ਖੰਨਾ, 3 ਫਰਵਰੀ (ਹਰਜਿੰਦਰ ਸਿੰਘ ਲਾਲ)-ਹੁਸ਼ਿਆਰਪੁਰ ਵਿਖੇ ਹੋਈਆਂ ਨੈਸ਼ਨਲ ਖੇਡਾਂ ਵਿਚ ਅੰਡਰ-13 ਫੁੱਟਬਾਲ ਟੀਮ ਵਿਚ ਸਰਕਾਰੀ ਹਾਈ ਸਕੂਲ ਚੀਮਾ ਦੀਆਂ ਸੱਤਵੀਂ ਸ਼ੇ੍ਰਣੀ ਦੀਆਂ 2 ਵਿਦਿਆਰਥਣਾਂ ਹੁਸਨਪ੍ਰੀਤ ਕੌਰ ਪੁੱਤਰੀ ਅਸ਼ੋਕ ਕੁਮਾਰ ਅਤੇ ਅਮਨਦੀਪ ਕੌਰ ਪੁੱਤਰੀ ਨਿਰਮਲ ਸਿੰਘ ਨੇ ਪੰਜਾਬ ਦੀ ਟੀਮ ਵਲੋਂ ਹਿੱਸਾ ਲਿਆ | ਜਿਸ ਵਿਚ ਪੰਜਾਬ ਦੀ ਟੀਮ ਦਾ ਮੈਚ ਰਾਜਸਥਾਨ ਟੀਮ ਨਾਲ ਹੋਇਆ ਅਤੇ ਪੰਜਾਬ ਟੀਮ ਨੇ ਜਿੱਤ ਪ੍ਰਾਪਤ ਕਰ ਕੇ ਗੋਲਡ ਮੈਡਲ ਪ੍ਰਾਪਤ ਕੀਤਾ | ਸਕੂਲ ਵਿਚ ਪਹੁੰਚਣ ਤੇ ਇਨ੍ਹਾਂ ਹੋਣਹਾਰ ਵਿਦਿਆਰਥਣਾਂ ਦਾ ਚੇਅਰਮੈਨ ਕੁਲਵਿੰਦਰ ਕੌਰ, ਸਰਪੰਚ ਹਰਜਿੰਦਰ ਕੌਰ, ਹੈੱਡ ਮਿਸਟੈੱ੍ਰਸ ਭਾਰਤੀ ਟੰਡਨ, ਸਮੂਹ ਸਟਾਫ਼ ਅਤੇ ਐਸ. ਐਮ. ਸੀ. ਕਮੇਟੀ ਦੇ ਮੈਂਬਰਾਂ ਨੇ ਨਿੱਘਾ ਸਵਾਗਤ ਕੀਤਾ |