ਖੰਨਾ, 3 ਫਰਵਰੀ (ਹਰਜਿੰਦਰ ਸਿੰਘ ਲਾਲ)-ਪੈਨਸ਼ਨਰ ਐਸੋਸੀਏਸ਼ਨ ਪਾਵਰਕਾਮ ਸਰਕਲ ਖੰਨਾ ਦੀ ਮੀਟਿੰਗ ਪ੍ਰਧਾਨ ਹਰਬੰਸ ਸਿੰਘ ਦੋਬੁਰਜੀ ਦੀ ਨਿਗਰਾਨੀ ਹੇਠ ਪ੍ਰੇਮ ਭੰਡਾਰੀ ਪਾਰਕ, ਖੰਨਾ ਵਿਖੇ ਹੋਈ | ਪੈੱ੍ਰਸ ਸਕੱਤਰ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਪਿਛਲੇ ਸਮੇਂ ਵਿੱਛੜ ਚੁੱਕੇ ਪੈਨਸ਼ਨਰਾਂ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਭਾਵ ਭਿੰਨੀ ਸ਼ਰਧਾਂਜਲੀ ਦਿੱਤੀ ਗਈ | ਇਸ ਮੀਟਿੰਗ ਵਿੱਚ ਸਰਕਲ ਖੰਨਾ, ਮੰਡੀ ਗੋਬਿੰਦਗੜ੍ਹ, ਸਰਹੰਦ, ਅਮਲੋਹ, ਦੋਰਾਹਾ ਦੇ ਪ੍ਰਧਾਨ ਸਕੱਤਰਾਂ ਤੋਂ ਇਲਾਵਾ, ਸਰਕਲ ਖੰਨਾ ਦੇ ਅਹੁਦੇਦਾਰ ਸ਼ਾਮਿਲ ਹੋਏ | ਸਭ ਤੋਂ ਪਹਿਲਾਂ ਇਸ ਸਾਲ ਵਿੱਤ ਮੰਤਰੀ ਸੀਤਾ ਰਮਨ ਵੱਲੋਂ ਸਰਮਾਏਦਾਰੀ, ਅਜਾਰੇਦਾਰੀ, ਨਿੱਜੀਕਰਨ ਵਾਲੇ ਸਲਾਨਾ ਬਜਟ ਦਾ ਮੁੱਢੋਂ ਹੀ ਵਿਸਾਰਕੇ ਮਜ਼ਦੂਰਾਂ, ਮੁਲਾਜ਼ਮਾਂ, ਪੈਨਸ਼ਨਰਾਂ, ਕਿਸਾਨਾਂ, ਬੇਰੁਜ਼ਗਾਰੀ, ਮਹਿੰਗਾਈ ਨੂੰ ਬੜ੍ਹਾਵਾ ਦੇਣ ਵਾਲੀ ਸਰਕਾਰ ਦੀ ਨਿਖੇਧੀ ਕੀਤੀ ਗਈ | ਇਸੇ ਲੜੀ ਵਿੱਚ ਪੰਜਾਬ ਸਰਕਾਰ ਨੂੰ 2027 ਦੀਆਂ ਆਗਾਮੀ ਚੋਣਾ ਮੁੱਖ ਰੱਖ ਕੇ 13 ਫਰਵਰੀ ਨੂੰ ਪੰਜਾਬ ਤੇ ਡੀ. ਸੀ. ਨੂੰ ਮੰਗ ਪੱਤਰ ਤੇ ਚੇਤਾਵਨੀ ਪੱਤਰ ਦਿੱਤਾ ਜਾਵੇਗਾ | ਇਸ ਇਕੱਤਰਤਾ ਵਿੱਚ ਹੋਰਨਾਂ ਤੋਂ ਇਲਾਵਾ ਜਗੀਰ ਸਿੰਘ, ਸੁਰਜੀਤ ਸਿੰਘ, ਨੇਤਰ ਸਿੰਘ ਫੈਜਗੜ੍ਹੀਆ, ਰਛਪਾਲ ਸਿੰਘ, ਮੋਹਨ ਸਿੰਘ ਸ਼ੰਭੂ, ਸੰਤੋਖ ਸਿੰਘ, ਗੁਰਸੇਵਕ ਸਿੰਘ ਮੋਹੀ, ਨਰਿੰਦਰ ਕੁਮਾਰ, ਧਰਮਪਾਲ ਸੈਣੀ, ਬਲਜੀਤ ਸਿੰਘ ਖੱਟੜਾ, ਸੁਰੇਸ਼ ਕੁਮਾਰ, ਗੁਰਮੀਤ ਸਿੰਘ ਸੀ. ਐਚ. ਡੀ. ਆਦਿ ਹਾਜ਼ਰ ਸਨ |