11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਅਪਰਾਧ ਨੂੰ ਨੱਥ ਪਾਉਣ ਲਈ ਪੁਲਿਸ ਕਿਰਾਏਦਾਰਾਂ ਦੀ ਜਾਂਚ ਕਰਨ ਲੱਗੀ

Ad Position 21
No active advertisement
ਅਜੀਤ ਡੈਸਕ 24-01-2026
ਮਾਛੀਵਾੜਾ ਸਾਹਿਬ, 23 ਜਨਵਰੀ (ਰਾਜਦੀਪ ਸਿੰਘ ਅਲਬੇਲਾ)-ਪੁਲਿਸ ਜ਼ਿਲ੍ਹਾ ਖੰਨਾ ਦੇ ਐੱਸ. ਐੱਸ. ਪੀ. ਦਰਪਨ ਆਹਲੂਵਾਲੀਆ ਅਤੇ ਡੀ. ਐੱਸ. ਪੀ. ਤਰਲੋਚਨ ਸਿੰਘ ਦੇ ਨਿਰਦੇਸ਼ਾਂ 'ਤੇ ਮਾਛੀਵਾੜਾ ਪੁਲਿਸ ਵਲੋਂ ਅਪਰਾਧ ਨੂੰ ਨੱਥ ਪਾਉਣ ਲਈ ਇਲਾਕੇ ਵਿਚ ਕਿਰਾਏਦਾਰਾਂ ਦੀ ਜਾਂਚ ਕੀਤੀ ਗਈ | ਅੱਜ ਥਾਣਾ ਮੁਖੀ ਪਵਿੱਤਰ ਸਿੰਘ, ਕਰਨੈਲ ਸਿੰਘ, ਸੰਜੀਵ ਕੁਮਾਰ, ਅਮਰਜੀਤ ਸਿੰਘ ਅਤੇ ਹੋਰ ਪੁਲਸ ਟੀਮਾਂ ਵਲੋਂ ਘਰਾਂ ਵਿਚ ਜਾ ਕੇ ਕਿਰਾਏਦਾਰਾਂ ਸਬੰਧੀ ਵੇਰਵੇ ਇਕੱਤਰ ਕੀਤੇ ਗਏ | ਡੀ. ਐੈੱਸ. ਪੀ. ਤਰਲੋਚਨ ਸਿੰਘ ਨੇ ਕਿਹਾ ਕਿ ਕਈ ਵਾਰ ਕਿਰਾਏਦਾਰ ਅਪਰਾਧ ਕਰ ਕੇ ਰਫੂਚੱਕਰ ਹੋ ਜਾਂਦਾ ਹੈ | ਪਰ ਮਕਾਨ ਮਾਲਕ ਜਾਂ ਪੁਲਿਸ ਕੋਲ ਉਸ ਸਬੰਧੀ ਕੋਈ ਰਿਕਾਰਡ ਨਾ ਹੋਣ ਕਾਰਨ ਅਜਿਹੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਵਿਚ ਮੁਸ਼ਕਿਲ ਆਉਂਦੀ ਹੈ | ਇਸ ਤੋਂ ਇਲਾਵਾ ਕਈ ਅਪਰਾਧਿਕ ਵਿਅਕਤੀ ਬਾਹਰਲੇ ਸੂਬਿਆਂ ਵਿਚ ਜੁਰਮ ਕਰ ਪੰਜਾਬ ਵਿਚ ਆ ਕੇ ਕਿਰਾਏ 'ਤੇ ਰਹਿਣ ਲੱਗ ਜਾਂਦੇ ਹਨ ਜੋ ਕਿ ਇੱਥੇ ਦੀ ਅਮਨ, ਕਾਨੰੂਨ ਦੀ ਸਥਿਤੀ ਲਈ ਖ਼ਤਰਾ ਹਨ | ਇਸ ਲਈ ਕਿਰਾਏਦਾਰ ਨੂੰ ਰੱਖਣ ਤੋਂ ਪਹਿਲਾਂ ਉਸ ਦੇ ਪੂਰੇ ਦਸਤਾਵੇਜ਼ ਅਤੇ ਅਪਰਾਧਿਕ ਰਿਕਾਰਡ ਦੀ ਜਾਂਚ ਕਰਨੀ ਜ਼ਰੂਰੀ ਹੈ |
Ad Position 22
No active advertisement
ਪਿਛਲੀ ਖ਼ਬਰ 'ਧੀਆਂ ਦਾ ਸਤਿਕਾਰ' ਸਮਾਗਮ 'ਚ ਵੱਖ-ਵੱਖ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਨਮਾਨ ਅਗਲੀ ਖ਼ਬਰ ਯੂਨਾਈਟਿਡ ਇਮੀਗ੍ਰੇਸ਼ਨ ਰਾਹੀਂ ਹਾਸਿਲ ਕੀਤਾ ਯੂ. ਕੇ. ਦਾ ਸਟੱਡੀ ਵੀਜ਼ਾ
Ad Position 24