ਮਲੌਦ, 4 ਜਨਵਰੀ (ਦਿਲਬਾਗ ਸਿੰਘ ਚਾਪੜਾ)- ਹਲਕਾ ਵਿਧਾਇਕ ਇੰਜ: ਮਨਵਿੰਦਰ ਸਿੰਘ ਗਿਆਸਪੁਰਾ ਵਲੋਂ ਪਿੰਡਾਂ ਦੇ ਸਰਬਪੱਖੀ ਵਿਕਾਸ ਨੂੰ ਮੁੱਖ ਰੱਖਦਿਆਂ ਅਧਿਕਾਰੀਆਂ ਨੂੰ ਨਾਲ ਲੈ ਕੇ ਪੰਚਾਇਤਾਂ ਅਤੇ ਪਾਰਟੀ ਵਰਕਰਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ | ਇਸੇ ਤਹਿਤ ਪਿੰਡ ਆਲਮਪੁਰ ਚਾਪੜਾ ਵਿੱਚ ਸਰਪੰਚ ਵੀਰਵਰਿੰਦਰ ਸਿੰਘ ਗਿੰਦੀ ਦੇ ਘਰ ਬੀ. ਡੀ. ਪੀ. ਓ ਮਲੌਦ ਸੁਖਦੀਪ ਕੌਰ ਅਤੇ ਪੰਚਾਇਤ ਅਫਸਰ ਪਵਿੱਤਰ ਸਿੰਘ ਸਮੇਤ ਪੁੱਜੇ ਹਲਕਾ ਵਿਧਾਇਕ ਨੇ ਪਿੰਡ ਵਿਚ ਹੋਣ ਵਾਲੇ ਵਿਕਾਸ ਕਾਰਜਾਂ ਬਾਰੇ ਵਿਚਾਰ ਵਟਾਂਦਰਾ ਕੀਤਾ | ਇੰਜ: ਗਿਆਸਪੁਰਾ ਨੇ ਕਿਹਾ ਕਿ ਹਲਕਾ ਪਾਇਲ ਵਿੱਚ ਉਹ ਲੋਕਾਂ ਦਾ ਪੁੱਤਰ ਅਤੇ ਭਰਾ ਬਣ ਕੇ ਆਏ ਸਨ ਅਤੇ ਇਸੇ ਰਿਸ਼ਤੇ ਨੂੰ ਕਾਇਮ ਰੱਖਣਗੇ | ਇਸ ਸਮੇਂ ਸਰਪੰਚ ਪਰਮਿੰਦਰ ਕੌਰ, ਸਾਬਕਾ ਸਰਪੰਚ ਕੁਲਵਿੰਦਰ ਕੌਰ, ਸੰਦੀਪ ਸਿੰਘ ਪੰਚ, ਮੋਹਣਦੀਪ ਸਿੰਘ ਪੰਚ, ਹੈਰੀ ਸਰਾਓਾ, ਪ੍ਰਧਾਨ ਰਜਿੰਦਰ ਸਿੰਘ, ਨੰਬਰਦਾਰ ਰਮਨਦੀਪ ਸਿੰਘ, ਸਰਪੰਚ ਜਗਤਾਰ ਸਿੰਘ ਫਿਰੋਜਪੁਰ ਆਦਿ ਵੀ ਹਾਜ਼ਰ ਸਨ | ਸਰਪੰਚ ਵੀਰਦਵਿੰਦਰ ਸਿੰਘ ਵਲੋਂ ਇੰਜ: ਗਿਆਸਪੁਰਾ, ਸੁਖਦੀਪ ਕੌਰ ਅਤੇ ਪੰਚਾਇਤ ਅਫ਼ਸਰ ਪਵਿੱਤਰ ਸਿੰਘ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ |