ਸਾਹਨੇਵਾਲ, 1 ਜਨਵਰੀ (ਹਨੀ ਚਾਠਲੀ)-ਅੱਜ ਕੋਟਕ ਮਹਿੰਦਰਾ ਬੈਂਕ ਵਲੋਂ ਸੀ. ਐੱਸ. ਆਰ. ਫ਼ੰਡ ਵਿਚੋਂ ਕਮਿਊਨਿਟੀ ਹੈਲਥ ਸੈਂਟਰ ਸਾਹਨੇਵਾਲ ਨੰੂ ਦਿੱਤੀ ਐਂਬੂਲੈਂਸ ਨੰੂ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵਲੋਂ ਝੰਡੀ ਦੇ ਕੇ ਰਵਾਨਾ ਕੀਤਾ ਗਿਆ | ਇਸ ਮੌਕੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਪੰਜਾਬ ਦੇ ਮੱੁਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚੱਲ ਰਹੀ ਆਪ ਪਾਰਟੀ ਦੀ ਸਰਕਾਰ ਵਲੋਂ ਜਿੱਥੇ ਪੰਜਾਬ ਦੇ ਲੋਕਾਂ ਨੰੂ ਚੰਗੀ ਸਿਹਤ ਸਹੂਲਤ ਦੇਣ ਦੇ ਵਾਅਦੇ ਅਨੁਸਾਰ ਪੰਜਾਬ ਦੇ ਵੱਖ-ਵੱਖ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਅੰਦਰ ਆਮ ਆਦਮੀ ਕਲੀਨਿਕ ਖੋਲੇ ਜਾ ਰਹੇ ਹਨ | ਉੱਥੇ ਹੀ ਪੰਜਾਬ ਦੇ ਲੋਕਾਂ ਨੰੂ ਵੱਖ ਵੱਖ ਸਰਕਾਰੀ ਹਸਪਤਾਲਾਂ ਅੰਦਰ ਚੰਗੀਆਂ ਸਿਹਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਜਿਸ ਦਾ ਲੱਖਾਂ ਲੋਕ ਲਾਭ ਲੈ ਰਹੇ ਹਨ | ਇਸ ਮੌਕੇ ਕਮਿਊਨਿਟੀ ਹੈਲਥ ਸੈਂਟਰ ਸਾਹਨੇਵਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਰਮੇਸ਼ ਕੁਮਾਰ ਅਤੇ ਆਮ ਆਦਮੀ ਪਾਰਟੀ ਦੇ ਟਰੇਡ ਵਿੰਗ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਰਾਜਦੀਪ ਭਾਟੀਆ ਵਲੋਂ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੰੂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਰਾਜਦੀਪ ਭਾਟੀਆ ਨੇ ਕਿਹਾ ਕਿ ਅਸੀਂ ਧੰਨਵਾਦੀ ਹਾਂ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦਾ ਜਿਨ੍ਹਾਂ ਨੇ ਕੋਟਕ ਮਹਿੰਦਰਾ ਬੈਂਕ ਵਲੋਂ ਸੀ. ਐੱਸ. ਆਰ. ਫ਼ੰਡ ਰਾਹੀਂ ਕਮਿਊਨਿਟੀ ਹੈਲਥ ਸੈਂਟਰ ਸਾਹਨੇਵਾਲ ਲਈ ਐਂਬੂਲੈਂਸ ਲੈ ਕੇ ਦਿੱਤੀ ਹੈ | ਇਸ ਮੌਕੇ ਸਿਵਲ ਸਰਜਨ ਲੁਧਿਆਣਾ ਰਮਨਦੀਪ ਕੌਰ, ਜਸਵੀਰ ਸਿੰਘ ਖੰਨਾ, ਟਰੇਡ ਵਿੰਗ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਰਾਜਦੀਪ ਭਾਟੀਆ, ਪ੍ਰਧਾਨ ਅੰਮਿ੍ਤਪਾਲ ਸਿੰਘ, ਤੇਜਿੰਦਰ ਸਿੰਘ ਮਿੱਠੂ ਸੰਗਠਨ ਇੰਚਾਰਜ, ਕੁਲਵਿੰਦਰ ਸਿੰਘ ਕਾਲਾ ਸੀਨੀਅਰ ਮੀਤ ਪ੍ਰਧਾਨ ਨਗਰ ਕੌਂਸਲ, ਸਵਰਨ ਸੋਨੀ ਮੀਤ ਪ੍ਰਧਾਨ, ਦਲਜੀਤ ਸਿੰਘ ਬੱਗਾ, ਬਲਾਕ ਪ੍ਰਧਾਨ ਕੁਲਦੀਪ ਐਰੀ, ਪ੍ਰਧਾਨ ਅਜਮੇਰ ਸਿੰਘ ਧਾਲੀਵਾਲ, ਧਰਮਿੰਦਰ ਕੁਮਾਰ ਕਾਲੀ, ਬੱਬੂ ਬਿਰਦੀ, ਇਕਬਾਲ ਸਿੰਘ ਜੰਡਿਆਲੀ ਪੀ. ਏ., ਪੱਪੂ ਤਲਵਾੜਾ, ਸਤਵਿੰਦਰ ਹੈਪੀ, ਕੌਂਸਲਰ ਪਲਵਿੰਦਰ ਸਿੰਘ, ਦੀਪਕ ਦੀਨੰੂ, ਹਰਮੀਤ ਸਿੰਘ ਸੈਂਸ ਆਦਿ ਹਾਜ਼ਰ ਸਨ |