14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਖੰਨਾ 'ਚ ਪੁਲਿਸ ਦੀ ਵੱਡੀ ਕਾਰਵਾਈ

Ad Position 21
No active advertisement
ਅਜੀਤ ਡੈਸਕ 03-01-2026

• ਨਾਕੇ ਦੌਰਾਨ 23 ਲੱਖ ਰੁਪਏ ਕੈਸ਼ ਬਰਾਮਦ • ਕਈ ਨਸ਼ਾ ਤਸਕਰ ਵੀ ਫੜੇ
ਖੰਨਾ, 2 ਜਨਵਰੀ (ਹਰਜਿੰਦਰ ਸਿੰਘ ਲਾਲ)-ਖੰਨਾ ਪੁਲਿਸ ਵਲੋਂ ਐੱਸ. ਐੱਸ. ਪੀ. ਜਯੋਤੀ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਹੇਠ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਵੱਡੀ ਸਫਲਤਾ ਮਿਲੀ ਹੈ | ਨਾਕਾਬੰਦੀ ਦੌਰਾਨ ਖੰਨਾ ਪੁਲਿਸ ਨੇ 23 ਲੱਖ ਰੁਪਏ ਨਕਦ ਰਕਮ ਬਰਾਮਦ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਖੰਨਾ ਦੇ ਡੀ.ਐੱਸ.ਪੀ. ਵਿਨੋਦ ਕੁਮਾਰ ਨੇ ਦੱਸਿਆ ਕਿ ਖੰਨਾ ਸਬ ਡਵੀਜ਼ਨ ਦੇ ਤਿੰਨੇ ਥਾਣਿਆਂ ਵਲੋਂ ਪਿਛਲੇ ਇੱਕ ਮਹੀਨੇ ਦੌਰਾਨ ਕਾਫ਼ੀ ਸ਼ਾਨਦਾਰ ਕਾਰਗੁਜ਼ਾਰੀ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਥਾਣਾ ਸਿਟੀ-2 ਵਿਚ ਪਿਛਲੇ ਇੱਕ ਮਹੀਨੇ ਵਿਚ ਕੁੱਲ 30 ਕੇਸ ਦਰਜ ਹੋਏ, ਜਿਨ੍ਹਾਂ ਵਿਚੋਂ 11 ਕੇਸ ਐਨ. ਡੀ. ਪੀ. ਐੱਸ. ਐਕਟ ਤਹਿਤ ਦਰਜ ਕੀਤੇ ਗਏ ਹਨ | ਡੀ. ਐੱਸ. ਪੀ. ਨੇ ਦੱਸਿਆ ਕਿ ਨਸ਼ਾ ਤਸਕਰੀ ਖ਼ਿਲਾਫ਼ ਕਾਰਵਾਈ ਦੌਰਾਨ ਪੁਲਿਸ ਵਲੋਂ ਭੁੱਕੀ 1 ਕੁਇੰਟਲ 60 ਕਿੱਲੋਗਰਾਮ, ਗਾਂਜਾ 4 ਕਿੱਲੋਗਰਾਮ, ਹੈਰੋਇਨ 166 ਗ੍ਰਾਮ, ਡਰੱਗ ਪਾਊਡਰ 20 ਗ੍ਰਾਮ ਬਰਾਮਦ ਕੀਤਾ ਗਿਆ ਹੈ | ਇਸ ਦੇ ਨਾਲ ਹੀ ਚੋਰੀ ਦੇ ਮਾਮਲਿਆਂ ਵਿਚ ਕਈ ਚੋਰੀਸ਼ੁਦਾ ਮੋਟਰਸਾਈਕਲ ਵੀ ਬਰਾਮਦ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਸਰਕਾਰ ਅਤੇ ਉੱਚ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਸ਼ਿਆਂ 'ਤੇ ਕਾਬੂ ਪਾਉਣ ਲਈ ਪੁਲਿਸ ਵਲੋਂ ਕਾਰਡਨ ਐਂਡ ਸਰਚ ਆਪਰੇਸ਼ਨ, ਨਾਕਾਬੰਦੀ ਅਤੇ ਗਸ਼ਤ ਲਗਾਤਾਰ ਜਾਰੀ ਹੈ | ਇਸ ਦੇ ਨਾਲ ਹੀ ਲੋਕਾਂ ਨੂੰ ਜਾਗਰੂਕ ਕਰਨ ਲਈ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਹਨ | ਡੀ. ਐੱਸ. ਪੀ. ਵਿਨੋਦ ਕੁਮਾਰ ਨੇ ਦੱਸਿਆ ਕਿ ਸਾਲ 2026 ਦੀ ਸ਼ੁਰੂਆਤ ਤੋਂ ਹੀ ਪੁਲਿਸ ਵਲੋਂ ਸਰਚ ਆਪਰੇਸ਼ਨ ਤੇਜ਼ ਕੀਤੇ ਗਏ ਹਨ | ਅੱਜ ਵੀ ਨਾਕੇ ਦੌਰਾਨ 23 ਲੱਖ ਰੁਪਏ ਕੈਸ਼ ਬਰਾਮਦ ਕੀਤਾ ਗਿਆ | ਪ੍ਰਾਰੰਭਿਕ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਹ ਰਕਮ ਇੱਕ ਟਰੈਵਲ ਐਂਡ ਐਕਸਚੇਂਜ ਕੰਪਨੀ ਨਾਲ ਸੰਬੰਧਿਤ ਹੈ, ਜਿਸ ਦਾ ਹੈੱਡਕੁਆਟਰ ਜਲੰਧਰ ਵਿਚ ਹੈ | ਦੱਸਿਆ ਜਾ ਰਿਹਾ ਹੈ ਕਿ ਦਿੱਲੀ ਤੋਂ ਰਾਹੁਲ ਨਾਂ ਦਾ ਵਿਅਕਤੀ ਇਹ ਰਕਮ ਜਲੰਧਰ ਵੱਲ ਲੈ ਕੇ ਜਾ ਰਿਹਾ ਸੀ | ਉਨ੍ਹਾਂ ਕਿਹਾ ਕਿ ਆਰ.ਬੀ.ਆਈ. ਦੀਆਂ ਗਾਈਡ ਲਾਈਨਾਂ ਅਨੁਸਾਰ ਇੰਨੀ ਵੱਡੀ ਨਕਦੀ ਰਕਮ ਲਿਜਾਣ 'ਤੇ ਸਵਾਲ ਖੜੇ ਹੁੰਦੇ ਹਨ | ਇਸ ਲਈ ਇਸ ਮਾਮਲੇ ਦੀ ਗੰਭੀਰ ਜਾਂਚ ਕੀਤੀ ਜਾ ਰਹੀ ਹੈ ਅਤੇ ਇਨਕਮ ਟੈਕਸ ਵਿਭਾਗ ਨੂੰ ਵੀ ਸੂਚਿਤ ਕੀਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਨਵੇਂ ਸਾਲ ਮੌਕੇ ਨਸ਼ਿਆਂ ਵਿਰੁੱਧ ਕਾਰਵਾਈ ਕਰਦਿਆਂ 10.72 ਗ੍ਰਾਮ ਹੈਰੋਇਨ ਸਮੇਤ 2 ਕਾਬੂ ਅਗਲੀ ਖ਼ਬਰ ਦੋਰਾਹਾ ਪੁਲਿਸ ਨੇ ਵਿਅਕਤੀ ਨੂੰ 144 ਗੱਟੂ ਚਾਈਨਾ ਡੋਰ ਸਮੇਤ ਕੀਤਾ ਗਿ੍ਫ਼ਤਾਰ
Ad Position 24