21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਪੈਰਾਗੌਨ ਇੰਟਰਨੈਸ਼ਨਲ ਸਕੂਲ ਨੰਗਲ ਵਿਖੇ ਬਸੰਤ ਦਾ ਤਿਉਹਾਰ ਮਨਾਇਆ

Ad Position 21
No active advertisement
ਅਜੀਤ ਡੈਸਕ 25-01-2026
ਡੇਹਲੋਂ, 24 ਜਨਵਰੀ (ਅੰਮਿ੍ਤਪਾਲ ਸਿੰਘ ਕੈਲੇ)-ਪੈਰਾਗੌਨ ਇੰਟਰਨੈਸ਼ਨਲ ਸਕੂਲ ਨੰਗਲ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ | ਸਕੂਲ ਪ੍ਰਬੰਧਕਾਂ ਨੇ ਬੱਚਿਆਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਬਸੰਤ ਪੰਚਮੀ ਭਾਰਤੀ ਸਭਿਆਚਾਰ ਦਾ ਇੱਕ ਮਹੱਤਵਪੂਰਨ ਅਤੇ ਪਾਵਨ ਤਿਉਹਾਰ ਹੈ, ਜੋ ਹਰ ਸਾਲ ਮਾਘ ਮਹੀਨੇ ਦੀ ਪੰਜਵੀਂ ਮਿਤੀ ਨੂੰ ਮਨਾਇਆ ਜਾਂਦਾ ਹੈ | ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਲੋਂ ਮਿਲ ਕੇ ਮਾਤਾ ਸਰਸਵਤੀ ਦੀ ਮੂਰਤੀ ਅੱਗੇ ਫੁੱਲ ਅਰਪਣ ਕਰਦਿਆਂ ਵਿਦਿਆ ਅਤੇ ਜੀਵਨ ਵਿਚ ਸਫਲਤਾ ਦੀ ਕਾਮਨਾ ਕੀਤੀ ਗਈ | ਇਸ ਮੌਕੇ ਵਿਦਿਆਰਥੀਆਂ ਵਲੋਂ ਪੇਂਟਿੰਗ ਮੁਕਾਬਲੇ ਵੀ ਕੀਤੇ ਗਏ, ਕੁੱਝ ਵਿਦਿਆਰਥੀਆਂ ਵਲੋਂ ਕਵਿਤਾਵਾਂ ਅਤੇ ਗੀਤ ਪੇਸ਼ ਕਰਦਿਆਂ ਬਸੰਤ ਰੁੱਤ ਦਾ ਜ਼ਿਕਰ ਕੀਤਾ ਗਿਆ | ਇਸ ਸਮੇਂ ਸਕੂਲ ਸੰਸਥਾ ਚੇਅਰਪਰਸਨ ਸੁਮਨ ਸੋਫਤ ਨੇ ਕਿਹਾ ਕਿ ਬਸੰਤ ਪੰਚਮੀ ਨੂੰ ਪੀਲੇ ਰੰਗ ਦਾ ਵਿਸ਼ੇਸ਼ ਮਹੱਤਵ ਹੈ, ਜੋ ਖ਼ੁਸ਼ੀ, ਊਰਜਾ ਅਤੇ ਸਮਿ੍ੱਧੀ ਦਾ ਪ੍ਰਤੀਕ ਹੈ | ਲੋਕ ਪੀਲੇ ਵਸਤਰ ਧਾਰਨ ਕਰਦੇ ਹਨ ਅਤੇ ਪੀਲੇ ਰੰਗ ਦੀਆਂ ਮਿਠਾਈਆਂ ਤਿਆਰ ਕਰ ਕੇ ਆਪਸ ਵਿਚ ਵੰਡਦੇ ਹਨ | ਇਸ ਨਾਲ ਸਮਾਜ ਵਿਚ ਭਾਈਚਾਰੇ ਅਤੇ ਸਾਂਝ ਦਾ ਸੰਦੇਸ਼ ਫੈਲਦਾ ਹੈ | ਸਕੂਲ ਦੇ ਡਾਇਰੈਕਟਰ ਡਾ. ਸੁਰਿੰਦਰਪਾਲ ਸਿੰਘ ਸੋਫਤ ਅਤੇ ਸਕੂਲ ਪਿ੍ੰਸੀਪਲ ਮਨਜੀਤ ਕੌਰ ਸਿੱਧੂ ਨੇ ਬੱਚਿਆਂ ਨੂੰ ਬਸੰਤ ਪੰਚਮੀ ਦੇ ਮਹੱਤਵ ਬਾਰੇ ਜਾਗਰੂਕ ਕਰਦਿਆਂ ਕਿਹਾ ਕਿ ਵਿੱਦਿਆ ਅਤੇ ਸਭਿਆਚਾਰ ਹੀ ਮਨੁੱਖਤਾ ਨੂੰ ਸਹੀ ਰਾਹ ਦਸੇਰਾ ਦਿੰਦੇ ਹਨ |
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਸਿਹਤ ਬੀਮਾ ਯੋਜਨ ਸਿਹਤ ਸਹੂਲਤਾਂ ਨੂੰ ਲੋਕਾਂ ਦੇ ਦਰਵਾਜ਼ਿਆਂ ਤੱਕ ਪਹੰੁਚਾਉਣ ਵੱਲ ਇਕ ਵੱਡਾ ਕਦਮ - ਵਿਧਾਇਕ... ਅਗਲੀ ਖ਼ਬਰ ਵਿਕਟੋਰੀਆ ਪਬਲਿਕ ਸਕੂਲ ਲਹਿਰਾ ਵਿਖੇ ਬਸੰਤ ਪੰਚਮੀ ਧੂਮਧਾਮ ਨਾਲ ਮਨਾਈ
Ad Position 24