12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਖੰਨਾ ਪੁਲਿਸ ਨੇ 4 ਗ਼ੈਰਕਾਨੰੂਨੀ ਨਸ਼ਾ ਛੁਡਾਊ ਕੇਂਦਰਾਂ 'ਤੇ ਇੱਕੋ ਸਮੇਂ ਕੀਤੀ ਕਾਰਵਾਈ

Ad Position 21
No active advertisement
ਅਜੀਤ ਡੈਸਕ 31-01-2026

•150 ਗ਼ੈਰਕਾਨੰੂਨੀ ਹਿਰਾਸਤ ਵਿਚ ਰੱਖੇ ਨੌਜਵਾਨ ਛੁਡਾਏ ਅਤੇ ਪਨਾਹ ਲੈ ਕੇ ਛਿਪੇ ਕਈ ਦੋਸ਼ੀ ਵੀ ਕਾਬੂ ਕੀਤੇ
ਖੰਨਾ, 30 ਜਨਵਰੀ (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ ਪੁਲਿਸ ਨੇ 'ਗੈਂਗਸਟਰਾਂ 'ਤੇ ਵਾਰ' ਮੁਹਿੰਮ ਅਧੀਨ ਜ਼ਿਲ੍ਹੇ ਵਿਚ ਚੱਲ ਰਹੇ ਗ਼ੈਰਕਾਨੰੂਨੀ ਨਸ਼ਾ ਛੁਡਾਊ ਕੇਂਦਰਾਂ ਖ਼ਿਲਾਫ਼ ਇੱਕੋ ਸਮੇਂ ਕਾਰਵਾਈ ਕੀਤੀ | ਇਹ ਕਾਰਵਾਈ ਖੰਨਾ ਦੇ ਐੱਸ. ਐੱਸ. ਪੀ. ਡਾ. ਦਰਪਣ ਆਹਲੂਵਾਲੀਆ ਦੀ ਨਿੱਜੀ ਨਿਗਰਾਨੀ ਹੇਠ ਕੀਤੀ ਗਈ | ਇਹ ਕਾਰਵਾਈ 'ਆਪ੍ਰੇਸ਼ਨ ਪ੍ਰਹਾਰ' ਦੇ ਆਧਾਰ ਤੇ ਕੀਤੀ ਗਈ | 'ਆਪ੍ਰੇਸ਼ਨ ਪ੍ਰਹਾਰ' ਤਿੰਨ ਦਿਨਾਂ ਦੀ ਕੇਂਦਰਿਤ ਮੁਹਿੰਮ ਸੀ | ਜਿਸ ਦੌਰਾਨ ਗਿ੍ਫ਼ਤਾਰ ਅਪਰਾਧੀਆਂ ਦੀ ਪੁੱਛਗਿੱਛ ਤੋਂ ਮਿਲੀ ਜਾਣਕਾਰੀ ਦੇ ਵਿਸ਼ਲੇਸ਼ਣ ਨਾਲ ਇਹ ਗੱਲ ਸਾਹਮਣੇ ਆਈ ਕਿ ਕੁੱਝ ਸੋਸ਼ਲ ਮੀਡੀਆ ਰਾਹੀਂ ਪ੍ਰਚਾਰਿਤ ਨਸ਼ਾ ਛੁਡਾਊ ਕੇਂਦਰ, ਜੋ ਕਿ ਐਨ. ਡੀ. ਪੀ. ਐੱਸ. ਐਕਟ ਅਤੇ ਸੰਬੰਧਿਤ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਬਿਨਾਂ ਲਾਇਸੈਂਸ ਚੱਲ ਰਹੇ ਹਨ, ਨਾ ਸਿਰਫ਼ ਨਸ਼ਾ ਪੀੜਤ ਲੋਕਾਂ ਦਾ ਸ਼ੋਸ਼ਣ ਕਰ ਰਹੇ ਹਨ, ਸਗੋਂ ਅਪਰਾਧੀਆਂ ਲਈ ਸੁਰੱਖਿਅਤ ਠਿਕਾਣੇ ਅਤੇ ਅਪਰਾਧ ਪੈਦਾ ਕਰਨ ਵਾਲੇ ਕੇਂਦਰ ਵੀ ਬਣ ਰਹੇ ਹਨ | ਇਸ ਖ਼ੁਫ਼ੀਆ ਜਾਣਕਾਰੀ ਦੇ ਆਧਾਰ 'ਤੇ ਜ਼ਿਲ੍ਹੇ ਵਿਚ ਕਈ ਥਾਵਾਂ 'ਤੇ ਇਕੱਠੀ ਅਤੇ ਸੰਗਠਿਤ ਛਾਪੇਮਾਰੀ ਕੀਤੀ ਗਈ | ਹੁਣ ਤੱਕ ਚਾਰ ਗ਼ੈਰਕਾਨੰੂਨੀ ਨਸ਼ਾ ਛੁਡਾਊ ਕੇਂਦਰ ਘੁੰਗਰਾਲੀ ਰਾਜਪੂਤਾਂ, ਗੋਬਿੰਦਪੁਰਾ, ਰਾੜਾ ਸਾਹਿਬ ਨੂੰ ਬੇਨਕਾਬ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਮਾਲਕਾਂ/ਸੰਚਾਲਕਾਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ | ਇਸ ਮਾਮਲੇ ਵਿਚ 150 ਤੋਂ ਵਧ ਵਿਅਕਤੀਆਂ ਨੂੰ ਛਡਾਇਆ ਗਿਆ | ਕਮਾਲ ਦੀ ਗੱਲ ਹੈ ਕਿ ਇਨ੍ਹਾਂ ਵਿਚ ਇੱਕ ਲੁਧਿਆਣਾ ਦੇ ਥਾਣੇ ਦਾ ਭਗੌੜਾ ਵੀ ਹੈ ਜੋ ਕਿ ਵਿੱਕੀ ਮਾਰਾਡੋ ਕੇਸ ਦਾ ਮੁਲਜ਼ਮ ਹੈ | ਇਸ ਤੋਂ ਇਲਾਵਾ ਕਈ ਹੋਰ ਵਿਅਕਤੀ ਵੀ ਅਜਿਹੇ ਹਨ, ਜਿਨ੍ਹਾਂ ਤੇ ਕੇਸ ਦਰਜ ਹਨ | ਇਨ੍ਹਾਂ ਖ਼ਿਲਾਫ਼ ਕਾਨੂੰਨ ਅਨੁਸਾਰ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ | ਐੱਸ. ਐੱਸ. ਪੀ. ਡਾ. ਦਰਪਣ ਆਹਲੂਵਾਲੀਆ ਨੇ ਕਿਹਾ ਕਿ ਇਹ ਮੁਹਿੰਮ ਲਗਾਤਾਰ ਜਾਰੀ ਹੈ ਅਤੇ ਇਸ ਨਾਲ ਜੁੜੇ ਪੂਰੇ ਨੈੱਟਵਰਕ ਨੂੰ ਤੋੜਨ ਲਈ ਹੋਰ ਜਾਂਚ, ਵਿੱਤੀ ਜਾਂਚ ਅਤੇ ਡਿਜ਼ਿਟਲ ਫੋਰੈਂਸਿਕ ਵਿਸ਼ਲੇਸ਼ਣ ਵੀ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਖੰਨਾ ਪੁਲਿਸ ਦੁਹਰਾਉਂਦੀ ਹੈ ਕਿ ਸੰਗਠਿਤ ਅਪਰਾਧ, ਨਸ਼ਾ ਤਸਕਰੀ ਅਤੇ ਉਨ੍ਹਾਂ ਸਾਰੇ ਤੱਤਾਂ ਖ਼ਿਲਾਫ਼ ਜ਼ੀਰੋ ਟੋਲਰੈਂਸ ਨੀਤੀ ਅਪਣਾਈ ਜਾ ਰਹੀ ਹੈ ਜੋ ਭਲਾਈ ਸੰਸਥਾਵਾਂ ਦੇ ਨਾਮ ਹੇਠ ਗ਼ੈਰਕਾਨੰੂਨੀ ਅਤੇ ਅਪਰਾਧਿਕ ਗਤੀਵਿਧੀਆਂ ਚਲਾ ਰਹੇ ਹਨ |
ਰਾੜਾ ਸਾਹਿਬ ਵਿਖੇ ਵੀ ਨਸ਼ਾ ਛੁਡਾਊ ਕੇਂਦਰ 'ਤੇ ਛਾਪੇਮਾਰੀ
