ਰਾੜਾ ਸਾਹਿਬ, 30 ਜਨਵਰੀ (ਪ੍ਰੀਤਮ ਸਿੰਘ ਮੁਕੰਦਪੁਰੀ/ਸੁਖਵੀਰ ਸਿੰਘ ਚਣਕੋਈਆਂ)-ਪਿੰਡ ਘੁਡਾਣੀ ਕਲਾਂ ਵਿਖੇ ਜਥੇਦਾਰ ਗੁਰਜੀਵਨ ਸਿੰਘ ਸਰੌਦ ਦੀ ਅਗਵਾਈ ਹੇਠ ਹੋਈ ਵਿਸ਼ੇਸ਼ ਇਕੱਤਰਤਾ ਦੌਰਾਨ ਸਾਬਕਾ ਜਥੇਦਾਰ ਅਤੇ ਪੰਥਕ ਅਕਾਲੀ ਲਹਿਰ ਦੇ ਪ੍ਰਮੁੱਖ ਭਾਈ ਰਣਜੀਤ ਸਿੰਘ ਨੇ ਵਿਸ਼ਵ ਭਰ ਵਿਚ ਵੱਸਦੇ ਸਮੁੱਚੇ ਸਿੱਖ ਪੰਥ ਨੂੰ ਅਪੀਲ ਕੀਤੀ ਹੈ ਕਿ ਕੁਰਬਾਨੀਆਂ ਕਰ ਕੇ ਹੋਂਦ ਵਿਚ ਆਈ ਸਿੱਖ ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਸੰਸਥਾਵਾਂ ਨੂੰ ਸੰਭਾਲਣ ਵਿਉਂਤਬੰਦ ਸਮੂਹਿਕ ਉਪਰਾਲੇ ਕੀਤੇ ਜਾਣ ਕਿਉਂਕਿ ਇਨ੍ਹਾਂ ਵਿਚ ਭਿ੍ਸ਼ਟਾਚਾਰ ਸਾਰੇ ਹੱਦਾਂ ਬੰਨੇ ਟੱਪ ਚੁੱਕਾ ਹੈ | ਉਨ੍ਹਾਂ ਕਿਹਾ ਕਿ ਇਸ ਵਕਤ ਖ਼ਾਲਸਾ ਪੰਥ ਦੇ ਖ਼ਿਲਾਫ਼ ਸਮੁੱਚੇ ਤੌਰ 'ਤੇ ਕਾਬਜ਼ ਧੜਾ ਤੇ ਸਾਰੀਆਂ ਸਰਕਾਰਾਂ ਇੱਕਮੁੱਠ ਹੋ ਕੇ ਲੱਗੀਆਂ ਹੋਈਆਂ ਹਨ, ਇਹੀ ਵਜ੍ਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲਗਾਤਾਰ ਟਾਲਿਆ ਜਾ ਰਿਹਾ ਹੈ | ਇਸ ਮੌਕੇ ਪੰਥਕ ਅਕਾਲੀ ਲਹਿਰ ਦੇ ਆਗੂਆਂ ਵਲੋਂ ਨੰਬਰਦਾਰ ਹਰਮਨਜੀਤ ਸਿੰਘ ਸਾਬਕਾ ਪੰਚ ਘੁਡਾਣੀ ਕਲਾਂ ਦੀ ਅਗਵਾਈ ਵਿਚ ਉਨ੍ਹਾਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਜਸਵੰਤ ਸਿੰਘ ਬੇਰਕਲਾਂ, ਰਣਵੀਰ ਸਿੰਘ ਰੋੜੀਆਂ, ਨਰੇਸ਼ ਸਿੰਘ ਮਲੌਦ, ਇੰਦਰਜੀਤ ਸਿੰਘ ਕੁਲਾਹੜ, ਗੁਰਪ੍ਰੀਤ ਸਿੰਘ ਘਲੋਟੀ, ਬਲਵਿੰਦਰ ਸਿੰਘ ਝੰਮਟ, ਗੁਰਵਿੰਦਰ ਸਿੰਘ, ਨਾਜ਼ਰ ਸਿੰਘ ਰਸਾਲਾ, ਗੁਰਮੇਲ ਸਿੰਘ ਟਿੰਬਰਵਾਲ, ਗੁਰਦੇਵ ਸਿੰਘ ਘੁਡਾਣੀ ਕਲਾਂ, ਚਰਨ ਸਿੰਘ ਘਲੋਟੀ, ਕੁਲਵੰਤ ਸਿੰਘ ਚੋਮੋਂ, ਗੋਲਡੀ ਮਕਸੂਦੜਾ, ਗੋਲਡੀ ਕਰਤਾਰਪੁਰ,.ਜਥੇ ਮਨਜੀਤ ਸਿੰਘ ਘੁਡਾਣੀ, ਮਿਸਤਰੀ ਕੁਲਵੰਤ ਸਿੰਘ, ਪਰਮਜੀਤ ਸਿੰਘ ਨੋਨੀ, ਹਰਕੀਰਤ ਸਿੰਘ, ਮਿੱਠੂ ਸਿੰਘ, ਰਣਜੋਧ ਸਿੰਘ ਲਹਿਲ ਆਦਿ ਆਗੂ ਹਾਜ਼ਰ ਸਨ |