10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਪੰਜਾਬੀ ਲਿਖਾਰੀ ਸਭਾ ਰਾਮਪੁਰ ਦੀ ਮਾਸਿਕ ਇਕੱਤਰਤਾ

Ad Position 21
No active advertisement
ਅਜੀਤ ਡੈਸਕ 04-02-2026
ਦੋਰਾਹਾ, 3 ਫਰਵਰੀ (ਮਨਜੀਤ ਸਿੰਘ ਗਿੱਲ)-ਪੰਜਾਬੀ ਲਿਖਾਰੀ ਸਭਾ ਰਾਮਪੁਰ ਦੀ ਇਕੱਤਰਤਾ ਵਿਚ ਸੁਰਜੀਤ ਖ਼ੁਰਸ਼ੀਦੀ ਦੀ ਕਿਤਾਬ 'ਆਓ ਵਧੀਆ ਪੰਜਾਬੀ ਲਿਖੀਏ' ਦਾ ਛੇਵਾਂ ਐਡੀਸ਼ਨ ਰੀਲੀਜ਼ ਕਰਿਆ ਗਿਆ | ਪੰਜਾਬੀ ਲਿਖਾਰੀ ਸਭਾ ਰਾਮਪੁਰ ਦੀ ਫ਼ਰਵਰੀ ਮਹੀਨੇ ਦੀ ਮਾਸਿਕ ਇਕੱਤਰਤਾ ਲਾਇਬ੍ਰੇਰੀ ਦੇ ਹਾਲ ਵਿਚ ਪ੍ਰਧਾਨ ਅਮਰਿੰਦਰ ਸੋਹਲ ਦੀ ਪ੍ਰਧਾਨਗੀ ਹੇਠ ਹੋਈ | ਸਭ ਤੋਂ ਪਹਿਲਾਂ ਪ੍ਰਸਿੱਧ ਪੰਜਾਬੀ ਭਾਸ਼ਾ ਵਿਦਵਾਨ ਅਤੇ ਲੇਖਕ ਸਵਰਗੀ ਸੁਰਜੀਤ ਖ਼ੁਰਸ਼ੀਦੀ ਦੀ ਚਰਚਿਤ ਕਿਤਾਬ 'ਆਓ ਵਧੀਆ ਪੰਜਾਬੀ ਲਿਖੀਏ' ਦਾ ਛੇਵਾਂ ਐਡੀਸ਼ਨ ਹਾਜ਼ਰੀਨ ਵੱਲੋਂ ਰੀਲੀਜ਼ ਕਰਿਆ ਗਿਆ | ਇਸ ਕਿਤਾਬ ਦੀਆਂ ਹੁਣ ਤੀਕਰ ਪੰਜ ਹਜ਼ਾਰ ਕਿਤਾਬਾਂ ਪਾਠਕਾਂ ਦੇ ਹੱਥਾਂ ਵਿਚ ਜਾ ਚੁੱਕੀਆਂ ਹਨ | ਇਸ ਕਿਤਾਬ ਬਾਰੇ ਗ਼ਜ਼ਲਗੋ ਐੱਸ. ਨਸੀਮ ਨੇ ਚਾਨਣਾ ਪਾਉਂਦਿਆ ਕਿਹਾ ਕਿ ਮੌਜੂਦਾ ਸਮੇਂ ਵਿਚ ਪੰਜਾਬੀ ਭਾਸ਼ਾ ਲਿਖਣ ਦੀਆਂ ਬੇਸ਼ੁਮਾਰ ਗ਼ਲਤੀਆਂ ਪਾਈਆਂ ਜਾਂਦੀਆਂ ਹਨ | ਇਹ ਸਾਡੇ ਲਈ ਫ਼ਿਕਰਮੰਦੀ ਵਾਲ਼ੀ ਗੱਲ ਹੈ | ਉਨ੍ਹਾਂ ਨੇ ਕਿਹਾ ਕਿ ਇਸ ਕਿਤਾਬ ਨੂੰ ਪੜ੍ਹ ਕੇ ਸਾਨੂੰ ਪੰਜਾਬੀ ਲਿਖਣ ਦੀਆਂ ਅਨੇਕਾਂ ਤਰੁੱਟੀਆਂ ਬਾਰੇ ਪਤਾ ਲੱਗਦਾ ਹੈ | ਜਸਵੀਰ ਝੱਜ ਨੇ ਸੁਰਜੀਤ ਖ਼ੁਰਸ਼ੀਦੀ ਦੀ ਸ਼ਖ਼ਸੀਅਤ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਖ਼ੁਰਸ਼ੀਦੀ ਜੀ ਬੇਬਾਕ ਸੁਭਾਅ ਦੇ ਮਾਲਕ ਸਨ ਅਤੇ ਉਹ ਕਈ ਭਾਸ਼ਾਵਾਂ ਦੇ ਗਿਆਤਾ ਸਨ | ਰਚਨਾਵਾਂ ਦੇ ਦੌਰ ਵਿਚ ਭੁਪਿੰਦਰ ਡਿਓਢ ਨੇ ਮਿੰਨੀ ਕਹਾਣੀ 'ਮਾਫ਼ੀ' ਸੁਣਾਈ | ਜਿਸ 'ਤੇ ਗੰਭੀਰ ਚਰਚਾ ਹੋਈ | ਸਭਾ ਵਿਚ ਪਹਿਲੀ ਵਾਰੀ ਆਏ ਨੌਜਵਾਨ ਗੀਤਕਾਰ ਗੋਪੀ ਜਾਤੀਵਾਲ਼ ਨੂੰ ਸਭਾ ਵਲੋਂ ਜੀ ਆਇਆਂ ਕਿਹਾ ਗਿਆ | ਉਸ ਨੇ ਆਪਣਾ ਗੀਤ 'ਜ਼ਿੰਦਗੀ ਹਸੀਨ ਹੋ ਗਈ' ਨੂੰ ਖ਼ੂਬਸੂਰਤ ਤਰੀਕੇ ਨਾਲ ਗਾ ਕੇ ਪੇਸ਼ ਕੀਤਾ | ਸੁਖਚੈਨ ਸਿੰਘ ਨੂੰ ਵੀ ਸਭਾ ਵਿਚ ਪਹਿਲੀ ਵਾਰ ਆਉਣ 'ਤੇ ਮੁਬਾਰਕਬਾਦ ਦਿੱਤੀ ਗਈ | ਇੰਦਰਜੀਤ ਮਲੀਪੁਰ ਨੇ ਗ਼ਜ਼ਲ 'ਨੀਂਦਰ ਚੈਨ ਨਸ਼ੇ ਦੇ ਹੋਏ' ਸੁਣਾਈ | ਰਚਨਾਵਾਂ ਉੱਤੇ ਪ੍ਰਭਜੋਤ ਰਾਮਪੁਰ, ਕੁਲਵਿੰਦਰ ਸਿੰਘ, ਸਿਕੰਦਰ ਰਾਮਪੁਰੀ, ਦਲਜਿੰਦਰ ਸਿੰਘ ਮਾਂਗਟ, ਮਨਦੀਪ ਸਿੰਘ ਮਾਂਗਟ ਅਤੇ ਡਾ. ਟਹਿਲ ਸਿੰਘ ਜੱਸਲ ਨੇ ਆਪਣੇ ਮੁੱਲਵਾਨ ਵਿਚਾਰ ਪ੍ਰਗਟ ਕੀਤੇ | ਸਭਾ ਦੇ ਮੈਂਬਰ ਵਿਸ਼ਵਿੰਦਰ ਰਾਮਪੁਰ ਦੇ ਪਿਤਾ ਮਾਸਟਰ ਬਸੰਤ ਲਾਲ ਦੇ ਅਕਾਲ ਚਲਾਣੇ ਉੱਤੇ ਸਭਾ ਵੱਲੋਂ ਸ਼ੋਕ ਮਤਾ ਪ੍ਰਗਟ ਕਰਿਆ ਗਿਆ | ਸਭਾ ਦੀ ਕਾਰਵਾਈ ਜਨਰਲ ਸਕੱਤਰ ਪ੍ਰਭਜੋਤ ਰਾਮਪੁਰ ਨੇ ਬਾਖ਼ੂਬੀ ਨਿਭਾਈ | ਅੰਤ ਵਿਚ ਪ੍ਰਧਾਨ ਅਮਰਿੰਦਰ ਸੋਹਲ ਨੇ ਸਾਰੇ ਸਾਹਿਤਕਾਰਾਂ ਦਾ ਮੀਟਿੰਗ ਵਿਚ ਆਉਣ 'ਤੇ ਧੰਨਵਾਦ ਕਰਿਆ |
Ad Position 22
No active advertisement
ਪਿਛਲੀ ਖ਼ਬਰ ਦੋ ਰੋਜ਼ਾ ਪੁਸਤਕ ਮੇਲਾ 'ਆਨਲਾਈਨ ਵਰਲਡ ਮਾਈਾਡਸੈਟ ਤੋਂ ਬੁੱਕ ਵਰਲਡ ਤੱਕ' ਅਗਲੀ ਖ਼ਬਰ ਪਿੰਡ ਦਹਿੜੂ ਵਿਖੇ ਮੈਨੇਜਰ ਕੇਹਰ ਸਿੰਘ ਅਤੇ ਮੈਨੇਜਰ ਇਕਬਾਲ ਸਿੰਘ ਨੂੰ ਕੀਤਾ ਸਨਮਾਨਿਤ
Ad Position 24