ਰਾੜਾ ਸਾਹਿਬ, (ਪ੍ਰੀਤਮ ਸਿੰਘ ਮੁਕੰਦਪੁਰੀ/ਸੁਖਵੀਰ ਸਿੰਘ ਚਣਕੋਈਆਂ)-ਅੱਜ ਸਥਾਨਕ ਕਸਬਾ ਰਾੜਾ ਸਾਹਿਬ ਵਿਖੇ ਚੱਲ ਰਹੇ ਨਸ਼ਾ ਛੁਡਾਊ ਕੇਂਦਰ ਗੁਰ ਕਿਰਪਾ ਫਾਊਾਡੇਸ਼ਨ ਵਿਚ ਆਪਰੇਸ਼ਨ ਪ੍ਰਹਾਰ ਮੁਹਿੰਮ ਅਧੀਨ ਐੱਸ. ਐੱਸ. ਪੀ. ਡਾ. ਦਰਪਣ ਆਹਲੂਵਾਲੀਆ ਵਲੋਂ ਭਾਰੀ ਪੁਲਿਸ ਟੀਮ ਸਮੇਤ ਛਾਪੇਮਾਰੀ ਕੀਤੀ ਗਈ | ਇੱਥੋਂ ਪੁਲਿਸ ਵਲੋਂ ਕਈ ਨੌਜਵਾਨ ਛਡਾਏ ਗਏ | ਐੱਸ. ਐੱਸ. ਪੀ. ਡਾ. ਦਰਪਣ ਆਹਲੂਵਾਲੀਆ ਨੇ ਕਿਹਾ ਕਿ ਪੁਲਿਸ ਵਲੋਂ ਸੰਗਠਿਤ ਅਪਰਾਧ, ਨਸ਼ਾ ਤਸਕਰੀ ਅਤੇ ਉਨ੍ਹਾਂ ਸਾਰੇ ਤੱਤਾਂ ਖ਼ਿਲਾਫ਼ ਜ਼ੀਰੋ ਟੋਲਰੈਂਸ ਨੀਤੀ ਅਪਣਾਈ ਜਾ ਰਹੀ ਹੈ ਜੋ ਭਲਾਈ ਸੰਸਥਾਵਾਂ ਦੇ ਨਾਮ ਹੇਠ ਗੈਰਕਾਨੂੰਨੀ ਅਤੇ ਅਪਰਾਧਿਕ ਗਤੀਵਿਧੀਆਂ ਚਲਾ ਰਹੇ ਹਨ | ਇਸ ਮੌਕੇ ਡੀ. ਐੱਸ. ਪੀ. ਡੀ ਮੋਹਿਤ, ਡੀ. ਐੱਸ. ਪੀ. ਪਾਇਲ ਜਸਵਿੰਦਰ ਖਹਿਰਾ, ਚਰਨਜੀਤ ਸਿੰਘ ਐੱਸ. ਐੱਚ. ਓ. ਮਲੌਦ, ਆਕਾਸ਼ ਦੱਤ ਐੱਸ. ਐੱਚ. ਓ. ਦੋਰਾਹਾ, ਸਬ ਇੰਸਪੈਕਟਰ ਜਰ
ਨੈਲ ਸਿੰਘ ਸਪੈਸ਼ਲ ਬਰਾਂਚ, ਨਸ਼ਾ ਛੁਡਾਊ ਕੇਂਦਰ ਵਿਚ ਦੇਰ ਰਾਤ ਮੌਜੂਦ ਸੀ ਅਤੇ ਕਿਹੜੇ ਕਿਹੜੇ ਵਿਅਕਤੀਆਂ 'ਤੇ ਪਰਚਾ ਦਰਜ ਕੀਤਾ ਗਿਆ ਹੈ ਅਤੇ ਅਜੇ ਇਸ ਅਜੇ ਪੁਸ਼ਟੀ ਨਹੀਂ ਹੋ ਸਕੀ |

Ad Position 22
No active advertisement
ਪਿਛਲੀ ਖ਼ਬਰ ਕੁਰਬਾਨੀਆਂ ਕਰ ਕੇ ਹੋਂਦ 'ਚ ਆਈ ਸਰਬੋਤਮ ਸਿੱਖ ਸੰਸਥਾ ਨੂੰ ਬਚਾਉਣ ਲਈ ਅੱਗੇ ਆਵੇ ਸਿੱਖ ਪੰਥ-ਭਾਈ ਰਣਜੀਤ ਸਿੰਘ ਅਗਲੀ ਖ਼ਬਰ ਮਾਛੀਵਾੜਾ ਸ਼ਹਿਰ 'ਚ ਵਿਧਾਇਕ ਦਿਆਲਪੁਰਾ ਨੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ
Ad Position 24