10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਧਾਰਮਿਕ ਅਸਥਾਨ ਕਿਸੇ ਧਰਮ ਦੀ ਸ਼ਾਨ ਹੋਇਆ ਕਰਦੇ ਹਨ-ਸੰਤ ਬਾਬਾ ਅਰਵਿੰਦਰ ਸਿੰਘ ਨਾਨਕਸਰ ਵਾਲੇ

Ad Position 21
No active advertisement
ਅਜੀਤ ਡੈਸਕ 04-02-2026
ਜਗਰਾਉਂ, 3 ਫਰਵਰੀ (ਹਰਵਿੰਦਰ ਸਿੰਘ ਖ਼ਾਲਸਾ)-ਧਾਰਮਿਕ ਅਸਥਾਨ ਕਿਸੇ ਧਰਮ ਦੀ ਸ਼ਾਨ ਹੋਇਆ ਕਰਦੇ ਹਨ | ਇਥੇ ਲੋਕਾਈ ਨੂੰ ਰੂਹਾਨੀਅਤ ਅਤੇ ਸਮਾਜਿਕ ਜੀਵਨ ਜਿਊਣ ਦਾ ਪਾਠ ਪੜ੍ਹਾਇਆ ਜਾਂਦਾ ਹੈ | ਇਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਅਸੀਂ ਸਭ ਇਕ ਅਕਾਲ ਪੁਰਖ ਦੀ ਸੰਤਾਨ ਹਾਂ | ਇਸ ਲਈ ਸਾਨੂੰ ਮਿਲਜੁਲ ਕੇ ਰਹਿਣਾ ਚਾਹੀਦਾ ਹੈ ਤਾਂ ਜੋ ਹਰ ਪਾਸੇ ਖੁਸ਼ੀਆਂ ਦੀ ਮਹਿਕ ਫੈਲ ਸਕੇ | ਇਹ ਸ਼ਬਦ ਸੰਤ ਬਾਬਾ ਅਰਵਿੰਦਰ ਸਿੰਘ ਨਾਨਕਸਰ ਵਾਲਿਆਂ ਨੇ ਗੁਰਦੁਆਰਾ ਸੰਤ ਬਾਬਾ ਮੈਂਗਲ ਸਿੰਘ ਨਾਨਕਸਰ ਅਗਵਾੜ ਲੋਪੋ ਜਗਰਾਉਂ ਦੀ ਬਣ ਰਹੀ ਇਮਾਰਤ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦਿੱਤੀ | ਉਨ੍ਹਾਂ ਦੱਸਿਆ ਕਿ ਇਹ ਇਮਾਰਤ ਆਧੁਨਿਕ ਸਹੂਲਤਾਂ, ਵਾਤਾਵਰਣ ਅਨੁਕੂਲ ਆਦਿ ਵਾਲੀ ਹੋਵੇਗੀ | ਇਥੇ ਖੱੁਲ੍ਹੀ ਪਾਰਕਿੰਗ, ਖੁੱਲੇ੍ਹ ਘਾਹ ਦੇ ਮੈਦਾਨ, ਫੁੱਲ ਬੂਟੇ ਆਦਿ ਵੀ ਹੋਣਗੇ | ਇਸ ਤੋਂ ਇਲਾਵਾ ਇਥੇ ਸਮਾਜਿਕ ਕਾਰਜ ਹੋਣਗੇ, ਮੈਡੀਕਲ ਸਹੂਲਤਾਂ ਦਿੱਤੀਆਂ ਜਾਣਗੀਆਂ | ਉਨ੍ਹਾਂ ਦੱਸਿਆ ਕਿ ਜੋ ਕਾਰਜ ਸੱਚਖੰਡ ਵਾਸੀ ਸੰਤ ਬਾਬਾ ਮੈਂਗਲ ਸਿੰਘ ਨਾਨਕਸਰ ਵਾਲਿਆਂ ਨੇ ਸ਼ੁਰੂ ਕੀਤੇ, ਸਾਨੂੰ ਉਹ ਹੁਣ ਵੀ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਜਾਰੀ ਰੱਖੇ ਹੋਏ ਹਨ | ਉਨ੍ਹਾਂ ਇਹ ਵੀ ਦੱਸਿਆ ਕਿ ਹਰ ਐਤਵਾਰ ਨਾਨਕਸਰ ਵਿਖੇ ਸੰਗਤਾਂ ਨੂੰ ਨਾਲ ਲੈ ਕੇ ਪੂਰੇ ਦਰਬਾਰ ਦੀ ਸਫ਼ਾਈ ਕਰਵਾਈ ਜਾਂਦੀ ਹੈ ਅਤੇ ਸੰਗਤਾਂ ਨੂੰ ਪੰਗਤ ਵਿਚ ਬੈਠ ਕੇ ਲੰਗਰ ਵੀ ਛਕਾਇਆ ਜਾਂਦਾ ਹੈ | ਇਸ ਮੌਕੇ ਰਾਜਵੀਰ ਸਿੰਘ ਕੈਨੇਡਾ, ਡਾ: ਗੋਬਿੰਦ ਸਿੰਘ ਕੈਨੇਡਾ, ਦਲੇਰ ਸਿੰਘ ਲੁਧਿਆਣਾ, ਮਨਿੰਦਰ ਸਿੰਘ ਮੰਨੀ ਕੈਲਪੁਰ, ਜਰਨੈਲ ਸਿੰਘ ਜੋਧਾਂ, ਰਣਜੀਤ ਸਿੰਘ, ਅਵਤਾਰ ਸਿੰਘ ਬਿੱਲਾ, ਏ.ਐੱਸ.ਆਈ. ਬਲਜੀਤ ਸਿੰਘ, ਗੋਰਵ ਕਪੂਰ, ਰਵੀ ਕਪੂਰ, ਦੇਵਦੱਤ ਨਕੋਦਰ, ਕੁਲਵੰਤ ਸਿੰਘ, ਹਰਮਨ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਚਾਇਤ ਵਲੋਂ ਬਣਾਈ ਜਾ ਰਹੀ ਗਲੀ ਵਿਚ ਨਿਯਮਾਂ ਦੀ ਅਣਦੇਖੀ ਕਰਨ ਦੇ ਦੋਸ਼ ਅਗਲੀ ਖ਼ਬਰ ਪੈਨਸ਼ਨਰ ਐਸੋਸੀਏਸ਼ਨ ਸਰਕਲ ਖੰਨਾ ਦੇ ਪੈਨਸ਼ਨਰ 13 ਫਰਵਰੀ ਨੂੰ ਡੀ. ਸੀ. ਨੂੰ ਮੰਗ ਤੇ ਚਿਤਾਵਨੀ ਪੱਤਰ ਦੇਣਗੇ - ਪ੍ਰਦੀਪ...
Ad Position 24