26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਗੁ. ਮੰਜੀ ਸਾਹਿਬ ਕੋਟਾਂ ਸਮੇਤ ਇਲਾਕੇ ਦੇ ਗੁਰੂ ਘਰਾਂ 'ਚ ਨਵੇਂ ਸਾਲ ਦੀ ਆਮਦ 'ਤੇ ਸੰਗਤਾਂ ਨੇ ਕੀਤੀ ਅਰਦਾਸ

Ad Position 21
No active advertisement
ਅਜੀਤ ਡੈਸਕ 02-01-2026
ਬੀਜਾ, 1 ਜਨਵਰੀ (ਕਸ਼ਮੀਰਾ ਸਿੰਘ ਬਗ਼ਲੀ)-ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ ਨਵੇਂ ਸਾਲ ਦੀ ਆਮਦ ਨੂੰ ਮੁੱਖ ਰੱਖਦਿਆਂ ਇਲਾਕੇ ਦੀਆਂ ਸੰਗਤਾਂ ਅੱਜ ਸਵੇਰੇ ਤੜਕੇ ਤੋਂ ਹੀ ਗੁਰੂ ਘਰ ਨਤਮਸਤਕ ਹੋਈਆਂ | ਇਸ ਮੌਕੇ ਸੰਗਤਾਂ ਵਲੋਂ ਜਿੱਥੇ ਆਪਣੇ ਪਰਿਵਾਰ ਦੀ ਅਰਦਾਸ ਕੀਤੀ ਉੱਥੇ ਸਰਬਤ ਦੇ ਭਲੇ ਦੀ ਅਰਦਾਸ ਵੀ ਕੀਤੀ | ਇਸ ਮੌਕੇ ਕਥਾਵਾਚਕ, ਰਾਗੀ ਜਥਿਆਂ ਨੇ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ | ਇਸ ਤਰ੍ਹਾਂ ਹੀ ਇਲਾਕੇ ਦੇ ਪਿੰਡ ਬੀਜਾ, ਜਸਪਾਲੋਂ, ਬਰਮਾਲੀਪੁਰ, ਕੋਟ, ਮਹਿੰਦੀਪੁਰ, ਦਹੇੜੂ, ਹਰਬੰਸਪੁਰਾ, ਰੂਪਾ, ਬਗਲੀ ਕਲਾਂ, ਬਗਲੀ ਖ਼ੁਰਦ, ਅਜਲੋਦ, ਲੋਪੋਂ, ਰੁਪਾਲੋਂ, ਘੁੰਗਰਾਲੀ, ਕਿਸ਼ਨਗੜ੍ਹ ਆਦਿ ਗੁਰੂ ਘਰਾਂ ਵਿਖੇ ਵੀ ਨਗਰ ਦੀਆਂ ਸੰਗਤਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ |
Ad Position 22
No active advertisement
ਪਿਛਲੀ ਖ਼ਬਰ ਮਾਂ ਨੈਣਾ ਦੇਵੀ ਕਲੱਬ ਵਲੋਂ ਚਾਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮੌਕੇ ਫਲਾਂ ਦਾ ਲੰਗਰ ਅਗਲੀ ਖ਼ਬਰ ਛੋਟੇ ਸਾਹਿਬਜ਼ਾਦਿਆਂ ਅਤੇ ਬਾਬਾ ਮੋਤੀ ਰਾਮ ਮਹਿਰਾ ਦੀ ਯਾਦ 'ਚ ਲਗਾਇਆ ਦੁੱਧ ਦਾ ਲੰਗਰ <br/>
Ad Position 24