27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਮੁੱਖ ਮੰਤਰੀ ਦੀ ਧਰਮ ਪਤਨੀ ਡਾ. ਮਾਨ ਨੇ ਨਵ ਵਿਆਹੇ ਜੋੜਿਆਂ ਨੂੰ ਅਸ਼ੀਰਵਾਦ ਦਿੱਤਾ

Ad Position 21
No active advertisement
ਅਜੀਤ ਡੈਸਕ 02-02-2026
ਅਹਿਮਦਗੜ੍ਹ, 1 ਫਰਵਰੀ (ਰਵਿੰਦਰ ਪੁਰੀ)-ਸਮੇਂ ਸੇਵਾ ਸੰਮਤੀ ਅਹਿਮਦਗੜ੍ਹ ਵਲੋਂ ਕਰਵਾਏ ਵਿਸ਼ਾਲ ਸਮਾਰੋਹ ਦੌਰਾਨ 11 ਲੋੜਵੰਦ ਜੋੜਿਆਂ ਦੇ ਵਿਆਹ ਕਰਵਾਏ ਗਏ | ਜਨਮ ਤਲਾਈ ਛਪਾਰ ਵਿਖੇ ਕਰਵਾਏ ਸਮਾਰੋਹ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਧਰਮ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਮੁੱਖ ਮਹਿਮਾਨ ਵਜੋਂ ਨਵ ਵਿਆਹੇ ਜੋੜਿਆਂ ਨੂੰ ਆਸ਼ੀਰਵਾਦ ਦੇਣ ਲਈ ਪਹੁੰਚੇ | ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਅਤੇ ਪਿ੍ੰਸੀਪਲ ਪਰਮਿੰਦਰ ਕੌਰ ਮੰਡੇਰ ਗੱਜਣਮਾਜਰਾ ਵਿਸ਼ੇਸ਼ ਮਹਿਮਾਨ ਸਨ | ਨਵ-ਵਿਆਹੇ ਜੋੜਿਆਂ ਦੇ ਧਾਰਮਿਕ ਰਸਮਾਂ ਅਨੁਸਾਰ ਵਿਆਹ ਕਰਵਾਏ ਗਏ | ਜਿਨ੍ਹਾਂ ਨੂੰ ਸੰਸਥਾ ਵਲੋਂ ਲੋੜੀਂਦਾ ਘਰੇਲੂ ਸਾਮਾਨ ਅਤੇ ਦਾਜ ਦਹੇਜ ਦਿੱਤਾ ਗਿਆ | ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਡਾ. ਗੁਰਪ੍ਰੀਤ ਕੌਰ ਮਾਨ ਨੇ ਕਿਹਾ ਕਿ ਪੰਜਾਬ ਅੰਦਰ ਅਜਿਹੀਆਂ ਸੰਸਥਾਵਾਂ ਦੇ ਯੋਗਦਾਨ ਸਦਕਾ ਜਿੱਥੇ ਪੰਜਾਬ ਅੰਦਰ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਹੈ, ਉਸ ਦੇ ਨਾਲ ਹੀ ਲੋਕ ਭਲਾਈ ਦੇ ਕਾਰਜਾਂ ਸਬੰਧੀ ਅਜਿਹੀਆਂ ਸੰਸਥਾਵਾਂ ਦਾ ਯੋਗਦਾਨ ਵੀ ਭਰਪੂਰ ਸ਼ਲਾਘਾਯੋਗ ਹੈ | ਇਸ ਮੌਕੇ ਵਿਧਾਇਕ ਗੱਜਣਮਾਜਰਾ ਨੇ ਸੰਸਥਾ ਦੇ ਇਸ ਸ਼ਾਨਦਾਰ ਉੱਦਮ ਦੀ ਜਿੱਥੇ ਭਰਪੂਰ ਸ਼ਲਾਘਾ ਕੀਤੀ, ਇਸ ਦੇ ਨਾਲ ਉਨ੍ਹਾਂ ਨਵ-ਵਿਆਹੇ ਜੋੜਿਆਂ ਦੇ ਚੰਗੇ ਜੀਵਨ ਦੀ ਕਾਮਨਾ ਕੀਤੀ | ਸੰਸਥਾ ਦੇ ਪ੍ਰਧਾਨ ਵਿੱਕੀ ਸ਼ਰਮਾ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਵਿਚ ਇਲਾਕੇ ਦੀਆਂ ਸਮੂਹ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਅਤੇ ਵੱਖ-ਵੱਖ ਰਾਜਸੀ ਪਾਰਟੀਆਂ ਦੇ ਆਗੂ ਵੱਡੀ ਗਿਣਤੀ 'ਚ ਪਹੁੰਚੇ | ਇਨ੍ਹਾਂ ਤੋਂ ਇਲਾਵਾ ਪੰਜਾਬ ਦੇ ਬਹੁਤ ਨਾਮੀ ਲੋਕ ਗਾਇਕਾਂ ਨੇ ਸ਼ਮੂਲੀਅਤ ਕੀਤੀ | ਸਮਾਜ ਸੇਵਕ ਹੈਪੀ ਬਾਬਾ ਛਪਾਰ ਅਤੇ ਹੋਰ ਸਾਧੂ ਮਹਾਤਮਾ ਨੇ ਨਵ-ਵਿਆਹੇ ਜੋੜਿਆਂ ਨੂੰ ਆਸ਼ੀਰਵਾਦ ਦਿੱਤਾ | ਇਨ੍ਹਾਂ ਤੋਂ ਇਲਾਵਾ ਵਿਸ਼ੇਸ਼ ਕਰ ਕੇ ਪ੍ਰਦੇਸ਼ ਕਾਂਗਰਸ ਦੇ ਜ. ਸਕੱਤਰ ਕੈਪਟਨ ਸੰਦੀਪ ਸਿੰਘ ਸੰਧੂ, ਭਾਰਤੀ ਜਨਤਾ ਪਾਰਟੀ ਹਲਕਾ ਅਮਰਗੜ੍ਹ ਦੇ ਇੰਚਾਰਜ ਹੀਰਾ ਸਿੰਘ ਅਮਰਗੜ੍ਹ, ਕਾਂਗਰਸ ਪਾਰਟੀ ਦੇ ਇੰਚਾਰਜ ਸੁਮਿਤ ਸਿੰਘ ਮਾਨ, ਚੇਅਰਮੈਨ ਕਮਲਜੀਤ ਸਿੰਘ ਉੱਭੀ, ਸਟੇਟ ਐਵਾਰਡੀ ਡਾ. ਸੁਨਿਤ ਹਿੰਦ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਵਿੰਦਰ ਪੁਰੀ, ਰਾਈਸ ਮਿਲਜ਼ ਐਸੋ. ਦੇ ਪ੍ਰਧਾਨ ਸ਼ੇਰੂ ਝਨੇਰੀਆ, ਸੰਜੀਵ ਸੋਮੀ ਘਲੋਟੀ, ਪ੍ਰਧਾਨ ਆਨੰਦ ਮਿੱਤਲ, ਸੋਸ਼ਲ ਵੈੱਲਫੇਅਰ ਆਰਗੇਨਾਈਜ਼ੇਸ਼ਨ ਵਲੋਂ ਤਰਸੇਮ ਗਰਗ, ਡੀ. ਕੇ. ਗੋਇਲ, ਅਰੁਣ ਨੋਨਾ, ਸੰਜੇ ਮਿੱਤਲ, ਗੋਪਾਲ ਕਿ੍ਸ਼ਨ ਟੋਨੀ, ਸ਼ਿੱਬੂ ਕੰਗਣਵਾਲ, ਪ੍ਰੇਮ ਬਬਲਾ, ਐੱਸ. ਐੱਮ. ਓ. ਡਾ. ਜਯੋਤੀ ਹਿੰਦ, ਡਾ. ਪੁਨੀਤ ਹਿੰਦ, ਡਾ. ਗਰਿਮਾ ਹਿੰਦ, ਪ੍ਰਧਾਨ ਮਨਿੰਦਰਪਾਲ, ਕੌਂਸਲਰ ਦੀਪਕ ਸ਼ਰਮਾ, ਵਿੱਕੀ ਟੰਡਨ, ਰਿਸ਼ੀ ਜੋਸ਼ੀ, ਸਾਹਿਲ ਜਿੰਦਲ, ਜਗਵੰਤ ਸਿੰਘ ਜੱਗੀ, ਆੜ੍ਹਤੀ ਐਸੋ. ਪ੍ਰਧਾਨ ਮਨੋਜ ਸ਼ਰਮਾ, ਜਵਾਹਰ ਮਿੱਤਲ, ਅਨਿਲ ਸਰੀਨ ਦਿੱਲੀ, ਰਿਸ਼ੂ ਗੋਇਲ, ਪ੍ਰਧਾਨ ਰਾਕੇਸ਼ ਗਰਗ, ਅਭਿਨੰਦਨ ਗੋਇਲ ਬੱਲੂ, ਭੀਮਸੈਨ ਜਿੰਦਲ, ਸਨੀ ਵਰਮਾ, ਰਜਨੀਸ਼ ਕਾਲੂ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਣ ਵਿਭਾਗ ਦਫ਼ਤਰ ਅਲੀਗੜ੍ਹ (ਜਗਰਾਉਂ) ਜੁਲਾਈ ਮਹੀਨੇ ਬੂਟੇ ਵੰਡੇਗਾ ਅਗਲੀ ਖ਼ਬਰ ਮੁੱਖ ਮੰਤਰੀ ਪੰਜਾਬ ਦੀ ਧਰਮ ਪਤਨੀ ਵਲੋਂ 19ਵੇਂ ਖੂਨਦਾਨ ਕੈਂਪ ਦਾ ਪੋਸਟਰ ਰਿਲੀਜ਼
Ad Position 24