10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਪੰਚਾਇਤ ਵਲੋਂ ਬਣਾਈ ਜਾ ਰਹੀ ਗਲੀ ਵਿਚ ਨਿਯਮਾਂ ਦੀ ਅਣਦੇਖੀ ਕਰਨ ਦੇ ਦੋਸ਼

Ad Position 21
No active advertisement
ਅਜੀਤ ਡੈਸਕ 04-02-2026
ਗੁਰੂਸਰ ਸੁਧਾਰ, 3 ਫਰਵਰੀ (ਬਲਵਿੰਦਰ ਸਿੰਘ ਧਾਲੀਵਾਲ)-ਸਥਾਨਕ ਗ੍ਰਾਮ ਪੰਚਾਇਤ ਨਵੀਂ ਆਬਾਦੀ ਅਕਾਲਗੜ੍ਹ ਦੇ ਵਾਰਡ ਨੰਬਰ ਇਕ ਵਿਖੇ ਲੁਧਿਆਣਾ-ਬਠਿੰਡਾ ਰਾਜਮਾਰਗ 'ਤੋਂ ਅਕਾਲਗੜ੍ਹ ਰਜਬਾਹੇ ਦੇ ਨਾਲ-ਨਾਲ ਛਿਪਦੇ ਵੱਲ ਨੂੰ ਬਣਾਈ ਜਾ ਰਹੀ ਗਲੀ ਦੇ ਨਿਰਮਾਣ ਕੰਮਾਂ ਵਿਚ ਇਥੋਂ ਦੇ ਵਸਨੀਕਾਂ ਸੁਖਵਿੰਦਰ ਕੌਰ ਸੁੱਖੀ ਵਿਧਵਾ ਸੱਭੀ ਇਲੈਕਟ੍ਰਾਨਿਕਸ ਵਾਲੇ, ਕੁਲਦੀਪ ਸਿੰਘ ਭੋਲਾ, ਸਰਬਜੀਤ ਕੌਰ, ਸਿਕੰਦਰ ਸਿੰਘ ਕਿੰਦੀ ਆਦਿ ਨੇ ਨਿਯਮਾਂ ਦੀ ਅਣਦੇਖੀ ਕਰਨ ਦਾ ਦੋਸ਼ ਲਗਾਇਆ ਹੈ | ਉਨ੍ਹਾਂ ਆਖਿਆ ਕਿ ਜਿਥੇ ਪਾਣੀ ਦੇ ਨਿਕਾਸ ਲਈ ਪੰਚਾਇਤ ਸਹੀ ਢੰਗ ਨਹੀਂ ਅਪਣਾ ਰਹੀ ਉਥੇ ਗਲੀ ਦੇ ਲੇਬਲ ਨੂੰ ਬਿਨਾਂ ਵਜ੍ਹਾ ਉੱਪਰ ਚੁੱਕਿਆ ਜਾ ਰਿਹਾ ਹੈ | ਸ਼ਿਕਾਇਤਕਰਤਾਵਾਂ ਨੇ ਇਸ ਸਬੰਧੀ ਬੀ.ਡੀ.ਪੀ.ਓ. ਸੁਧਾਰ, ਐੱਸ.ਡੀ.ਐੱਮ. ਰਾਏਕੋਟ ਸਮੇਤ ਡੀ.ਸੀ. ਲੁਧਿਆਣਾ ਕੋਲ ਪਹੁੰਚ ਕਰਕੇ ਇਨਸਾਫ਼ ਦੀ ਮੰਗ ਕੀਤੀ ਹੈ |
ਕਾਨੂੰਨੀ ਦਾਇਰੇ ਵਿਚ ਹੋ ਰਿਹਾ ਕੰਮ-ਸਰਪੰਚ ਬੀਬੀ ਮਨਜੀਤ ਕੌਰ
ਸਰਪੰਚ ਬੀਬੀ ਮਨਜੀਤ ਕੌਰ ਨੇ ਇਸ ਸਬੰਧੀ ਸਥਿਤੀ ਸਪੱਸ਼ਟ ਕਰਦਿਆਂ ਕਿਹਾ ਕਿ ਵਿਭਾਗੀ ਮਹਿਕਮੇ ਦੇ ਅਧਿਕਾਰੀਆਂ ਦੀਆਂ ਸਿਫਾਰਿਸ਼ਾਂ ਤੇ ਕਾਨੂੰਨੀ ਦਾਇਰੇ ਅੰਦਰ ਰਹਿ ਕੇ ਕੰਮ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਆਖਿਆ ਕਿ ਫਿਲਹਾਲ ਸਾਰੇ ਮੁਹੱਲੇ ਨੂੰ ਛੱਡ ਕੇ ਸਿਰਫ਼ ਕੁਝ ਕੁ ਲੋਕ ਵਿਕਾਸ ਦੇ ਕੰਮਾਂ ਵਿਚ ਵਿਘਨ ਪਾ ਰਹੇ ਹਨ | ਮਨਜੀਤ ਕੌਰ ਨੇ ਕਿਹਾ ਕਿ ਗਲੀਆਂ ਦੇ ਨਵ-ਨਿਰਮਾਣ ਸਮੇਂ ਲੇਬਲ ਦਾ ਥੋੜ੍ਹਾ ਉੱਚਾ ਹੋਣਾ ਸੁਭਾਵਿਕ ਹੈ ਤੇ ਵਾਰਡ ਦੇ ਬਾਕੀ ਸਾਰੇ ਵਸਨੀਕਾਂ ਵੋਟਰਾਂ ਨੇ ਕੋਈ ਇਤਰਾਜ ਪ੍ਰਗਟ ਨਹੀਂ ਕੀਤਾ ਹੈ | ਸਰਪੰਚ ਬੀਬੀ ਮਨਜੀਤ ਕੌਰ ਨੇ ਕਿਹਾ ਕਿ ਸਮੁੱਚੇ ਮੁਹੱਲੇ ਦੇ ਗੰਦੇ ਪਾਣੀ ਦੇ ਨਿਕਾਸ ਲਈ ਪੰਚਾਇਤ ਯਤਨਸ਼ੀਲ ਹੈ ਤੇ ਗਲੀ ਦੇ ਨਿਰਮਾਣ ਆਦਿ ਸਮੇਤ ਇਨ੍ਹਾਂ ਕੰਮਾਂ ਵਿਚ ਕਿਸੇ ਵੀ ਕਿਸਮ ਦੇ ਕਾਨੂੰਨ ਦੀ ਉਲੰਘਣਾ ਜਾਂ ਨਿਯਮਾਂ ਦੀ ਅਣਦੇਖੀ ਨਹੀਂ ਕੀਤੀ ਜਾ ਰਹੀ |
Ad Position 22
No active advertisement
ਪਿਛਲੀ ਖ਼ਬਰ ਦੁਸਹਿਰਾ ਗਰਾਊਾਡ ਖੰਨਾ ਵਿਖੇ ਪੰਜਾਬ ਸਖੀ ਸ਼ਕਤੀ ਮੇਲਾ 11 ਤੋਂ 17 ਫਰਵਰੀ ਤੱਕ ਅਗਲੀ ਖ਼ਬਰ ਧਾਰਮਿਕ ਅਸਥਾਨ ਕਿਸੇ ਧਰਮ ਦੀ ਸ਼ਾਨ ਹੋਇਆ ਕਰਦੇ ਹਨ-ਸੰਤ ਬਾਬਾ ਅਰਵਿੰਦਰ ਸਿੰਘ ਨਾਨਕਸਰ ਵਾਲੇ
Ad Position 24