ਮਾਛੀਵਾੜਾ ਸਾਹਿਬ, 2 ਜਨਵਰੀ (ਰਾਜਦੀਪ ਸਿੰਘ ਅਲਬੇਲਾ)-ਨਵੇਂ ਸਾਲ 2026 ਦੀ ਸ਼ੁਰੂਆਤ ਮੌਕੇ ਸੰਗਤਾਂ ਗੁਰੂ ਘਰ ਵਿਚ ਨਤਮਸਤਕ ਹੋਈਆਂ ਜਿੱਥੇ ਕੁੱਝ ਲੋਕਾਂ ਵਲੋਂ ਵੱਖ-ਵੱਖ ਥਾਵਾਂ 'ਤੇ ਜਸ਼ਨ ਮਨਾਏ ਜਾਂਦੇ ਹਨ | ਉੱਥੇ ਹੀ ਬਾਰਸ਼ ਦੇ ਬਾਵਜੂਦ ਇਤਿਹਾਸਕ ਗੁਰਦੁਆਰਾ ਸ਼੍ਰੀ ਚਰਨ ਕੰਵਲ ਸਾਹਿਬ ਵਿਖੇ ਸੰਗਤਾਂ ਵੱਡੀ ਗਿਣਤੀ 'ਚ ਪੁੱਜੀਆਂ | ਗੁਰਦੁਆਰਾ ਸਾਹਿਬ ਦੇ ਮੈਨੇਜਰ ਜਸਵੀਰ ਸਿੰਘ ਮੰਗਲੀ ਨੇ ਦੱਸਿਆ ਕਿ ਅੱਜ ਨਵੇਂ ਸਾਲ ਦੇ ਪਹਿਲੇ ਦਿਨ ਮੌਸਮ ਵਿਚ ਬਦਲਾਅ ਆਇਆ ਅਤੇ ਸਵੇਰ ਸਮੇਂ ਤੋਂ ਕਿਣ-ਮਿਣ ਹੁੰਦੀ ਰਹੀ ਅਤੇ ਬਾਰਸ਼ ਦੇ ਬਾਵਜੂਦ ਵੀ ਸੰਗਤਾਂ ਗੁਰੂ ਘਰ ਪੁੱਜੀਆਂ | ਸਖ਼ਤ ਠੰਢ ਹੋਣ ਦੇ ਬਾਵਜੂਦ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਸੰਗਤਾਂ ਵਲੋਂ ਪਵਿੱਤਰ ਸਰੋਵਰ 'ਚ ਚੁੱਭੀ ਲਗਾਉਣ ਉਪਰੰਤ ਇਤਿਹਾਸਕ ਖੂਹ ਸਾਹਿਬ ਦਾ ਜਲ ਛਕਿਆ ਅਤੇ ਇਤਿਹਾਸਕ ਜੰਡ ਸਾਹਿਬ ਦੇ ਦਰਸ਼ਨ ਕੀਤੇ | ਨਵੇਂ ਸਾਲ ਮੌਕੇ ਢਾਡੀ ਜਥਿਆਂ ਵਲੋਂ ਸੰਗਤਾਂ ਨੂੰ ਗੁਰੂ ਇਤਿਹਾਸ ਤੋਂ ਜਾਣੂ ਕਰਵਾਇਆ ਅਤੇ ਸਰਬੱਤ ਦਾ ਭਲਾ ਮੰਗਿਆ | ਇਸ ਮੌਕੇ ਹੈੱਡ ਗ੍ਰੰਥੀ ਹਰਪਾਲ ਸਿੰਘ ਗੁਰਮੁਖ, ਕਥਾ ਵਾਚਕ ਭਾਈ ਇਕਨਾਮ ਸਿੰਘ, ਗ੍ਰੰਥੀ ਗੁਰਪ੍ਰੀਤ ਸਿੰਘ, ਗ੍ਰੰਥੀ ਬਲਦੇਵ ਸਿੰਘ, ਸੇਵਾਦਾਰ ਕਰਨੈਲ ਸਿੰਘ, ਖ਼ਜ਼ਾਨਚੀ ਜਸਪਿੰਦਰ ਸਿੰਘ, ਅਮਰਿੰਦਰ ਸਿੰਘ ਹਾਜ਼ਰ ਸਨ |