05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਭਾਕਿਯੂ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਟਰੈਕਟਰ ਮਾਰਚ ਕੱਢਿਆ

Ad Position 21
No active advertisement
ਅਜੀਤ ਡੈਸਕ 29-01-2026
ਡੇਹਲੋਂ, 28 ਜਨਵਰੀ (ਅੰਮਿ੍ਤਪਾਲ ਸਿੰਘ ਕੈਲੇ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਬਲਾਕ ਡੇਹਲੋਂ ਦੇ ਪਿੰਡਾਂ ਵਿੱਚ ਟਰੈਕਟਰ ਮਾਰਚ ਕੱਢਿਆ ਗਿਆ, ਜਿਸ ਵਿਚ ਦਰਜਨਾਂ ਕਿਸਾਨ ਟਰੈਕਟਰ ਨਾਲ ਸ਼ਾਮਿਲ ਹੋਏ | ਬਲਾਕ ਪ੍ਰਧਾਨ ਜਸਵੀਰ ਸਿੰਘ ਖੱਟੜਾ ਦੀ ਅਗਵਾਈ ਹੇਠ ਪਿੰਡ ਖੱਟੜਾ ਤੋ ਸੁਰੂ ਹੋਕੇ ਬੁਟਾਹਰੀ, ਢੋਡੇ, ਮੁਕੰਦਪੁਰ, ਗੁਰਮ ਆਦਿ ਪਿੰਡਾਂ ਅੰਦਰ ਜ਼ੋਰਦਾਰ ਨਾਅਰੇ ਗੰੁਜਾਉਂਦਾ ਹੋਇਆ ਮਾਰਚ ਵਿੱਚ ਖੱਟੜਾ ਚੁਹਾਰਮ ਆਕੇ ਸਮਾਪਤ ਕੀਤਾ ਗਿਆ | ਟਰੈਕਟਰ ਮਾਰਚ ਸ਼ੁਰੂ ਕਰਨ ਵੇਲੇ ਪਿੰਡ ਖੱਟੜਾ ਵਿਖੇ ਜ਼ਿਲ੍ਹਾ ਆਗੂ ਬਲਵੰਤ ਸਿੰਘ ਘੁਡਾਣੀ ਅਤੇ ਡੇਹਲੋਂ ਬਲਾਕ ਦੇ ਪ੍ਰਧਾਨ ਜਸਵੀਰ ਸਿੰਘ ਖੱਟੜਾ ਨੇ ਦੱਸਿਆ ਕਿ ਉਪਰੋਕਤ ਨਿੱਜੀਕਰਨ ਦੇ ਹਮਲਿਆਂ ਨੂੰ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਤੇ ਹੋਰ ਮਿਹਨਤਕਸ਼ ਤਬਕਿਆਂ ਦੀ ਜਥੇਬੰਦਕ ਤਾਕਤ ਅਤੇ ਸਾਂਝੇ ਖਾੜਕੂ ਸੰਘਰਸ਼ ਹੀ ਰੋਕ ਸਕਦੇ ਹਨ, ਇਸ ਲਈ ਵੱਡੇ ਪੱਧਰ 'ਤੇ ਜਥੇਬੰਦ ਹੋਣਾ ਅਤੇ ਸੰਘਰਸ਼ਾਂ ਦੇ ਰਾਹ ਪੈਣਾ ਅਣਸਰਦੀ ਲੋੜ ਹੈ | ਇਸ ਸਮੇਂ ਬਲਵੀਰ ਸਿੰਘ ਖੱਟੜਾ, ਦਰਬਾਰਾ ਸਿੰਘ ਨੰਬਰਦਾਰ, ਬਲਜਿੰਦਰ ਸਿੰਘ, ਰਾਜਦੀਪ ਸਿੰਘ ਬੁਟਾਰੀ, ਗੁਰਦਿਆਲ ਸਿੰਘ ਢੋਡੇ ਸਮੇਤ ਵਲੋਂ ਭੂਮਿਕਾ ਨਿਭਾਈ ਗਈ |
Ad Position 22
No active advertisement
ਪਿਛਲੀ ਖ਼ਬਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ 12 ਦੀ ਦੇਸ਼ ਵਿਆਪੀ ਹੜਤਾਲ ਸੰਬੰਧੀ ਸੀ. ਡੀ. ਪੀ. ਓ. ਨੂੰ ਦਿੱਤਾ ਨੋਟਿਸ ਅਗਲੀ ਖ਼ਬਰ ਖੰਨਾ 'ਚ ਮਸ਼ਹੂਰ ਫ਼ੈਸ਼ਨ ਡਿਜ਼ਾਈਨਰ ਤੇ ਕੱਪੜਾ ਵਪਾਰੀ ਤੋਂ ਮੂੰਹ-ਬੋਲੇ ਭਰਾ ਨੇ ਹੀ ਮੰਗੀ ਸੀ ਫਿਰੌਤੀ
Ad Position 24