27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਵਣ ਵਿਭਾਗ ਦਫ਼ਤਰ ਅਲੀਗੜ੍ਹ (ਜਗਰਾਉਂ) ਜੁਲਾਈ ਮਹੀਨੇ ਬੂਟੇ ਵੰਡੇਗਾ

Ad Position 21
No active advertisement
ਅਜੀਤ ਡੈਸਕ 02-02-2026
ਜਗਰਾਉਂ, 1 ਫਰਵਰੀ (ਹਰਵਿੰਦਰ ਸਿੰਘ ਖ਼ਾਲਸਾ)-ਜੰਗਲਾਤ ਵਿਭਾਗ ਦਫ਼ਤਰ ਅਲੀਗੜ੍ਹ (ਜਗਰਾਉਂ) ਦੀਆਂ ਚਾਰ ਨਰਸੀਆਂ ਵਿਚ ਪੰਜ ਲੱਖ ਛਾਂਦਾਰ, ਫੁੱਲਦਾਰ ਅਤੇ ਫ਼ਲਦਾਰ ਬੂਟੇ ਤਿਆਰ ਕੀਤੇ ਜਾ ਰਹੇ ਹਨ | ਇਹ ਬੂਟੇ ਵੱਖ-ਵੱਖ ਸਕੀਮਾਂ ਤਹਿਤ ਇਲਾਕੇ ਅੰਦਰ ਵੰਡੇ ਜਾਣਗੇ | ਇਹ ਬੂਟੇ ਅਲੀਗੜ੍ਹ, ਅਖਾੜਾ, ਸੁਧਾਰ ਅਤੇ ਸਿੱਧਵਾਂ ਬੇਟ ਨਰਸੀਆਂ ਵਿਚ ਤਿਆਰ ਕੀਤੇ ਜਾ ਰਹੇ ਹਨ | ਇਹ ਜਾਣਕਾਰੀ ਵਣ ਰੇਂਜ ਅਫ਼ਸਰ ਸੁਖਪਾਲ ਸਿੰਘ ਵਲੋਂ 'ਅਜੀਤ' ਨਾਲ ਗੱਲਬਾਤ ਕਰਦਿਆਂ ਦਿੱਤੀ ਗਈ | ਉਨ੍ਹਾਂ ਦੱਸਿਆ ਕਿ ਇੰਨ੍ਹਾਂ ਬੂਟਿਆਂ ਵਿਚ 60 ਹਜ਼ਾਰ ਲੰਬੇ ਅਕਾਰ ਦੇ ਬੂਟੇ ਤਿਆਰ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਇਹ ਬੂਟੇ ਮੁੱਖ ਮਾਰਗਾਂ 'ਤੇ ਲਗਾਏ ਜਾਣਗੇ | ਉਨ੍ਹਾਂ ਆਖਿਆ ਕਿ ਤਿਆਰ ਕੀਤੇ ਬੂਟੇ ਜੁਲਾਈ ਦੇ ਮਹੀਨੇ ਇਲਾਕੇ ਅੰਦਰ ਲਾਉਣ ਲਈ ਲੋਕਾਂ ਵਿਚ ਵੰਡੇ ਜਾਣਗੇ | ਉਨ੍ਹਾਂ ਜਨਤਾ ਨੂੰ ਵਾਤਾਵਰਣ ਦੀ ਸ਼ੁੱਧਤਾ ਅਤੇ ਇਸ ਸਬੰਧੀ ਸਰਕਾਰ ਵਲੋਂ ਬਣਾਈਆਂ ਯੋਜਨਾਵਾਂ ਦਾ ਸਹਿਯੋਗ ਦੇਣ ਲਈ ਵੀ ਅਪੀਲ ਕੀਤੀ | ਇਸ ਮੌਕੇ ਸੁਖਜਿੰਦਰ ਸਿੰਘ, ਸੁਖਮਿੰਦਰ ਸਿੰਘ, ਰਵੀਇੰਦਰ ਸਿੰਘ, ਨੀਰਜ ਕੁਮਾਰ, ਪੂਨਮ ਦੇਵੀ, ਲਵਪ੍ਰੀਤ ਕੌਰ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਬੱਸੀਆਂ ਦੇ ਐੱਨ.ਆਰ.ਆਈ. ਪਰਿਵਾਰ ਵਲੋਂ ਵੱਖ-ਵੱਖ ਗੁਰੂਘਰਾਂ ਦੇ 5 ਗ੍ਰੰਥੀ ਸਿੰਘਾਂ ਨੂੰ ਮੋਟਰਸਾਈਕਲਾਂ ਤੇ ਇਕ ਗ... ਅਗਲੀ ਖ਼ਬਰ ਮੁੱਖ ਮੰਤਰੀ ਦੀ ਧਰਮ ਪਤਨੀ ਡਾ. ਮਾਨ ਨੇ ਨਵ ਵਿਆਹੇ ਜੋੜਿਆਂ ਨੂੰ ਅਸ਼ੀਰਵਾਦ ਦਿੱਤਾ
Ad Position 24