26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

'ਆਪ' ਵਲੋਂ ਨਿਰਮਲ ਸਿੰਘ ਬਿਲਾਸਪੁਰ ਬਲਾਕ ਪ੍ਰਧਾਨ ਨਿਯੁਕਤ

Ad Position 21
No active advertisement
ਅਜੀਤ ਡੈਸਕ 02-01-2026
ਰਾੜਾ ਸਾਹਿਬ, 1 ਜਨਵਰੀ (ਸੁਖਵੀਰ ਸਿੰਘ ਚਣਕੋਈਆਂ)- ਆਮ ਆਦਮੀ ਪਾਰਟੀ ਵੱਲੋਂ ਜਾਰੀ ਕੀਤੀ ਸੂਚੀ ਵਿੱਚ ਹਲਕਾ ਪਾਇਲ ਦੇ ਵਿਧਾਇਕ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਦੀ ਸਿਫ਼ਾਰਿਸ਼ 'ਤੇ ਪਿੰਡ ਬਿਲਾਸਪੁਰ ਦੇ ਨਿਰਮਲ ਸਿੰਘ ਰਿਟਾ. ਡੀ. ਪੀ. ਡੀ. ਉ. (ਮਨਿਸਟਰੀ ਆਫ਼ ਡਿਫੈਂਸ ਭਾਰਤ ਸਰਕਾਰ) ਨੂੰ ਹਲਕਾ ਪਾਇਲ ਤੋ ਬਲਾਕ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਇਸ ਸਮੇਂ ਆਪਣੀ ਨਿਯੁਕਤੀ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਨਵ-ਨਿਯੁਕਤ ਹਲਕਾ ਪਾਇਲ ਤੋ ਬਲਾਕ ਪ੍ਰਧਾਨ ਨਿਰਮਲ ਸਿੰਘ ਬਿਲਾਸਪੁਰ ਨੇ ਸਮੁੱਚੀ ਆਮ ਆਦਮੀ ਪਾਰਟੀ ਹਾਈਕਮਾਂਡ ਅਤੇ ਹਲਕਾ ਪਾਇਲ ਦੇ ਵਿਧਾਇਕ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਮਿਲੀ ਜ਼ਿੰਮੇਵਾਰੀ ਨੂੰ ਲਗਨ ਅਤੇ ਤਨਦੇਹੀ ਨਾਲ ਨਿਭਾਉਣਗੇ | ਇਸ ਸਮੇਂ ਰਿਟਾਇਰਡ ਡੀ. ਪੀ. ਡੀ. ਉ ਨਿਰਮਲ ਸਿੰਘ ਬਿਲਾਸਪੁਰ ਦੀ ਨਿਯੁਕਤੀ ਤੇ ਹਲਕਾ ਪਾਇਲ ਦੇ ਵੱਖ- ਵੱਖ ਪ੍ਰਮੁੱਖ ਆਗੂਆਂ 'ਤੇ ਪਾਰਟੀ ਵਰਕਰਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਕੋਟਕ ਮਹਿੰਦਰਾ ਬੈਂਕ ਵਲੋਂ ਸੀ. ਐੱਸ. ਆਰ. ਫ਼ੰਡ ਵਿਚੋਂ ਕਮਿਊਨਿਟੀ ਹੈਲਥ ਸੈਂਟਰ ਸਾਹਨੇਵਾਲ ਨੰੂ ਦਿੱਤੀ ਐਂਬੂਲੈਂਸ ਨੰੂ... ਅਗਲੀ ਖ਼ਬਰ ਨਿਜ਼ਾਮਪੁਰ 'ਚ ਵਿਧਾਇਕ ਗਿਆਸਪੁਰਾ ਨੇ ਲਿਆ ਵਿਕਾਸ-ਕਾਰਜਾਂ ਦਾ ਜਾਇਜ਼ਾ
Ad Position 24