26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਡੀਪੂ ਹੋਲਡਰ ਯੂਨੀਅਨ ਵਲੋਂ ਹੈਦਰਾਬਾਦ 'ਚ ਨੈਸ਼ਨਲ ਮੀਟਿੰਗ 7 ਨੂੰ- ਸਿੱਧੂ, ਅੜੈ੍ਹਚਾਂ

Ad Position 21
No active advertisement
ਅਜੀਤ ਡੈਸਕ 02-01-2026
ਰਾੜਾ ਸਾਹਿਬ, 1 ਜਨਵਰੀ (ਸੁਖਵੀਰ ਸਿੰਘ ਚਣਕੋਈਆਂ)- ਜਨਤਕ ਵੰਡ ਪ੍ਰਣਾਲੀ ਅਧੀਨ ਦੇਸ਼ ਦੇ ਕਰੀਬ 82 ਕਰੋੜ ਲੋਕਾਂ ਨੂੰ ਸਸਤੀਆਂ ਤੇ ਮੁਫ਼ਤ ਵਸਤਾਂ ਦੀ ਵੰਡ ਕਰ ਰਹੇ ਭਾਰਤ ਦੇ 6 ਲੱਖ ਡੀਪੂ ਹੋਲਡਰਾਂ ਦੀਆ ਹੱਕੀ ਮੰਗਾਂ ਦੀ ਪੂਰਤੀ ਲਈ ਰੂਪ ਰੇਖਾ ਉਲੀਕਣ ਵਾਸਤੇ ਕੌਮੀ ਨੈਸ਼ਨਲ ਮੀਟਿੰਗ 7 ਜਨਵਰੀ ਨੂੰ ਹੈਦਰਾਬਾਦ ਵਿਖੇ ਬੁਲਾਈ ਗਈ ਹੈ | ਯੂਨੀਅਨ ਦੇ ਉਪ ਪ੍ਰਧਾਨ ਗੁਰਜਿੰਦਰ ਸਿੰਘ ਸਿੱਧੂ ਅਤੇ ਕੌਮੀ ਸਹਾਇਕ ਸਕੱਤਰ ਕਰਮਜੀਤ ਸਿੰਘ ਅੜੈ੍ਹਚਾਂ ਨੇ ਦਸਿਆ ਇਸ ਨੈਸ਼ਨਲ ਮੀਟਿੰਗ 'ਚ ਡੀਪੂ ਹੋਲਡਰਾਂ ਦੀਆਂ ਹੱਕੀ ਮੰਗਾ ਜਿਵੇਂ ਕਿ ਇੱਕ ਦੇਸ਼ ਇੱਕ ਰਾਸ਼ਨ ਕਾਰਡ ਕਰਨਾ, ਡੀਪੂ ਹੋਲਡਰ ਨੂੰ 10 ਲੱਖ ਬੀਮਾ ਯੋਜਨਾ 'ਚ ਸ਼ਾਮਿਲ ਕਰਨਾ ਅਤੇ 2 ਰੁਪਏ ਕਣਕ 'ਤੇ 3 ਰੁਪਏ ਚਾਵਲ ਵਾਲੇ ਕੋਟੇ ਨੂੰ ਮੁੜ ਤੋਂ ਬਹਾਲ ਕਰਨਾ ਅਤੇ ਬਜਟ 2026 ਦੇ ਵਿਚ ਡੀਪੂ ਹੋਲਡਰ ਦੇ ਕਮਿਸ਼ਨ ਵਿਚ ਵਾਧਾ ਕਰਨਾ ਆਦਿ ਸਮੱਸਿਆਵਾਂ 'ਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਇਹ ਮੀਟਿੰਗ ਵਿੱਚ ਜਿੱਥੇ ਉੱਚ ਕੋਟੀ ਦੇ ਨੇਤਾ ਸ਼ਿਰਕਤ ਕਰਨਗੇ, ਉੱਥੇ ਹੀ ਮੀਟਿੰਗ ਦੀ ਪ੍ਰਧਾਨਗੀ ਯੂਨੀਅਨ ਦੇ ਕੌਮੀ ਪ੍ਰਧਾਨ ਕਿ੍ਸ਼ਨਾ ਮੂਰਤੀ ਅਤੇ ਕੌਮੀ ਜਨਰਲ ਸਕੱਤਰ ਬਿਸੰਬਰ ਬਾਸੂ ਵਲੋਂ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਲਹਿਰਾ ਵਿਖੇ ਨਵੇਂ ਸਾਲ ਦੀ ਆਮਦ 'ਤੇ ਚਾਹ, ਪਕੌੜਿਆਂ ਦਾ ਲੰਗਰ ਲਗਾਇਆ ਅਗਲੀ ਖ਼ਬਰ ਮਾਂ ਨੈਣਾ ਦੇਵੀ ਕਲੱਬ ਵਲੋਂ ਚਾਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮੌਕੇ ਫਲਾਂ ਦਾ ਲੰਗਰ
Ad Position 24