11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਕਬੱਡੀ ਖਿਡਾਰੀ ਆਸ਼ੂ ਲਸਾੜਾ ਦਾ ਟਰੈਕਟਰ ਜਿੱਤਣ 'ਤੇ ਵਿਧਾਇਕ ਗਿਆਸਪੁਰਾ ਨੇ ਕੀਤਾ ਸਨਮਾਨ

Ad Position 21
No active advertisement
ਅਜੀਤ ਡੈਸਕ 04-01-2026
ਮਲੌਦ, 3 ਜਨਵਰੀ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਪਿੰਡ ਲਸਾੜਾ ਦੇ ਜੰਮਪਲ ਕਬੱਡੀ ਖਿਡਾਰੀ ਜਿੰਦਰਾ ਲਸਾੜਾ ਦੇ ਹੋਣਹਾਰ ਸਪੁੱਤਰ ਆਸ਼ੂ ਲਸਾੜਾ ਨੇ ਮੁੱਲਾਂਵਾਲ (ਗੁਰਦਾਸਪੁਰ) ਕਬੱਡੀ ਕੱਪ 'ਤੇ ਬੈੱਸਟ ਰੇਡਰ ਵਜੋਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਫੋਰਡ 3600 ਮਾਅਰਕਾ ਟਰੈਕਟਰ ਜਿੱਤਿਆ | ਜਿਸ ਦੀ ਖ਼ੁਸ਼ੀ ਵਿਚ ਹਲਕਾ ਪਾਇਲ ਦੇ ਵਿਧਾਇਕ ਇੰਜ: ਮਨਵਿੰਦਰ ਸਿੰਘ ਗਿਆਸਪੁਰਾ ਨੇ ਆਸ਼ੂ ਲਸਾੜਾ ਦੇ ਘਰ ਪਹੁੰਚ ਕੇ ਵਧਾਈ ਦਿੰਦਿਆਂ ਵਿਸ਼ੇਸ਼ ਸਨਮਾਨ ਕੀਤਾ | ਉਨ੍ਹਾਂ ਕਿਹਾ ਕਿ ਮਾਂ ਖੇਡ ਕਬੱਡੀ ਵਿਚ ਇਲਾਕੇ ਦਾ ਨਾਂਅ ਰੌਸ਼ਨ ਕਰਨ ਵਾਲੇ ਨੌਜਵਾਨ ਉੱਪਰ ਸਾਨੂੰ ਮਾਣ ਹੈ ਅਤੇ ਅਸੀਂ ਇਹੋ-ਜਿਹੇ ਨੌਜਵਾਨਾਂ ਉੱਪਰ ਭਵਿੱਖ ਵਿਚ ਹੋਰ ਵਧੇਰੇ ਆਸ ਤੇ ਉਮੀਦ ਕਰਦੇ ਹਾਂ ਜੋ ਆਪਣੇ ਤਜਰਬੇ ਨਾਲ ਕਬੱਡੀ ਦੇ ਖੇਤਰ ਵਿਚ ਹੋਰ ਵੀ ਚੰਗਾ ਪ੍ਰਦਰਸ਼ਨ ਕਰਕੇ ਆਪਣੇ ਮਾਪਿਆਂ, ਨਗਰ ਅਤੇ ਇਲਾਕੇ ਦਾ ਨਾਂਅ ਰੌਸ਼ਨ ਕਰ ਸਕੇ | ਇਸ ਮੌਕੇ ਬਲਾਕ ਸੰਮਤੀ ਮੈਂਬਰ ਦਵਿੰਦਰ ਸਿੰਘ ਲਸਾੜਾ, ਸਰਪੰਚ ਸਕਿੰਦਰ ਸਿੰਘ, ਸਾਬਕਾ ਸਰਪੰਚ ਜਤਿੰਦਰਪਾਲ ਸਿੰਘ, ਗੁਰਨਾਮ ਸਿੰਘ, ਟਹਿਲ ਸਿੰਘ, ਰਾਮ ਸਿੰਘ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਗਰ ਕੀਰਤਨ ਦਾ ਮਾਤਾ ਗੰਗਾ ਖ਼ਾਲਸਾ ਕਾਲਜ ਮੰਜੀ ਸਾਹਿਬ ਕੋਟਾਂ ਨੇ ਕੀਤਾ ਭਰਵਾਂ ਸਵਾਗਤ ਅਗਲੀ ਖ਼ਬਰ ਸਿਹੌੜਾ 'ਚ ਵਿਧਾਇਕ ਗਿਆਸਪੁਰਾ ਦਾ ਸਨਮਾਨ
Ad Position 24