ਖੰਨਾ, 23 ਜਨਵਰੀ (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ ਵਿਚ ਬਹੁਤ ਜ਼ਿਆਦਾ ਮੀਂਹ ਪੈਣ ਕਾਰਨ ਬਸੰਤ ਦੇ ਤਿਉਹਾਰ ਮੌਕੇ ਇਕ ਵੀ ਪਤੰਗ ਨਹੀਂ ਉੱਡ ਸਕਿਆ | ਬਸੰਤ ਪ੍ਰੇਮੀ ਇਸ ਨਾਲ ਬਹੁਤ ਹੀ ਜ਼ਿਆਦਾ ਮਾਯੂਸ ਹੋ ਗਏ ਹਨ | ਇਸ ਲਈ ਕਾਈਟ ਫਲਾਇੰਗ ਐਸੋਸੀਏਸ਼ਨ ਦੇ ਪ੍ਰਧਾਨ ਜਸਵਿੰਦਰ ਸਿੰਘ ਮੋਤੀ ਨੇ ਆਪਣੇ ਸਮੂਹ ਸਹਿਯੋਗੀਆਂ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਇਹ ਕਿਹਾ ਕਿ ਹੁਣ ਪੰਜਾਬ ਵਿਚ ਅਤੇ ਖ਼ਾਸ ਕਰ ਕੇ ਖੰਨਾ ਅਤੇ ਆਸਪਾਸ ਦੇ ਸ਼ਹਿਰਾਂ ਜਿਨ੍ਹਾਂ ਵਿਚ ਮੀਂਹ ਪੈਣ ਕਾਰਨ ਪਤੰਗਬਾਜ਼ੀ ਨਹੀਂ ਹੋ ਸਕੀ | ਹੁਣ ਇਹ ਬਸੰਤ ਦਾ ਤਿਉਹਾਰ ਐਤਵਾਰ 25 ਜਨਵਰੀ 2026 ਨੂੰ ਮਨਾਇਆ ਜਾਵੇਗਾ | ਇਸ ਮੌਕੇ ਉਨ੍ਹਾਂ ਨਾਲ ਦੀਪਕ ਸ਼ਰਮਾ, ਰਾਜਪਾਲ, ਹਰਪ੍ਰੀਤ ਸਿੰਘ, ਹਰਿਸ਼ਰਨ ਸਵੀ, ਅਮਨ ਭਾਟੀਆ, ਗੁਰਸਿਮਰਨ ਸਿੰਘ, ਗੁਰਅੰਮਿ੍ਤਪਾਲ ਸਿੰਘ, ਹਰਸਿਮਰਨਜੀਤ ਸਿੰਘ, ਰਾਕੇਸ਼ ਚੌਹਾਨ, ਕਿਰਨ ਕਪਲਿਸ਼ ਆਦਿ ਹਾਜ਼ਰ ਸਨ |