26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਨਿਜ਼ਾਮਪੁਰ 'ਚ ਵਿਧਾਇਕ ਗਿਆਸਪੁਰਾ ਨੇ ਲਿਆ ਵਿਕਾਸ-ਕਾਰਜਾਂ ਦਾ ਜਾਇਜ਼ਾ

Ad Position 21
No active advertisement
ਅਜੀਤ ਡੈਸਕ 02-01-2026
ਪਾਇਲ, 1 ਜਨਵਰੀ (ਨਿਜ਼ਾਮਪੁਰ, ਰਾਜਿੰਦਰ ਸਿੰਘ)- ਪਿੰਡ ਨਿਜ਼ਾਮਪੁਰ ਵਿਖੇ ਚੱਲ ਰਹੇ ਵਿਕਾਸ-ਕਾਰਜਾਂ ਸਬੰਧੀ ਹਲਕਾ ਪਾਇਲ ਦੇ ਵਿਧਾਇਕ ਇੰਜ: ਮਨਵਿੰਦਰ ਸਿੰਘ ਗਿਆਸਪੁਰਾ ਨੇ ਬੀ. ਡੀ. ਪੀ. ਓ ਮਲੌਦ ਸੁਖਜੀਤ ਕੌਰ, ਪੰਚਾਇਤ ਅਫ਼ਸਰ ਪਵਿੱਤਰ ਸਿੰਘ, ਜੇ. ਈ. ਜਸਪ੍ਰੀਤ ਸਿੰਘ ਤੇ ਸਰਪੰਚ ਲਖਵੀਰ ਸਿੰਘ ਦੀ ਹਾਜਰੀ ਦੌਰਾਨ ਪਿੰਡ ਵਿਚ ਪੈਦਲ ਘੁੰਮ ਕੇ ਸੱਥਾਂ ਤੱਕ ਪਹੁੰਚਦਿਆਂ ਲੋਕਾਂ ਦੀਆਂ ਨਿੱਜੀ ਅਤੇ ਸਾਂਝੇ ਵਿਕਾਸ-ਕਾਰਜਾਂ ਬਾਰੇ ਸਮੱਸਿਆਵਾਂ ਸੁਣੀਆਂ | ਉਨ੍ਹਾਂ ਕਿਹਾ ਕਿ ਹਲਕਾ ਪਾਇਲ ਦੇ ਪਿੰਡਾਂ ਅੰਦਰ ਸਰਵ ਪੱਖੀ ਵਿਕਾਸ ਲਈ ਕਿਸੇ ਵੀ ਕਿਸਮ ਦੀ ਕੋਈ ਘਾਟ ਮਹਿਸੂਸ ਨਹੀਂ ਹੋਣ ਦਿੱਤੀ ਜਾਵੇਗੀ | ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਵਿਕਾਸ- ਕਾਰਜ ਜੰਗੀ ਪੱਧਰ 'ਤੇ ਚੱਲ ਰਹੇ ਹਨ | ਇਸ ਮੌਕੇ ਗੁਰਪਿੰਦਰ ਸਿੰਘ ਬੱਬੂ, ਬਲਵਿੰਦਰ ਸਿੰਘ, ਬੂਟਾ ਸਿੰਘ, ਧਰਮਿੰਦਰ ਸਿੰਘ, ਬਲਵਿੰਦਰ ਸਿੰਘ ਵਿੰਦਰੀ (ਸਾਰੇ ਪੰਚ), ਬਲਵੀਰ ਸਿੰਘ, ਨੰਬਰਦਾਰ ਜਗਰੂਪ ਸਿੰਘ, ਪ੍ਰਧਾਨ ਜਗਮੇਲ ਸਿੰਘ ਜੱਗੀ, ਅਵਤਾਰ ਸਿੰਘ, ਗੁਰਮੀਤ ਸਿੰਘ, ਨਾਜਰ ਸਿੰਘ ਫੌਜੀ, ਸਰਨਜੀਤ ਸਿੰਘ ਕਾਲਾ, ਬੇਅੰਤ ਸਿੰਘ ਬਾਈ, ਦਿਲਬਾਗ ਸਿੰਘ, ਲਖਵੀਰ ਸਿੰਘ ਰਾਜੂ, ਕੁਲਵਿੰਦਰ ਸਿੰਘ, ਜਗਤਾਰ ਸਿੰਘ ਕਾਕਾ, ਸ਼ਮਸ਼ੇਰ ਸਿੰਘ, ਪਵਨਦੀਪ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 'ਆਪ' ਵਲੋਂ ਨਿਰਮਲ ਸਿੰਘ ਬਿਲਾਸਪੁਰ ਬਲਾਕ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਪਿੰਡ ਬੇਰ ਕਲਾਂ 'ਚ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ
Ad Position 24