ਸਾਹਨੇਵਾਲ, 3 ਫਰਵਰੀ (ਹਨੀ ਚਾਠਲੀ)-ਅੱਜ ਸ਼ਨੀ ਧਾਮ ਮੰਦਰ ਪੁਰਾਣਾ ਬਾਜ਼ਾਰ ਸਾਹਨੇਵਾਲ ਵਿਖੇ ਸ਼ਨੀ ਧਾਮ ਮੰਦਰ ਕਮੇਟੀ ਤੇ ਇਲਾਕਾ ਵਾਸੀਆਂ ਦੀ ਮਹਾਸ਼ਿਵਰਾਤਰੀ ਮਨਾਉਣ ਸਬੰਧੀ ਮੰਦਰ ਦੇ ਪੁਜਾਰੀ ਪੰਡਤ ਸੰਜੀਵ ਕੁਮਾਰ ਦੀ ਅਗਵਾਈ ਹੇਠ ਇਕ ਅਹਿਮ ਮੀਟਿੰਗ ਹੋਈ, ਜਿਸ 'ਚ ਸ਼ਨੀ ਧਾਮ ਮੰਦਰ ਕਮੇਟੀ ਦੇ ਮੈਂਬਰਾਂ ਤੇ ਇਲਾਕਾ ਵਾਸੀਆਂ ਨੇ ਹਿੱਸਾ ਲਿਆ | ਪੰਡਿਤ ਸੰਜੀਵ ਕੁਮਾਰ ਨੇ ਦੱਸਿਆ ਕਿ 15 ਫਰਵਰੀ ਨੂੰ ਮਹਾਂਸ਼ਿਵਰਾਤਰੀ ਉਤਸਵ ਬੜੀ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ | ਇਸ ਮੌਕੇ ਮਹਾਸ਼ਿਵਰਾਤਰੀ ਦੇ ਸਬੰਧ 'ਚ ਕਾਰਡ ਵੀ ਸ਼ਨੀ ਧਾਮ ਮੰਦਰ ਪੁਰਾਣਾ ਬਾਜ਼ਾਰ ਸਾਹਨੇਵਾਲ ਦੇ ਮੈਂਬਰਾਂ ਤੇ ਇਲਾਕਾ ਵਾਸੀਆਂ ਵਲੋਂ ਜਾਰੀ ਕੀਤਾ ਗਿਆ | ਇਸ ਮੌਕੇ ਪੰਡਤ ਸੰਜੀਵ ਕੁਮਾਰ, ਪੰਡਤ ਮੋਹਿਤ ਸ਼ਾਸਤਰੀ, ਰੋਹਿਤ ਕੁਮਾਰ, ਜੋਗਿੰਦਰ ਸਿੰਘ, ਰਾਹੁਲ ਸ਼ਰਮਾ, ਦਲਵੀਰ ਸੰਧੂ, ਰਾਵੀਸ਼ ਸ਼ਰਮਾ, ਹਾਰਦਿਕ ਰਾਏ ਆਦਿ ਹਾਜ਼ਰ ਸਨ |