ ਦੇ ਇਸ ਖ਼ਾਸ ਮੌਕੇ 'ਤੇ ਲੋਕਾਂ ਨੂੰ ਉਨ੍ਹਾਂ ਦੀ ਗੁੰਮ ਹੋਈ ਪ੍ਰੋਪਰਟੀ ਵਾਪਸ ਕਰਨਾ ਖੰਨਾ ਪੁਲਿਸ ਵੱਲੋਂ ਇੱਕ ਵੱਡਾ ਤੋਹਫ਼ਾ ਹੈ |

Ad Position 22
No active advertisement
ਪਿਛਲੀ ਖ਼ਬਰ ਛੋਟੇ ਸਾਹਿਬਜ਼ਾਦਿਆਂ ਅਤੇ ਬਾਬਾ ਮੋਤੀ ਰਾਮ ਮਹਿਰਾ ਦੀ ਯਾਦ 'ਚ ਲਗਾਇਆ ਦੁੱਧ ਦਾ ਲੰਗਰ <br/> ਅਗਲੀ ਖ਼ਬਰ ਕੋਟਕ ਮਹਿੰਦਰਾ ਬੈਂਕ ਵਲੋਂ ਸੀ. ਐੱਸ. ਆਰ. ਫ਼ੰਡ ਵਿਚੋਂ ਕਮਿਊਨਿਟੀ ਹੈਲਥ ਸੈਂਟਰ ਸਾਹਨੇਵਾਲ ਨੰੂ ਦਿੱਤੀ ਐਂਬੂਲੈਂਸ ਨੰੂ...
Ad Position 24